image caption:

ਸ਼ਰਾਬ ਬਣੀ ਜਾਨ ਦੀ ਦੁਸ਼ਮਨ, ਪੀਣ ਤੋਂ ਰੋਕਿਆ ਤਾਂ ਪਤੀ ਨੇ ਖੇਡੀ ਖੂਨੀ ਖੇਡ

ਪਾਣੀਪਤ-  ਪਾਣੀਪਤ ਹਰੀ ਸਿੰਘ ਕਲੌਨੀ ਵਿਚ ਇੱਕ ਪਤਨੀ ਨੇ ਅਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਮਨ੍ਹਾਂ ਕੀਤਾ ਤਾਂ ਪਤੀ ਨੇ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ। ਸਵੇਰੇ ਮਾਂ ਦੀ ਲਾਸ਼ ਬੈਡ 'ਤੇ ਪਈ ਦੇਖੀ ਤਾਂ ਧੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਹਸਪਤਾਲ ਵਿਚ ਭੇਜਿਆ। ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਪਤੀ ਰਾਤ ਨੂੰ ਹੀ ਫਰਾਰ ਹੋ ਗਿਆ ਸੀ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼  ਘਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਿਸ ਨੇ ਮੁਲਜ਼ਮ ਪਤੀ 'ਤੇ ਕੇਸ ਦਰਜ ਕਰਕੇ ਉਸ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਧੀ ਚਾਂਦਨੀ Îਨਿਵਾਸੀ ਹਰੀ ਸਿੰਘ ਕਲੌਨੀ ਨੇ ਦੱਸਿਆ ਕਿ ਉਸ ਦਾ ਪਿਤਾ ਧਰਮੇਂਦਰ ਈ ਰਿਕਸ਼ਾ ਚਲਾਉਂਦਾ ਹੈ ਅਤੇ ਰੋਜ਼ਾਨਾ ਸ਼ਰਾਬ ਪੀ ਕੇ ਉਸ ਦੀ ਮਾਂ ਦੇ ਨਾਲ ਮਾਰਕੁੱਟ ਕਰਦਾ ਸੀ। ਰੋਜ਼ਾਨਾ ਉਸ ਦੀ ਮਾਂ ਪਿਤਾ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ, ਜਿਸ ਕਾਰਨ ਪਿਤਾ ਗੁੱਸੇ ਵਿਚ ਮਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ। ਪਿਤਾ ਸ਼ਰਾਬ ਪੀ ਕੇ ਆਇਆ ਤਾਂ ਮਾਂ ਝਗੜਾ ਕਰਨ ਲੱਗੀ।
ਝਗੜਾ ਸ਼ਾਂਤ ਹੋਇਆ ਅਤੇ ਰਾਤ ਵੇਲੇ ਸਾਰੇ ਸੌਂ ਗਏ। ਜਦ  ਸਵੇਰੇ ਉਠੇ ਤਾਂ ਮ੍ਰਿਤ ਹਾਲਤ ਵਿਚ ਮਿਲੀ ਅਤੇ ਪਿਤਾ ਘਰ 'ਤੇ ਨਹੀਂ ਸੀ। ਧੀ ਨੇ ਦੱਸਿਆ ਕਿ ਉਸ ਦੀ ਮਾਂ ਦੇ ਗਲ਼ 'ਤੇ ਨਿਸ਼ਾਨ ਸੀ। ਧੀ ਨੇ ਦੋਸ਼ ਲਾਇਆ ਕਿ ਪਿਤਾ ਨੇ ਮਾਂ ਦਾ ਗਲ਼ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਬੇਟੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਕਿਲਾ ਥਾਣਾ ਐਸਐਚਓ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ।  ਪੁਲਿਸ ਨੇ ਪਿਤਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।