image caption:

ਪਤੀ ਦੀ ਲਾਸ਼ ਰਿਕਸ਼ੇ 'ਤੇ ਲਿਜਾਣ ਲਈ ਮਜਬੂਰ ਹੋਈ ਪਤਨੀ

ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਹਸਪਤਾਲ ਵਿਚ ਵਾਪਰੀ ਘਟਨਾ
ਪਤੀ ਦੀ ਲਾਸ਼ ਨੂੰ ਰਿਕਸ਼ੇ 'ਤੇ ਲੱਦ ਕੇ ਘਰ ਲਿਆਈ ਪਤਨੀ
ਉਤਰ ਪ੍ਰਦੇਸ਼,- ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਹਸਪਤਾਲ ਵਿਚ ਇੱਕ ਵਿਅਕਤੀ ਨੂੰ ਮਰਨ ਤੋਂ ਬਾਅਦ ਵੀ ਐਂਬੂਲੈਂਸ ਨਸੀਬ ਨਹੀਂ ਹੋਈ। ਮਜਬੂਰਨ ਪਤਨੀ,  ਪੁੱਤਰ ਦੀ ਮਦਦ ਨਾਲ ਪਤੀ ਦੀ ਲਾਸ਼ ਨੂੰ ਰਿਕਸ਼ੇ 'ਤੇ ਲੱਦ ਕੇ ਘਰ ਲੈ ਗਈ। ਪਤੀ  ਦੀ ਲਾਸ਼ ਨੂੰ ਗੋਦ ਵਿਚ ਰੱਖ ਕੇ ਔਰਤ ਰੋਂਦੇ ਬਿਲਖਦੇ ਹੋਏ ਹਸਪਤਾਲ ਤੋਂ ਨਿਕਲੀ ਜਿਸ ਨੂੰ ਦੇਖ ਕੇ ਲੋਕ ਵੀ ਭਾਵੁਕ ਹੋ ਗਏ।
ਹਮੀਰਪੁਰ ਦੇ ਸਿਕੰਦਰਪੁਰ ਨਿਵਾਸੀ ਪ੍ਰਮੋਦ ਗੁਪਤਾ ਮਹੋਬਾ ਦੇ ਗਾਂਧੀ ਨਗਰ ਵਿਚ ਰਹਿੰਦੇ ਸੀ। ਉਹ ਗਹਿਰੌਲੀ ਪੀਐਚਸੀ ਵਿਚ ਵਾਰਡ ਬੋਆਏ ਦੇ ਅਹੁਦੇ 'ਤੇ ਤੈਨਾਤ ਸੀ। ਜਦੋਂ ਉਨ੍ਹਾਂ ਦੀ ਅਚਾਨਕ ਸਿਹਤ ਵਿਗੜੀ ਤਾਂ ਪਤਨੀ ਗੀਤਾ ਅਪਣੇ ਪੁੱਤਰ ਦੇ ਨਾਲ ਉਨ੍ਹਾਂ ਲੈ ਕੇ ਹਸਪਤਾਲ ਗਈ। ਜਿੱਥੇ ਉਨ੍ਹਾਂ ਮ੍ਰਿਤ ਐਲਾਨ ਦਿੱਤਾ ਗਿਆ। ਘਰ ਵਾਲਿਆਂ ਨੇ ਲਾਸ਼ ਲਿਜਾਣ ਲਈ ਐਂਬੂਲੈਂਸ ਮੰਗੀ ਤਾਂ ਉਨ੍ਹਾਂ ਮਨ੍ਹਾਂ ਕਰ ਦਿੱਤਾ ਗਿਆ। ਬੇਵੱਸ ਔਰਤ ਅਪਣੇ ਪਤੀ ਦੀ ਲਾਸ਼ ਨੂੰ ਗੋਦ ਵਿਚ ਲੈ ਕੇ ਰਿਕਸ਼ੇ ਰਾਹੀਂ ਘਰ ਲੈ ਗਈ।
ਹਸਪਤਾਲ ਦੇ ਸੀਐਮਐਸ ਡਾਕਟਰ ਆਰਪੀ ਮਿਸ਼ਰਾ ਨੇ ਦੱਸਿਆ ਕਿ ਈਐਮਓ ਨੇ ਜਾਣਕਾਰੀ ਦਿੱਤੀ ਕਿ ਮੌਤ ਦੀ ਵਜ੍ਹਾ ਸ਼ੱਕੀ ਲੱਗ ਰਹੀ ਸੀ। ਪੋਸਟਮਾਰਟਮ ਦੀ ਗੱਲ 'ਤੇ ਘਰ ਵਾਲੇ ਜ਼ਬਰਦਸਤੀ ਲਾਸ਼ ਲੈ ਗਏ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।