image caption:

ਫ਼ਰਾਂਸ ਵਿਚ ਦਾਜ ਦੀ ਬਲੀ ਚੜੀ ਪੰਜਾਬ ਦੀ ਧੀ

ਮਾਪਿਆਂ ਨੇ ਭਾਰਤ ਸਰਕਾਰ ਤੋਂ ਕੀਤੀ ਇਨਸਾਫ਼ ਦੀ ਮੰਗ
ਅੰਮ੍ਰਿਤਸਰ- ਪੰਜਾਬੀ ਮਾਪਿਆਂ ਦੀ ਧੀ ਫ਼ਰਾਂਸ ਵਿਚ ਦਾਜ ਦੀ ਬਲੀ ਚੜ ਗਈ ਜਦਕਿ ਸਹੁਰੇ ਪਰਵਾਰ ਵਾਲੇ ਮੌਤ ਦਾ ਕਾਰਨ ਕੈਂਸਰ ਦੱਸ ਰਹੇ ਹਨ। ਲੜਕੇ ਦੇ ਪਿਤਾ ਰਮੇਸ਼ ਚੰਦਰ ਨੇ ਦਾਅਵਾ ਕੀਤਾ ਹੈ ਕਿ ਉਨਾਂ ਦੀ ਬੇਟੀ ਨੂੰ ਕੋਈ ਬਿਮਾਰੀ ਨਹੀਂ ਸੀ ਅਤੇ ਉਸ ਦਾ ਕਤਲ ਕੀਤਾ ਗਿਆ ਹੈ। ਅੰਮ੍ਰਿਤਸਰ ਵਾਸੀ ਰਮੇਸ਼ ਚੰਦਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨਾਂ ਨੇ ਆਪਣੀ ਬੇਟੀ ਨੀਤੂ ਦਾ ਵਿਆਹ ਸਤੰਬਰ 1997 ਵਿਚ ਅੰਬਾਲਾ ਵਾਸੀ ਵਿਜੇ ਭਾਟੀਆ ਨਾਲ ਕੀਤਾ ਸੀ ਅਤੇ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿਤਾ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰੇ ਪਰਵਾਰ ਵਾਲੇ ਹੋਰ ਦਾਜ ਲਿਆਉਣ ਲਈ ਤੰਗ ਕਰਨ ਲੱਗੇ। ਵਿਆਹ ਤੋਂ 3-4 ਸਾਲ ਮਗਰੋਂ ਉਨਾਂ ਦੀ ਬੇਟੀ ਦਾ ਸਹੁਰਾ ਪਰਵਾਰ ਫ਼ਰਾਂਸ ਵਿਚ ਵਸ ਗਿਆ ਅਤੇ ਉਥੇ ਹੀ ਦਾਜ ਦੀ ਮੰਗ ਜਾਰੀ ਰਹੀ। ਰਮੇਸ਼ ਚੰਦਰ ਮੁਤਾਬਕ ਉਹ ਸੋਨੇ ਦੇ ਗਹਿਣਿਆਂ ਅਤੇ ਨਕਦੀ ਦੇ ਰੂਪ ਵਿਚ ਆਪਣੇ ਕੁੜਮਾਂ ਦੀ ਮੰਗ ਪੂਰੀ ਕਰਦੇ ਰਹੇ। ਇਸ ਸਾਲ ਮਾਰਚ ਵਿਚ ਰਮੇਸ਼ ਚੰਦਰ ਦੇ ਜਵਾਈ ਨੇ ਫ਼ੋਨ ਕਰ ਕੇ ਦੱਸਿਆ ਨੀਤੂ ਕੈਂਸਰ ਨਾਲ ਮਰ ਗਈ ਜਦਕਿ ਰਮੇਸ਼ ਚੰਦਰ ਦਾ ਕਹਿਣਾ ਹੈ ਕਿ ਉਨਾਂ ਦੀ ਬੇਟੀ ਨੇ ਕਦੇ ਕਿਸੇ ਬਿਮਾਰੀ ਦਾ ਜ਼ਿਕਰ ਨਹੀਂ ਕੀਤਾ ਸੀ। ਰਮੇਸ਼ ਚੰਦਰ ਭਾਟੀਆ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾ ਤੋਂ ਮੰਗ ਕੀਤੀ ਹੈ ਉਨਾਂ ਨੂੰ ਇਨਸਾਫ਼ ਦਿਵਾਇਆ ਜਾਵੇ।