image caption:

ਮਲੇਸ਼ੀਆ 'ਚ ਕੰਮ ਲਈ ਗਈ ਪੰਜਾਬੀ ਮੁਟਿਆਰ ਨੂੰ ਦੇਹ ਵਪਾਰ ਲਈ ਕੀਤਾ ਮਜਬੂਰ

ਮੋਗਾ-  ਮੋਗਾ ਦੀ ਰਹਿਣ ਵਾਲੀ ਇੱਕ ਮਹਿਲਾ ਅਪਣੀ ਗੁਆਂਢ ਦੀ ਲੜਕੀ ਨੂੰ 25 ਹਜ਼ਾਰ ਰੁਪਏ ਮਹੀਨੇ 'ਤੇ ਘਰੇਲੂ ਕੰਮ ਕਰਾਉਣ ਦੇ ਬਹਾਨੇ ਮਲੇਸ਼ੀਆ ਲੈ ਗਈ। ਉਥੇ ਉਸ ਨੂੰ ਦੇਹ ਵਪਾਰ ਦੇ ਧੰਦੇ ਵਿਚ ਧੱਕਣ ਦੀ ਕੋਸ਼ਿਸ਼ ਕੀਤੀ। ਲੜਕੀ ਨਹੀਂ ਮੰਨੀ ਤਾਂ ਬੰਧਕ ਬਣਾ ਕੇ ਚਾਰ ਸਾਲ ਤੱਕ ਬੇਰਹਿਮੀ ਨਾਲ ਮਾਰਕੁੱਟ ਕੀਤੀ ਜਾਂਦੀ ਰਹੀ ਅਤੇ 18-18 ਘੰਟੇ ਕੰਮ ਲੈ ਕੇ ਵੀ ਉਸ  ਨੂੰ ਪੈਸੇ ਨਹੀਂ ਦਿੱਤੇ ਗਏ। ਹੁਣ ਲੜਕੀ ਦੀ ਮਾਂ ਮਲੇਸ਼ੀਆ ਵਿਚ ਇੱਕ ਗੁਰਦੁਆਰੇ ਦੇ ਪਾਠੀ ਦੀ ਮਦਦ ਨਾਲ ਮਲੇਸ਼ੀਆ ਪੁਲਿਸ ਨੂੰ ਨਾਲ ਲੈ ਕੇ ਧੀ ਨੂੰ ਛੁਡਾ ਕੇ ਭਾਰਤ ਆਈ ਹੈ।
ਪੁਲਿਸ ਨੇ ਇਸ ਮਾਮਲੇ ਵਿਚ ਨੋਇਡਾ ਦੇ ਟਰੈਵਲ Âਜੰਟ ਅਤੇ ਲੜਕੀ ਦੀ ਗੁਆਂਢਣ ਔਰਤ ਸਣੇ ਤਿੰਨ ਲੋਕਾਂ ਦੇ ਖ਼ਿਲਾਫ਼ ਧੋਖਾਘੜੀ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਭਾਰਤ ਵਾਪਸ ਪਰਤ ਕੇ ਪੀੜਤ ਲੜਕੀ ਨੇ ਦੱਸਿਆ ਕਿ ਕਿਰਣਜੀਤ ਕੌਰ, ਕਰਮਜੀਤ ਕੌਰ ਅਤੇ ਰੇਸ਼ਮ ਸਿੰਘ ਇੱਕ ਗੈਂਗ ਚਲਾ ਰਹੇ ਹਨ ਜੋ ਭਾਰਤ ਵਿਚ ਮਾਸੂਮ ਲੜਕੀਆਂ ਨੂੰ ਵਿਦੇਸ਼ ਵਿਚ ਚੰਗੀ ਤਨਖਾਹ 'ਤੇ ਕੰਮ ਦਿਵਾਵੁਦ ਦੇ ਨਾਂ ਦੇ ਸੁਪਨੇ ਦਿਖਾਉਂਦੇ ਹਨ ਅਤੇ ਵਿਦੇਸ਼ ਲੈ ਜਾ ਕੇ ਉਨ੍ਹਾਂ ਦੇਹ ਵਪਾਰ ਲਈ ਮਜਬੂਰ ਕਦੇ ਹਨ।
ਪੀੜਤਾ ਨੇ ਦੱਸਿਆ ਕਿ ਕੁਲਦੀਪ ਕੌਰ ਪਤਨੀ ਅਸ਼ੋਕ ਕੁਮਾਰ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੀ ਹੈ। ਚਾਰ ਸਾਲ ਪਹਿਲਾਂ ਕੁਲਦੀਪ ਕੌਰ ਦੀ ਮਲੇਸ਼ੀਆ ਵਿਚ ਰਹਿਣ ਵਾਲੀ ਭੈਣ ਕਰਮਜੀਤ ਕੌਰ ਆਈ ਸੀ। ਉਸ ਨੇ ਸੁਪਨੇ ਦਿਖਾਏ ਕਿ ਉਹ ਅਪਣੀ ਧੀ ਨੂੰ ਮਲੇਸ਼ੀਆ ਭੇਜ ਦੇਵੇ, ਉਥੇ ਉਸ ਨੂੰ 25 ਹਜ਼ਾਰ ਰੁਪਏ ਘਰੇਲੂ ਕੰਮ ਮਿਲ ਜਾਵੇਗਾ। ਇਸ ਦੇ ਲਈ ਨੋਇਡਾ ਦੇ ਇੱਕ ਏਜੰਟ ਨਾਲ ਜੰਲਧਰ ਵਿਚ ਮਿਲਣ ਲਈ ਕਿਹਾ ਸੀ। ਇਸੇ ਏਜੰਟ ਨੇ ਲੜਕੀ ਨੂੰ ਮਲੇਸ਼ੀਆ ਭੇਜਿਆ ਸੀ।