image caption:

ਦੁਨੀਆ ਦੇ ਮੋਸਟ ਪਾਵਰਫੁਲ ਪਾਸਪੋਰਟ : ਸਿੰਗਾਪੁਰ ਤੇ ਜਪਾਨ ਟੌਪ 'ਤੇ ਇਥੇ ਦੇ ਨਾਗਰਿਕਾਂ ਨੂੰ 190 ਦੇਸ਼ਾਂ 'ਚ ਜਾਣ ਦੀ ਸਹੂਲਤ


ਲੰਡਨ-   ਦੁਨੀਆ ਦੇ ਮੋਸਟ ਪਾਵਰਫੁਲ ਪਾਸਪੋਰਟ ਦੀ ਸੂਚੀ ਵਿਚ ਏਸ਼ੀਆ ਦੇ ਦੋ ਦੇਸ਼ਾਂ ਨੂੰ ਪਹਿਲਾ ਸਥਾਨ ਮਿਲਿਆ ਹੈ। ਇਨ੍ਹਾਂ ਵਿਚ ਜਾਪਾਨ ਅਤੇ ਸਿੰਗਾਪੁਰ ਦਾ ਨਾਂ ਸ਼ਾਮਲ ਹੈ। ਬੁਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਇਨ੍ਹਾਂ ਦੋਵਾਂ ਦੇਸ਼ਾਂ ਦੇ ਪਾਸਪੋਰਟ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਪਾਵਰਫੁਲ ਮੰਨੇ ਜਾਦੇ ਹਨ। ਇੱਥੇ ਦੇ ਨਾਗਰਿਕਾਂ ਨੂੰ 190 ਦੇਸ਼ਾਂ ਵਿਚ ਜਾਦ ਦੀ ਆਗਿਆ ਹੈ। ਭਾਰਤ ਨੂੰ ਇਸ ਸੂਚੀ ਵਿਚ 82ਵਾਂ ਸਥਾਨ ਮਿਲਿਆ ਹੈ ਅਤੇ ਇੈੱਥੇ ਦੇ ਨਾਗਰਿਕਾਂ ਨੂੰ 59 ਦੇਸ਼ਾਂ ਵਿਚ ਜਾਣ ਦੀ ਸਹੂਲਤ ਹੈ।
ਇਹ ਜਾਣਕਾਰੀ ਹੈਲਨੀ ਪਾਸਪੋਰਟ ਇੰਡੈਕਸ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਵਿਚ ਦਿੱਤੀ ਗਈ ਹੈ। ਇਸ ਵਿਚ ਕਿਸੇ ਦੇਸ਼ ਵਿਸ਼ੇਸ਼ ਦੇ ਨਾਗਰਿਕ ਨੂੰ ਦੁਨੀਆ ਦੇ ਕਿੰਨੇ ਦੇਸ਼ਾਂ ਵਿਚ ਪ੍ਰਵੇਸ਼ ਦੀ ਆਗਿਆ ਹੈ, ਇਸ ਆਧਾਰ 'ਤੇ ਕ੍ਰਮ ਨਿਰਧਾਰਤ ਕੀਤੇ ਗਏ ਹਨ।
ਜਾਪਾਨ, ਸਿੰਗਾਪੁਰ ਦੇ ਪਾਸਪੋਰਟ ਨਾਲ 190 ਦੇਸ਼ਾਂ ਵਿਚ ਜਾਣ ਦੀ ਆਗਿਆ ਹੈ। ਫਿਨਲੈਂਡ, ਜਰਮਨੀ, ਸਾਊਥ ਅਫ਼ਰੀਕਾ ਦੇ ਪਾਸਪੋਰਟ ਨੇ 188 ਦੇਸ਼, ਡੈਨਮਾਰਕ, ਇਟਲੀ, ਲਗਜ਼ਮਬਰਗ ਦੇ ਪਾਸਪੋਰਟ ਨੇ 187 ਦੇਸ਼, ਫਰਾਂਸ, ਸਪੇਨ, ਸਵੀਡਨ ਦੇ ਪਾਸਪੋਰਟ ਨੇ 186 ਦੇਸ਼, ਆਸਟ੍ਰੀਆ, ਨੀਦਰਲੈਂਡ, ਪੁਰਤਗਾਲ ਦੇ ਪਾਸਪੋਰਟ ਨਾਲ 185 ਦੇਸ਼, ਬੈਲਜ਼ੀਅਮ, ਕੈਨੇਡਾ, ਗਰੀਸ, ਆਇਰਲੈਂਡ, ਨਾਰਵੇ, ਯੁਨਾਈਟਿਡ ਕਿੰਗਡਮ, ਯੁਨਾਈਟਿਡ ਸਟੇਟਸ, ਸਵਿਟਜ਼ਰਲੈਂਡ ਦੇ ਪਾਸਪੋਰਟ ਨਾਲ 184 ਦੇਸ਼, ਮਾਲਟਾ, ਚੈਕ ਰਿਪਬਲਿਕ ਦੇ ਨਾਲ 183 ਦੇਸ਼, ਨਿਊਜ਼ੀਲੈਂਡ ਦੇ ਨਾਲ 182 ਦੇਸ਼, ਆਸਟ੍ਰੇਲੀਆ, ਲਿਥੁਆਨਿਆ, ਸਲੋਵਵਾਕਿਆ ਦੇ ਨਾਲ 181 ਦੇਸ਼, ਹੰਗਰੀ, ਆਈਸਲੈਂਡ, ਲਾਤਵਿਆ, ਸਲੋਵੇਨਿਆ ਦੇ ਨਾਲ 180 ਦੇਸ਼ਾਂ ਵਿਚ ਆਉਣਾ ਜਾਣਾ ਹੋ ਸਕਦਾ ਹੈ।