image caption:

ਆਸਟ੍ਰੇਲੀਆ ਵਿਚ ਪੰਜਾਬੀ ਨੌਜਵਾਨ ਨੂੰ ਚੋਰੀ ਦੇ ਦੋਸ਼ ਹੇਠ ਹੋਈ ਸਜ਼ਾ

ਸਿਡਨੀ-  ਆਸਟ੍ਰੇਲੀਆ ਵਿਚ ਚੋਰੀਆਂ ਕਰਨ ਦੇ ਮਾਮਲੇ ਵਿਚ ਫੈਡਰਲ ਪੁਲਿਸ ਵਲੋਂ ਪਿਛਲੇ ਸਾਲ ਫੜੇ ਗਏ ਤਿੰਨ ਪੰਜਾਬੀ ਨੌਜਵਾਨਾਂ ਵਿਚੋਂ ਇੱਕ ਨਵਜਿੰਦਰ ਸਿੰਘ ਨੂੰ ਅਦਾਲਤ ਨੇ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਚੋਰੀ ਦੇ ਮਾਮਲੇ ਵਿਚ ਫੜੇ ਗਏ ਦੂਜੇ ਦੋ ਨੌਜਵਾਨਾਂ ਦੀ ਸ਼ਨਾਖਤ ਹਰਦੀਪ ਸਿੰਘ ਤੇ ਗੁਰਵਿੰਦਰ ਸਿੰਘ ਗਿੱਲ ਵਜੋਂ ਹੋਈ। ਇਹ ਸਾਰੇ ਪੜ੍ਹਾਈ ਦੇ ਵੀਜ਼ੇ 'ਤੇ ਆਸਟ੍ਰੇਲੀਆ ਆਏ ਸਨ।
ਅਦਾਲਤ ਨੇ ਮੁਲਜ਼ਮ ਨੂੰ ਸਜ਼ਾ ਕੱਟਣ ਤੋਂ ਬਾਅਦ ਦੇਸ਼ ਨਿਕਾਲਾ ਦੇਣ ਦਾ ਵੀ ਸਖ਼ਤ ਹੁਕਮ ਸੁਣਾਇਆ। ਅਦਾਲਤ ਵਿਚ ਦੋਸ਼ ਸਾਬਤ ਹੋਇਆ ਕਿ ਨਵਜਿੰਦਰ ਨੇ ਵੱਖ ਵੱਖ ਗੁਦਾਮਾਂ ਵਿਚੋਂ ਬੇਬੀ ਫਾਰਮੂਲਾ ਦੇ ਟੀਨ ਅਤੇ ਵਿਟਾਮਿਨ ਚੋਰੀ ਕੀਤੇ। ਇਹ ਫਾਰਮੁਲਾ ਬੱਚਿਆਂ ਦੇ ਪੌਸ਼ਟਿਕ ਆਹਾਰ ਵਜੋਂ ਜਾਣਿਆ ਜਾਂਦਾ ਹੈ। ਇਸ ਸੁੱਕੇ ਦੁੱਧ ਦੀ ਚੀਨ  ਤੇ ਹੋਰ ਦੇਸ਼ਾਂ ਨੂੰ ਸਮਗਲਿੰਗ ਹੁੰਦੀ ਹੈ। ਨਵਜਿੰਦਰ ਨੇ 1,70,000 ਡਾਲਰ ਦੇ ਫਾਰਮੂਲੇ ਅਤੇ ਵਿਟਾਮਿਨ ਚੋਰੀ ਕਰਨ ਦੀ ਗੱਲ ਮੰਨੀ ਸੀ। ਉਹ ਸਾਲ 2014 ਵਿਚ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ।
ਮੁਲਜ਼ਮ ਹਰਦੀਪ ਸਿੰਘ ਨੇ ਅੱਠ ਚੋਰੀਆਂ ਕਰਨ ਅਤੇ ਗੁਰਵਿੰਦਰ ਗਿੱਲ ਨੇ 5 ਲੱਖ ਡਾਲਰ ਤੋਂ ਵਧ ਦੀ ਕੀਮਤ ਵਾਲੇ 19 ਜੁਰਮ ਮੰਨੇ ਹਨ। ਇਹ ਦੋਵੇਂ ਪਹਿਲਾਂ ਤੋਂ ਹੀ ਸਜ਼ਾ ਕੱਟ ਰਹੇ ਹਨ। ਨਵਜਿੰਦਰ ਪੁਲਿਸ ਨੇ ਚਕਮਾ ਦੇ ਫਰਾਰ ਹੋ ਗਿਆ ਸੀ। ਉਸ ਨੂੰ ਸੂਬਾ ਨਿਊ ਸਾਊਥ ਵੇਲਜ਼ ਤੋਂ ਫਡ ਕੇ ਅਦਾਲਤ ਵਿਚ ਪੇਸ਼ ਕੀਤਾ।