image caption:

ਮਿਸ ਇੰਗਲੈਂਡ ਨੇ ਕੋਲਕਾਤਾ ਦੇ ਬੱਚਿਆਂ ਲਈ ਟਿਕਟ ਵੇਚ ਕੇ 17 ਲੱਖ ਰੁਪਏ ਫੰਡ ਜੁਟਾਇਆ

ਲੰਡਨ-  ਭਾਰਤੀ ਮੂਲ ਦੀ ਮਿਸ ਇੰਗਲੈਂਡ 2019 ਭਾਸ਼ਾ ਮੁਖਰਜੀ ਨੇ ਕੋਲਕਾਤਾ ਵਿਚ ਸੜਕਾਂ ਅਤੇ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਦੇ ਲਈ 20 ਹਜ਼ਾਰ ਪੌਂਡ (ਕਰੀਬ 17 ਲੱਖ ਰੁਪਏ) ਦਾ ਫੰਡ ਜੁਟਾਇਆ ਅਤੇ ਇੱਕ ਸੰਸਥਾ ਨੂੰ ਦੇ ਦਿੱਤਾ। ਉਨ੍ਹਾਂ ਨੇ ਇਹ ਰਕਮ ਇੱਕ ਪ੍ਰੋਗਰਾਮ ਦੇ ਟਿਕਟ ਵੇਚ ਕੇ ਅਤੇ ਚੈਰਿਟੀ ਦੇ ਜ਼ਰੀਏ ਇਕੱਠੀ ਕੀਤੀ। ਉਹ ਇੰਗਲੈਂਡ ਦੇ ਲਿੰਕੋਨਸ਼ਰ ਵਿਚ ਜੂਨੀਅਰ ਡਾਕਟਰ  'ਤੇ ਕੰਮ ਕਰਦੀ ਹੈ। ਭਾਸ਼ਾ ਮੁਖਰਜੀ ਨੇ ਕਿਹਾ ਮੈਂ ਕੋਲਕਾਤਾ ਤੋਂ ਹਾਂ। ਇਸ ਲਈ ਹੋਪ ਫਾਊਂਡੇਸ਼ਨ ਮੇਰੇ ਲਈ ਬੇਹੱਦ ਖ਼ਾਸ ਹੈ। ਹੋਪ ਸਿਰਫ ਕੋਲਕਾਤਾ ਦੇ ਬੱਚਿਆਂ ਦੇ ਲਈ ਨਹੀਂ  ਬਲਕਿ ਪੂਰੀ ਦੁਨੀਆ ਦੇ ਬੱਚਿਆਂ ਦੇ ਲਈ ਹੈ। ਭਾਸ਼ਾ ਮੁਤਾਬਕ ਉਹ 9 ਸਾਲ ਦੀ ਉਮਰ ਵਿਚ ਲੰਡਨ  ਚਲੀ ਗਈ ਸੀ। ਸੰਸਥਾ ਦੇ ਮੁਤਾਬਕ ਇਹ ਰਕਮ ਕੋਲਕਾਤਾ ਵਿਚ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ 'ਤੇ ਖ਼ਰਚ ਕੀਤੀ ਜਾਵੇਗੀ।