image caption:

ਪਤੀ-ਪਤਨੀ ਨੇ ਮਜ਼ਾਕ 'ਚ ਖਾਧੀ ਜ਼ਹਿਰ, ਪਤੀ ਦੀ ਮੌਤ

ਭਿਵਾਨੀ-  ਲੋਹਾਨੀ ਪਿੰਡ ਵਿਚ ਇੱਕ ਜੋੜੇ ਨੇ ਹਾਸੀ ਮਜ਼ਾਕ ਵਿਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਹਾਲਤ ਵਿਗੜਨ 'ਤੇ ਦੋਵਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਮੁਢਲੇ ਇਲਾਜ ਤੋਂ ਬਾਅਦ ਦੋਵਾਂ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ, ਜਿੱਥੇ ਦੇਰ ਰਾਤ ਪਤੀ ਦੀ ਮੌਤ ਹੋ ਗਈ। ਜਦ ਕਿ ਹਾਲਤ ਸੁਧਰਨ 'ਤੇ ਪਤਨੀ ਨੂੰ ਛੁੱਟੀ ਦੇ ਦਿੱਤੀ ਗਈ। ਸ਼ੁੱਕਰਵਾਰ ਨੂੰ ਪਤਨੀ ਦੇ ਬਿਆਨ 'ਤੇ ਪੁਲਿਸ ਨੇ ਇਤਫਾਕੀਆ ਮੌਤ ਦੀ ਕਾਰਵਾਈ ਕੀਤੀ ਹੈ। ਲੋਹਾਨੀ ਪਿੰਡ ਨਿਵਾਸੀ 27 ਸਾਲਾ ਜੈਦੀਪ  ਪਿੰਡ ਵਿਚ ਹੀ ਖੇਤੀਬਾੜੀ ਕਰਦਾ ਸੀ। ਉਸ ਦਾ ਚਾਰ ਸਾਲ ਪਹਿਲਾਂ ਸੋਨੀਆ ਦੇ ਨਾਲ ਵਿਆਹ ਹੋਇਆ ਸੀ ਅਤੇ ਉਸ ਨੂੰ ਤਿੰਨ ਸਾਲ ਦੀ  ਬੇਟੀ ਹੈ। ਵੀਰਵਾਰ ਰਾਤ ਕਰੀਬ ਦਸ ਵਜੇ ਪਤੀ-ਪਤਨੀ ਨੇ ਹਾਸੀ ਮਜ਼ਾਕ ਵਿਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਸ਼ੁੱਕਰਵਾਰ ਨੂੰ ਸੋਨੀਆ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਪਤੀ ਜੈਦੀਪ ਧੀ ਦੇ ਨਾਲ ਕਮਰੇ ਵਿਚ ਹਾਸੀ ਮਜ਼ਾਕ ਕਰ ਰਹੇ ਸੀ। ਜੈਦੀਪ ਨੂੰ ਕਮਰੇ ਵਿਚ ਰੱਖੀ ਸਲਫ਼ਾਸ ਦੀ ਗੋਲੀ ਦਿਖਾਈ ਦਿੱਤੀ। ਉਸ ਨੇ ਮਜ਼ਾਕ ਕੀਤਾ ਕਿ ਜੇਕਰ ਉਹ ਉਸ ਨੂੰ ਖਾ ਲਵੇ ਤਾਂ ਤੂੰ ਕੀ ਕਰੇਗੀ।