image caption:

ਕੈਨੇਡਾ 'ਚ ਪੰਜਾਬੀ ਜੋੜੇ ਦੀ ਸੜਕ ਹਾਦਸੇ ਦੌਰਾਨ ਮੌਤ

ਬਰੈਂਪਟਨ-  ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਜੋੜੇ ਦੀ ਮੌਤ ਹੋ ਗਈ ਜਿਨਾਂ ਦੀ ਸ਼ਨਾਖਤ ਬਰੈਂਪਟਨ ਦੇ ਕੁਲਬੀਰ ਸਿੰਘ ਸਿੱਧੂ ਅਤੇ ਉਨਾਂ ਦੀ ਪਤਨੀ ਕੁਲਵਿੰਦਰ ਕੌਰ ਵਜੋਂ ਕੀਤੀ ਗਈ ਹੈ। ਦੋਵੇਂ ਜਣੇ ਆਪਣੀ ਬੇਟੀ ਨੂੰ ਬਰੌਕ ਯੂਨੀਵਰਸਿਟੀ ਵਿਚ ਛੱਡ ਕੇ ਪਰਤ ਰਹੇ ਸਨ ਜਦੋਂ ਸੇਂਟ ਕੈਥਰੀਨਜ਼ ਨੇੜੇ ਹਾਈਵੇਅ 406 'ਤੇ ਇਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਕੌਂਸਟੇਬਲ ਕੈਰੀ ਸ਼ਮਿਡ ਨੇ ਦੱਸਿਆ ਕਿ ਇਕ ਨੌਜਵਾਨ ਵੱਲੋਂ ਗ਼ਲਤ ਦਿਸ਼ਾ ਕਾਰ ਚਲਾਉਣ ਕਾਰਨ ਹਾਦਸਾ ਵਾਪਰਿਆ। 24 ਸਾਲ ਦਾ ਨੌਜਵਾਨ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਨੌਜਵਾਨ ਗ਼ਲਤ ਪਾਸੇ ਗੱਡੀ ਕਿਉਂ ਚਲਾ ਰਿਹਾ ਸੀ। ਪੁਲਿਸ ਨੇ ਭਾਵੇਂ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਪਰ ਸੂਤਰਾਂ ਮੁਤਾਬਕ ਕਾਰ ਸਵਾਰ ਕੁਲਬੀਰ ਸਿੱਧੂ ਅਤੇ ਕੁਲਵਿੰਦਰ ਕੌਰ ਹੀ ਸਨ ਜੋ ਆਪਣੇ ਇਕ ਬੇਟਾ ਅਤੇ ਬੇਟੀ ਛੱਡ ਗਈ ਹਨ। ਕੁਲਬੀਰ ਸਿੱਧੂ ਹੁਸ਼ਿਆਰਪੁਰ ਜ਼ਿਲ&bullੇ ਦੇ ਪਿੰਡ ਮਹਿਤਾਬਪੁਰ ਨਾਲ ਸਬੰਧਤ ਸਨ ਅਤੇ ਉਨ&bullਾਂ ਦੀ ਬੇਵਕਤੀ ਮੌਤ ਕਾਰਨ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।