image caption:

ਭਰੀ ਅਦਾਲਤ ਵਿਚ ਜੱਜ ਨੇ ਖ਼ੁਦ ਨੂੰ ਮਾਰੀ ਗੋਲ਼ੀ

ਬੈਂਕਾਕ: ਥਾਈਲੈਂਡ ਦੇ ਇਕ ਜੱਜ ਨੇ ਭਰੀ ਅਦਾਲਤ ਵਿਚ ਖ਼ੁਦ ਨੂੰ ਗੋਲ਼ੀ ਮਾਰ ਲਈ। ਇਸ ਤੋਂ ਠੀਕ ਪਹਿਲਾਂ ਯਾਲਾ ਅਦਾਲਤ ਦੇ ਜੱਜ ਕਾਨਕੋਰਨ ਪਿਯਾਤਚਨਾ ਨੇ ਹੱਤਿਆ ਦੇ ਪੰਜ ਮੁਸਲਿਮ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਫਿਰ ਉਨ੍ਹਾਂ ਨੇ ਦੇਸ਼ ਦੀ ਨਿਆਂ ਵਿਵਸਥਾ ਦੀ ਨਿੰਦਿਆ ਕਰਦਿਆਂ ਇਕ ਭਾਸ਼ਣ ਦਿੱਤਾ। ਉਨਾਂ ਨੇ ਆਪਣਾ ਭਾਸ਼ਣ ਫੇਸਬੁੱਕ &lsquoਤੇ ਲਾਈਵ ਵੀ ਕੀਤਾ ਸੀ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ।
ਇੱਥੋਂ ਦੀ ਨਿਆਂ ਵਿਵਸਥਾ &lsquoਤੇ ਪਹਿਲਾਂ ਵੀ ਸਵਾਲ ਉਠਦੇ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਥਾਈਲੈਂਡ ਦੀਆਂ ਅਦਾਲਤਾਂ ਕਈ ਵਾਰ ਅਮੀਰ ਤੇ ਸ਼ਕਤੀਸ਼ਾਲੀ ਲੋਕਾਂ ਦੇ ਹੱਕ ਵਿਚ ਕੰਮ ਕਰਦੀਆਂ ਹਨ ਤੇ ਆਮ ਲੋਕਾਂ ਨੂੰ ਛੋਟੇ ਅਪਰਾਧਾਂ &lsquoਚ ਵੀ ਸਖ਼ਤ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਹਾਲਾਂਕਿ ਪਹਿਲੀ ਵਾਰ ਕਿਸੇ ਜੱਜ ਨੇ ਨਿਆਂ ਵਿਵਸਥਾ &lsquoਤੇ ਸਵਾਲ ਉਠਾਇਆ ਹੈ। ਸ਼ੁੱਕਰਵਾਰ ਨੂੰ ਖ਼ੁਦ ਨੂੰ ਛਾਤੀ ਵਿਚ ਗੋਲ਼ੀ ਮਾਰਨ ਤੋਂ ਪਹਿਲਾਂ ਜੱਜ ਨੇ ਕਿਹਾ, &lsquoਕਿਸੇ ਨੂੰ ਸਜ਼ਾ ਦੇਣ ਲਈ ਸਪੱਸ਼ਟ ਤੇ ਪੁਖ਼ਤਾ ਸਬੂਤ ਹੋਣੇ ਜ਼ਰੂਰੀ ਹਨ। ਇਸ ਲਈ ਜੇ ਤੁਹਾਨੂੰ ਸ਼ੱਕ ਹੈ ਤਾਂ ਕਿਸੇ ਨੂੰ ਸਜ਼ਾ ਨਾ ਦਿਓ।
ਮੈਂ ਨਹੀਂ ਕਹਿ ਰਿਹਾ ਕਿ ਪੰਜਾਂ ਮੁਲਜ਼ਮਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਪਰ ਨਿਆਇਕ ਪ੍ਰਕਿਰਿਆ ਪਾਰਦਰਸ਼ੀ ਤੇ ਪ੍ਰਮਾਣਿਕ ਹੋਣੀ ਚਾਹੀਦੀ ਹੈ।&rsquo ਇਸ ਤੋਂ ਬਾਅਦ ਫੇਸਬੁੱਕ ਲਾਈਵ ਬੰਦ ਹੋ ਗਿਆ। ਕਈ ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਛਾਤੀ ਵਿਚ ਗੋਲ਼ੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਵਿਚ ਸਾਬਕਾ ਸਮਰਾਟ ਦੀ ਤਸਵੀਰ ਸਾਹਮਣੇ ਕਾਨੂੰਨੀ ਸਹੁੰ ਦੁਹਰਾਈ। ਨਿਆਂ ਵਿਭਾਗ ਦੇ ਬੁਲਾਰੇ ਸੁਰਿਯਾਨ ਹੋਂਗਵਿਲਾਈ ਨੇ ਕਿਹਾ, &lsquoਜੱਜ ਨੇ ਸ਼ਾਇਦ ਨਿੱਜੀ ਚਿੰਤਾ ਕਾਰਨ ਇਹ ਕਦਮ ਚੁੱਕਿਆ ਹੈ। ਪਰ ਚਿੰਤਾ ਦਾ ਕਾਰਨ ਸਪੱਸ਼ਟ ਨਹੀਂ ਹੈ। ਇਸ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾਵੇਗੀ।&rsquo