image caption:

ਹੌਟਡੌਗ ਖਾਣੋਂ ਮਨਾ ਕੀਤਾ ਤਾਂ ਮਾਂ ਨੇ 2 ਸਾਲ ਦੇ ਪੁੱਤ ਦਾ ਕੀਤਾ ਕਤਲ

ਅਮਰੀਕਾ: ਯੂਐਸ &lsquoਚ ਇੱਕ ਮਹਿਲਾ ਨੇ ਆਪਣੇ ਦੋ ਸਾਲ ਦੇ ਬੇਟੇ ਦਾ ਕਤਲ ਕਰ ਦਿੱਤਾ। ਇਸ ਗੁਨਾਹ ਦੇ ਲਈ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ। ਮਹਿਲਾ ਨੇ ਆਪਣੇ ਬੇਟੇ ਦਾ ਕਤਲ ਸਿਰਫ ਇਸ ਲਈ ਕੀਤਾ ਸੀ ਕਿਉਂਕਿ ਉਸ ਦੇ ਬੇਟੇ ਨੇ ਹੌਟਡੌਗ ਖਾਣ ਤੋਂ ਇਨਕਾਰ ਕਰ ਦਿੱਤਾ ਸੀ।
ਸਿਰਫ ਇਸੇ ਕਰਕੇ ਮਹਿਲਾ ਨੇ ਪਹਿਲਾਂ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਦੋ ਦਿਨ ਬਾਅਦ ਬੱਚੇ ਦੀ ਮੌਤ ਹੋ ਗਈ। ਇਸ ਜ਼ੁਰਮ &lsquoਚ ਕੋਰਟ ਨੇ ਮਹਿਲਾ ਨੂੰ 19 ਸਾਲ ਤੋਂ ਜ਼ਿਆਦਾ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਦੱਸ ਦਈਏ ਕਿ ਮਹਿਲਾ ਕੰਸਾਸ ਸੂਬੇ ਦੀ ਰਹਿਣ ਵਾਲੀ ਹੈ। ਐਲੀਜਾਬੇਥ ਵੁਲਹੀਟਰ ਨਾਂ ਦੀ ਮਹਿਲਾ ਨੇ ਪਿਛਲੇ ਸਾਲ ਆਪਣੇ ਬੇਟੇ ਐਂਥਨੀ ਦਾ ਕਤਲ ਕੀਤਾ ਸੀ। ਇੱਕ ਰਿਪੋਰਟ ਮੁਤਾਬਕ 24 ਸਾਲਾ ਵੁਲਹੀਟਰ &lsquoਤੇ ਕਤਲ ਦਾ ਇੱਕ ਅਤੇ ਬਾਲ ਉਤਪੀੜਣ ਦੇ ਦੋ ਇਲਜ਼ਾਮ ਸੀ।