image caption:

ਸਨੀ ਦਿਓਲ ਦੀ ਕੋਸ਼ਿਸ਼ਾਂ ਸਦਕਾ ਕੁਵੈਤ ਵਿਚ ਫਸਿਆ ਪੰਜਾਬੀ ਨੌਜਵਾਨ ਸਹੀ ਸਲਾਮਤ ਘਰ ਪਰਤਿਆ

ਪਠਾਨਕੋਟ,-   ਪਿੰਡ ਮਾਨ ਨੰਗਲ ਨਿਵਾਸੀ ਨੌਜਵਾਨ ਸੁਖਵਿੰਦਰ, ਸਾਂਸਦ ਸਨੀ ਦਿਓਲ ਦੀ ਕੋਸ਼ਿਸ਼ਾਂ ਸਦਕਾ ਕੁਵੈਤ ਤੋਂ ਸਹੀ ਸਲਾਮਤ ਪੰਜਾਬ ਪਰਤ ਆਇਆ। ਪਿੰਡ ਦੇ ਇੱਕੋ ਪਰਿਵਾਰ ਦੇ ਦੋ ਪੁੱਤਰਾਂ ਸਣੇ ਪੰਜਾਬ ਦੇ ਪੰਜ ਨੌਜਵਾਨਾਂ ਦੇ ਕੁਵੈਤ ਵਿਚ ਫਸੇ ਹੋਣ ਦਾ ਮਾਮਲਾ ਕਰੀਬ ਛੇ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ। ਨੌਜਵਾਨਾਂ ਨੇ ਕੁਵੈਤ ਤੋਂ ਫੇਸਬੁੱਕ ਅਤੇ ਵੱਟਸ ਐਪ 'ਤੇ ਵੀਡੀਓ ਵਾਇਰਲ ਕਰਕੇ ਵਤਨ ਵਾਪਸੀ ਦੇ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਸਾਂਸਦ ਸਨੀ ਦਿਓਲ ਤੱਕ ਨੂੰ ਅਪੀਲ ਕੀਤੀ ਸੀ।
ਵਤਨ ਪਰਤੇ ਸੁਖਵਿੰਦਰ ਨੇ ਦੱਸਿਆ ਕਿ ਕੁਵੈਤ ਦੇ ਵਫਰਾ ਵਿਚ ਜੰਮੂ ਕਸ਼ਮੀਰ ਮਾਝਾ ਕੋਟ ਰਾਜੌਰੀ ਦਾ ਰਹਿਣ ਵਾਲਾ ਠੇਕੇਦਾਰ ਉਸ ਨੂੰ, ਉਸ ਦੇ ਭਰਾ ਬਲਵਿੰਦਰ, ਜਲੰਧਰ ਦੇ ਮਨਦੀਪ, ਬਿਆਸ ਦੇ ਬਲਜੀਤ ਸਿੰਘ ਅਤੇ ਬਟਾਲਾ ਦੇ ਰਮੇਸ਼ ਕੁਮਾਰ ਨੂੰ ਸਰੀਆ ਕੱਟਣ ਅਤੇ ਸਟੀਲ ਫਿਟਰ ਦੇ ਕੰਮ ਵਿਚ ਲਗਾਇਆ ਸੀ। ਠੇਕੇਦਾਰ ਨੇ ਉਨ੍ਹਾਂ ਕੋਲੋਂ ਕੰਮ ਲੈ ਕੇ ਪੈਸੇ ਨਹੀਂ ਦਿੱਤੇ ਅਤੇ ਕਾਗਜ਼ ਖੋਹ ਕੇ ਕੰਮ ਤੋਂ ਕੱਢ ਦਿੱਤਾ। ਜਿਸ ਦੇ ਚਲਦਿਆਂ ਕਿਤੇ ਹੋਰ ਕੰਮ ਨਹੀਂ ਮਿਲਿਆ।  ਉਨ੍ਹਾਂ ਭੀਖ ਮੰਗਣ ਲਈ ਵੀ ਮਜਬੂਰ ਹੋਣਾ ਪਿਆ। ਇਸ ਤੋਂ ਬਾਅਦ ਵਿਦੇਸ਼ ਮੰਤਰਾਲਾ, ਸਾਂਸਦ ਸਨੀ ਦਿਓਲ ਅਤੇ ਸਾਬਕਾ ਵਿਧਾਇਕ ਸੀਮਾ ਕੁਮਾਰੀ ਨੇ ਉਨ੍ਹਾਂ ਇਸ ਨਰਕ ਤੋਂ ਕੱਢਿਆ। ਸਾਬਕਾ ਵਿਧਾਇਕ ਸੀਮਾ ਕੁਮਾਰੀ ਨੇ ਸਲਾਹ ਦਿੱਤੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਏਜੰਟ ਅਤੇ ਠੇਕੇਦਾਰ ਦੀ ਪੂਰੀ ਤਰ੍ਹਾਂ ਪੜਤਾਲ ਕਰ ਲੈਣ। ਤਾਕਿ ਕਿਸੇ ਵੀ ਤਰ੍ਹਾਂ ਦੀ ਠੱਗੀ ਦਾ ਸਿਕਾਰ ਨਾ ਹੋਣਾ ਪਵੇ।