image caption:

ਅਫ਼ਗਾਨ ਤਾਲਿਬਾਨ ਨੇ ਆਪਣੇ 11 ਮੈਂਬਰਾਂ ਬਦਲੇ ਤਿੰਨ ਭਾਰਤੀ ਇੰਜੀਨੀਅਰਾਂ ਨੂੰ ਕੀਤਾ ਰਿਹਾਅ

ਨਵੀਂ ਦਿੱਲੀ-  ਅਫ਼ਗਾਨ ਤਾਲਿਬਾਨ ਨੇ ਆਪਣੇ 11 ਮੈਂਬਰਾਂ ਬਦਲੇ ਤਿੰਨ ਭਾਰਤੀ ਇੰਜੀਨੀਅਰਾਂ ਨੂੰ ਰਿਹਾਅ ਕੀਤਾ ਹੈ। ਸੋਮਵਾਰ ਨੂੰ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਐਕਸਪ੍ਰੈੱਸ ਟ੍ਰਿਬਿਊਨ ਨੇ ਤਾਲਿਬਾਨ ਦੇ ਦੋ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਬੰਦੀਆਂ ਦੀ ਇਹ ਅਦਲਾ ਬਦਲੀ ਐਤਵਾਰ ਨੂੰ ਕੀਤੀ ਗਈ। ਪਰ ਇਸ ਨੂੰ ਕਿਸ ਥਾਂ ਅੰਜਾਮ ਦਿੱਤਾ ਗਿਆ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਭਰੋਸੇਯੋਗ ਸੂਤਰ ਨੇ ਤਾਲਿਬਾਨ ਮੈਂਬਰਾਂ ਦੇ ਨਾਂਅ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ ਤੇ ਮਾਮਲੇ ਨੂੰ ਸੰਵੇਦਨਸ਼ੀਲ ਦੱਸਿਆ ਹੈ। ਉਨ&bullਾਂ ਨੇ ਇਸ ਸਬੰਧ ਵਿਚ ਵੀ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਅੱਤਵਾਦੀ ਸਮੂਹ ਨੇ ਕਿਸ ਦੇ ਨਾਲ ਬੰਦੀਆਂ ਦੀ ਅਦਲਾ ਬਦਲੀ ਕੀਤੀ ਅਤੇ ਕੀ ਰਿਹਾਅ ਕੀਤੇ ਗਏ ਤਾਲਿਬਾਨ ਦੇ ਮੈਂਬਰਾਂ ਨੂੰ ਅਫ਼ਗਾਨਿਸਤਾਨ 'ਚ ਅਫ਼ਗਾਨ ਅਧਿਕਾਰੀਆਂ ਜਾਂ ਅਮਰੀਕੀ ਫੌਜ ਨੇ ਬੰਦੀ ਬਣਾ ਰੱਖਿਆ ਸੀ ਜਾਂ ਨਹੀਂ।
ਤਾਲਿਬਾਨ ਦੇ ਮੈਂਬਰਾਂ ਨੇ ਦੱਸਿਆ ਕਿ ਤਾਲਿਬਾਨ ਦੇ ਸ਼ੇਖ ਅਬਦੁਰ ਰਹੀਮ ਅਤੇ ਮਾਵਲਵੀ ਅਬਦੁਰ ਰਸ਼ੀਦ ਨੂੰ ਵੀ ਰਿਹਾਅ ਕੀਤਾ ਗਿਆ ਹੈ ਜੋ 2001 'ਚ ਅਮਰੀਕਾ ਦੀ ਅਗਵਾਈ ਵਾਲੀ ਫੌਜਾਂ ਵੱਲੋਂ ਹਟਾਏ ਜਾਣ ਤੋਂ ਪਹਿਲਾਂ ਤਾਲਿਬਾਨ ਪ੍ਰਸ਼ਾਸਨ ਦੌਰਾਨ ਲੜੀਵਾਰ ਕੁਨਾਰ ਅਤੇ ਨਿਰਮੋਜ ਸੂਬੇ ਦੇ ਵਿਦਰੋਹੀ ਸਮੂਹ ਦੇ ਗਵਰਨਰ ਦੇ ਰੂਪ 'ਚ ਕੰਮ ਕਰ ਰਹੇ ਸੀ। ਤਾਲਿਬਾਨ ਦੇ ਮੈਂਬਰਾਂ ਨੇ ਫੋਟੋ ਅਤੇ ਫੁਟੇਜ ਮੁਹੱਈਆ ਕਰਵਾਈ ਜਿਸ 'ਚ ਉਨ&bullਾਂ ਨੇ ਦਾਅਵਾ ਕੀਤਾ ਕਿ ਰਿਹਾਅ ਕੀਤੇ ਗਏ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਅਫ਼ਗਾਨ ਜਾਂ ਭਾਰਤੀ ਅਧਿਕਾਰੀਆਂ ਨੇ ਤੁਰੰਤ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ। ਦੱਸ ਦੇਈਏ ਕਿ ਅਫ਼ਗਾਨਿਸਤਾਨ ਦੇ ਉੱਤਰੀ ਬਘਲਾਨ ਸੂਬੇ ਸਥਿਤ ਇਕ ਊਰਜਾ ਪਲਾਂਟ 'ਚ ਕੰਮ ਕਰਨ ਵਾਲੇ ਸੱਤ ਭਾਰਤੀ ਇੰਜੀਨੀਅਰਾਂ ਨੂੰ ਮਈ 2018 'ਚ ਅਗਵਾ ਕਰ ਲਿਆ ਗਿਆ ਸੀ। ਉਨ&bullਾਂ ਨੂੰ ਅਗਵਾ ਕਰਨ ਦੀ ਕਿਸੇ ਸਮੂਹ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਸੀ। ਅਗਵਾ ਕੀਤੇ ਲੋਕਾਂ 'ਚੋਂ ਇਕ ਨੂੰ ਮਾਰਚ 'ਚ ਰਿਹਾਅ ਕਰ ਦਿੱਤਾ ਗਿਆ ਸੀ ਪਰ ਬਾਕੀਆਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ।