image caption:

ਸਹੁਰੇ ਨੂੰ ਜਨਮ ਦਿਨ 'ਤੇ ਸਰਪ੍ਰਾਈਜ਼ ਦੇਣ ਗਏ ਜਵਾਈ ਦੀ ਗੋਲੀਆਂ ਮਾਰ ਕੇ ਹੱਤਿਆ

ਫਲੋਰਿਡਾ-   ਕਿਸੇ ਨੂੰ ਨਹੀਂ ਪਤਾ ਕੀ  ਉਸ ਦੀ ਮੌਤ ਕਦੋਂ ਤੇ ਕਿੱਥੇ ਹੋ ਜਾਵੇ। ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਫਲੋਰਿਡਾ ਵਿਚ ਵਾਪਰੀ। ਇੱਕ ਸ਼ਖ਼ਸ ਜੋ 4500 ਮੀਲ ਦੀ ਉਡਾਣ ਭਰ ਕੇ ਅਪਣੇ ਸਹੁਰੇ ਨੂੰ ਬਰਥਡੇ ਸਰਪ੍ਰਾਈਜ਼ ਦੇਣ ਪੁੱਜਿਆ ਪਰ ਉਸ ਨੂੰ ਅਪਣੀ ਜਾਨ ਤੋਂ ਹੱਥ ਧੋਣੇ ਪੈ ਗਏ। ਰਿਚਰਡ ਡੈਨਿਸ 62 ਸਾਲ ਦੇ ਹੋ ਰਹੇ ਸੀ। ਇਸ ਮੌਕੇ 'ਤੇ ਨਾਰਵੇ ਵਿਚ ਰਹਿਣ ਵਾਲੇ ਉਨ੍ਹਾਂ ਦੇ ਜਵਾਈ ਅਤੇ ਧੀ ਨੇ ਸੋਚਿਆ ਕਿ ਅਚਾਨਕ ਪਹੁੰਚ ਕੇ ਉਨ੍ਹਾਂ ਸਰਪ੍ਰਾਈਜ਼ ਦੇਈਏ। ਰਿਚਰਡ ਡੈਨਿਸ ਦੇ ਜਵਾਈ ਕ੍ਰਿਸਟੋਫਰ ਪਿਛਲੇ ਦਰਵਾਜ਼ੇ ਵਿਚ ਝਾੜੀਆਂ ਵਿਚ ਲੁਕ ਗਏ ਅਤੇ ਹੌਲੀ ਹੌਲੀ ਦਰਵਾਜ਼ਾ ਖੜਕਾਇਆ। ਰਾਤ ਦੇ ਸਾਢੇ 11 ਵਜੇ ਸਹੁਰੇ ਡੈਨਿਸ ਨੂੰ ਲੱਗਾ ਕਿ ਚੋਰ ਹੈ। ਉਨ੍ਹਾਂ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਉਨ੍ਹਾਂ ਦੇ ਜਵਾਈ ਅਚਾਨਕ ਝਾੜੀਆਂ ਤੋਂ ਨਿਕਲ ਪਏ ਅਤੇ ਡੈਨਿਸ ਨੇ ਗੋਲੀ ਚਲਾ ਦਿੱਤੀ।
ਗੋਲੀ ਜਵਾਈ ਦੀ ਛਾਤੀ ਵਿਚ ਲੱਗੀ ਅਤੇ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਸਹੁਰੇ ਡੈਨਿਸ਼ ਦੇ ਵੀ ਹੋਸ਼ ਉਡ ਗਏ। ਡੈਨਿਸ ਦੇ ਲਈ ਇਸ ਹਾਦਸੇ ਨੂੰ ਬਰਦਾਸ਼ਤ ਕਰਨਾ ਸੌਖਾ ਨਹੀਂ ਸੀ। ਹਾਲਾਂਕਿ ਪੁਲਿਸ ਨੇ ਇਸ ਨੂੰ ਹਾਦਸਾ ਮੰਨਦੇ ਹੋਏ ਡੈਨਿਸ 'ਤੇ ਅਪਰਾਧਕ ਚਾਰਜ ਨਹੀਂ ਲਗਾਏ।  ਦਰਅਸਲ ਉਸੇ ਰਾਤ ਸਾਢੇ 9 ਵਜੇ ਦੇ ਕਰੀਬ ਉਨ੍ਹਾਂ ਦੇ ਅਪਣੇ ਹੀ ਗੁਆਂਢੀ ਨਾਲ ਝਗੜਾ ਹੋਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਦੌੜਾ ਕੇ ਭਜਾਇਆ ਸੀ।
ਉਸ ਰਾਤ ਸਹੁਰੇ ਡੈਨਿਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਉਨ੍ਹਾਂ ਨੇ ਅਪਣੇ ਜਵਾਈ ਨੂੰ ਹੀ ਮਾਰ ਦਿੱਤਾ ਹੈ, ਪਰਵਾਰ ਦੇ ਲੋਕਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਟਾਵਲ ਨਾਲ ਖੂਨ ਰੋਕਣ ਦੀ ਕੋਸ਼ਿਸ਼ ਕੀਤੀ। ਲੇਕਿਨ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜਵਾਈ ਦੇ ਦਿਲ ਵਿਚ ਗੋਲੀ ਲੱਗੀ ਸੀ, ਇਸ ਕਾਰਨ ਹਸਪਤਾਲ ਲੈ ਜਾਣ ਦਾ ਮੌਕਾ ਨਹੀਂ ਮਿਲਿਆ।
ਡੈਨਿਸ ਨੇ ਇਸ ਘਟਨਾ 'ਤੇ ਦੁਖ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਣਜਾਣੇ ਵਿਚ ਅਜਿਹਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ, ਮੈਂ ਇਹ ਵੀ ਕਦੇ ਨਹੀਂ ਸੋਚਿਆ ਕਿ ਮੇਰੇ ਜਨਮ ਦਿਨ 'ਤੇ ਕੋਈ ਇੰਨੀ ਦੂਰ ਤੋਂ ਆ ਸਕਦਾ ਹੈ। ਥੋੜ੍ਹੀ ਹੀ ਦੇਰ ਪਹਿਲਾਂ ਮੇਰਾ ਕਿਸੇ ਦੇ ਨਾਲ ਝਗੜਾ ਹੋਇਆ ਸੀ। ਮੈਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਡੈਨਿਸ ਮੇਰੇ ਉਪਰ ਕੁੱਦ ਪਿਆ।  ਅਜਿਹੇ ਵਿਚ ਕੋਈ ਕੀ ਕਰਦਾ? ਮੈਂ ਬਹੁਤ ਡਰ ਗਿਆ ਸੀ।