image caption:

ਕੈਂਸਰ ਦੀ ਰਾਜਧਾਨੀ ਬਣਿਆ ਪੰਜਾਬ

ਦੁਨੀਆਂ ਵਿਚ ਇਸ ਸਮੇਂ ਪ੍ਰਤੀ ਹਜ਼ਾਰ ਵਿਅਕਤੀਆਂ ਦੇ ਪਿੱਛੇ ਕੈਂਸਰ ਨਾਲ ਲਗਭਗ ਇਕ ਪ੍ਰਤੀਸ਼ਤ ਮਰੀਜ਼ ਹੈ, ਪਰ ਪੰਜਾਬ ਵਿਚ ਇਸ ਸਮੇਂ ਇਕ ਹਜ਼ਾਰ ਦੇ ਪਿੱਛੇ ਲਗਭਗ 107 ਮਰੀਜ਼ ਹਨ। ਇਸ ਤਰ੍ਹਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਹੁਣ ਕੈਂਸਰ ਦੀ ਰਾਜਧਾਨੀ ਬਣ ਚੁੱਕਾ ਹੈ। ਜੇਕਰ ਅੰਕੜਿਆਂ ਦੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਹਰੇਕ ਸਾਲ ਕੈਂਸਰ ਨਾਲ 11 ਲੱਖ 57 ਹਜ਼ਾਰ 294 ਮਰੀਜ਼ ਪੁਰਾਣੇ ਮਰੀਜ਼ਾਂ ਵਿਚ ਆ ਕੇ ਸ਼ਾਮਲ ਹੋ ਜਾਂਦੇ ਹਨ। 2010 ਵਿਚ ਕੈਂਸਰ ਨਾਲ 556400 ਮੌਤਾਂ ਹੋਈਆਂ, ਪਰ 2018 ਵਿਚ ਕੈਂਸਰ ਨਾਲ 784821 ਮੌਤਾਂ ਹੋਈਆਂ।
75 ਸਾਲ ਤੋਂ ਘੱਟ ਉਮਰ ਦੇ ਪੁਰਸ਼ਾ ਵਿਚ ਕੈਂਸਰ ਦੀ ਦਰ 9.81 ਪ੍ਰਤੀਸ਼ਤ ਜਦਕਿ ਔਰਤਾਂ ਵਿਚ 9.42 ਪ੍ਰਤੀਸ਼ਤ ਹੈ। ਪੰਜਾਬੀਆਂ ਦਾ ਇਹ ਖਾਸਾ ਰਿਹਾ ਹੈ ਕਿ ਇਹ ਪੁੰਨਦਾਨ ਅਤੇ ਲੰਗਰ ਲਗਾਉਣ ਲਈ ਬਹੁਤ ਪ੍ਰਸਿੱਧ ਹਨ। ਪੰਜਾਬੀ ਜ਼ਰੂਰਤ ਤੋਂ ਜ਼ਿਆਦਾ ਖਾ ਕੇ ਮਰ ਰਹੇ ਹਨ ਅਤੇ ਇਨ੍ਹਾਂ ਨੂੰ ਅਨੇਕਾਂ ਬਿਮਾਰੀਆਂ ਨੇ ਵਿਸ਼ਾਲ ਘੇਰਾ ਪਾਇਆ ਹੋਇਆ ਹੈ। ਖਰੀ, ਕੜਾਹ, ਜਲੇਬੀਆਂ, ਮਾਲ ਪੁੜੇ, ਕੁਲਚੇ, ਬਰਗਰ, ਬ੍ਰੈੱਡ ਪਕੌੜੇ, ਸਮੌਸੇ ਦੇ ਇਲਾਵਾ ਦਰਜਨਾਂ ਕਿਸਮ ਦੇ ਮਿੱਠਾ ਮੈਦਾ ਅਤੇ ਘਿਉ ਨਾਲ ਬਣੇ ਪਦਾਰਥਾਂ ਸਮੇਤ ਬਹੁਤ ਸਾਰੇ ਖਾਦ ਪਦਾਰਥਾਂ ਦੇ ਮੁੱਲ ਵਿਚ ਫਰੀ ਲੰਗਰ ਇਨ੍ਹਾਂ ਦੀ ਬਿਮਾਰੀਆਂ ਵਿਚ ਹੋਰ ਵਾਧਾ ਕਰ ਰਹੇ ਹਨ।
ਗਰੀਬ ਬਿਮਾਰੀਆਂ ਨਾਲ ਮਰ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਡਾਕਟਰਾਂ ਦੀ ਫੀਸ ਦੇਣ ਲਈ ਪੈਸੇ ਹੈ ਅਤੇ ਨਾ ਹੀ ਬਿਮਾਰੀਆਂ ਤੋਂ ਬਚਣ ਲਈ ਦਵਾਈਆਂ ਖਰੀਦਣ ਦੇ ਲਈ। ਦਾਨ ਪੁੰਨ ਕਰਨਾ ਸਮਾਜਿਕ ਕਰਤੱਵ ਵੀ ਹੈ ਅਤੇ ਧਾਰਮਿਕ ਕੰਮ ਵੀ ਹੈ ਇਹ ਇਸ ਦਾਨ ਪੁੰਨ ਅਤੇ ਧਾਰਮਿਕ ਕੰਮ ਦੀ ਦਿਸ਼ਾ ਬਦਲਣ ਦੀ ਜ਼ਰੂਰਤ ਹੈ। ਹੁਣ ਜ਼ਰੂਰਤ ਹੈ ਕਿ ਇਸ ਸਮੇਂ &lsquoਤੇ ਸੁਚੇਤ ਹੋਈਆ ਅਤੇ ਫਰੀ ਦਵਾਈਆਂ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਈਏ, ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਲਈ ਖੂਨਦਾਨ ਕਰਨਾ ਵੀ ਮਨੁੱਖ ਦਾ ਸਭ ਤੋਂ ਉੱਤਮ ਕੰਮ ਅਤੇ ਮਹਾਨ ਦਾਨ ਹੈ।