image caption:

ਤ੍ਰਿਣਮੂਲ ਐੱਮ ਪੀ ਨੁਸਰਤ ਜਹਾਂ ਨੇ ਹਿੰਦੂ ਪਤੀ ਨਾਲ ਦੁਰਗਾ ਪੂਜਾ ਕੀਤੀ

ਨਵੀਂ ਦਿੱਲੀ- ਫਿਲਮ ਐਕਟਰੈੱਸ ਅਤੇ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਪਾਰਲੀਮੈਂਟ ਮੈਂਬਰ ਨੁਸਰਤ ਜਹਾਂ ਵੱਲੋਂ ਆਪਣੇ ਪਤੀ ਨਿਖਿਲ ਜੈਨ ਨਾਲ ਦੁਰਗਾ ਪੂਜਾ ਕਰਨ ਲਈ ਜਾਣ ਦੀਆਂ ਖਬਰਾਂ ਤੋਂ ਮੁਸਲਿਮ ਉਲੇਮਾ ਭੜਕ ਪਏ ਹਨ ਅਤੇ ਉਨ੍ਹਾਂ ਨੇ ਇਸ ਕਾਰਵਾਈ ਨੂੰ &lsquoਹਰਾਮ&rsquo ਕਿਹਾ ਹੈ।
ਵਰਨਣ ਯੋਗ ਹੈ ਕਿ ਅੱਜ ਕੱਲ੍ਹ ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ ਦਾ ਤਿਉਹਾਰ ਚੱਲ ਰਿਹਾ ਹੈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਪਾਰਲੀਮੈਂਟ ਮੈਂਬਰ ਨੁਸਰਤ ਜਹਾਂ ਰੂਹੀ, ਜਿਸ ਨੇ ਇੱਕ ਹਿੰਦੂ ਨੌਜਵਾਨ ਨਿਖਿਲ ਜੈਨ ਨਾਲ ਸ਼ਾਦੀ ਕੀਤੀ ਹੋਈ ਹੈ, ਇੱਕ ਪੰਡਾਲ ਵਿੱਚ ਆਪਣੇ ਪਤੀ ਨਾਲ ਦੁਰਗਾ ਪੂਜਾ ਕਰਨ ਗਈ ਸੀ। ਉਸ ਦੀ ਇਸ ਪੂਜਾ ਅਰਚਨਾ ਦੀ ਖਬਰ ਤੇ ਇਸ ਤਿਉਹਾਰ ਵਿੱਚ ਉਸ ਦੀ ਸਰਗਰਮੀ ਦੀਆਂ ਹੋਰ ਰਿਪੋਰਟਾਂ ਤੋਂਭੜਕੇ ਇੱਕ ਪ੍ਰਮੁੱਖ ਮੁਸਲਿਮ ਉਲੇਮਾ ਨੇ ਕਿਹਾ, &lsquoਇਸਲਾਮ ਵਿੱਚ ਯਕੀਨ ਰੱਖਣ ਵਾਲਾ ਵਿਅਕਤੀ ਕਿਸੇ ਹੋਰ ਧਰਮ ਦੀ ਪੂਜਾ ਨਹੀਂ ਕਰ ਸਕਦਾ ਅਤੇ ਜੇ ਨੁਸਰਤ ਦੂਸਰੇ ਧਰਮਾਂ ਦੀ ਪੂਜਾ ਕਰਦੀ ਹੈ ਤਾਂ ਇਸ ਤਰ੍ਹਾਂ ਉਹ ਇਸਲਾਮ ਨੂੰ ਨਹੀਂ ਮੰਨਦੀ, ਉਸ ਦੀ ਇਹ ਕਾਰਵਾਈ ਇੱਕ ਤਰ੍ਹਾਂ ਨਾਲ ਹਰਾਮ ਹੈ ਅਤੇ ਏਦਾਂ ਹੀ ਕਰਨਾ ਹੈ ਤਾਂ ਉਨ੍ਹਾਂ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦਾ ਹੈ।&rsquo
ਇਸਲਾਮੀ ਸਿਧਾਂਤ ਦੇ ਅਦਾਰੇ ਦੇਵਬੰਦ ਦੇ ਇਸ ਉਲੇਮਾ ਨੇ ਕਿਹਾ, ਇਸਲਾਮ ਵਿੱਚ ਅੱਲ੍ਹਾ ਤੋਂ ਬਿਨਾ ਕਿਸੇ ਹੋਰ ਦੀ ਇਬਾਦਤ ਕਰਨੀ ਹਰਾਮ ਹੈ ਤਾਂ ਨੁਸਰਤ ਜਹਾਂ ਗੈਰ-ਇਸਲਾਮੀ ਕੰਮ ਕਿਉਂ ਕਰਦੀ ਹੈ। ਜੇ ਉਸਨੇ ਗੈਰ-ਇਸਲਾਮੀ ਕੰਮ ਕਰਨੇ ਹਨ ਤਾਂ ਆਪਣਾ ਨਾਂ ਵੀ ਬਦਲ ਲਵੇ।'' ਦੇਵਬੰਦ ਦੇ ਉਲੇਮਾ ਨੇ ਕਿਹਾ, &lsquoਨੁਸਰਤ ਜਹਾਂ ਨੇ ਏਦਾਂ ਪਹਿਲੀ ਵਾਰ ਨਹੀਂ ਕੀਤਾ, ਉਹ ਪਹਿਲਾਂ ਵੀ ਦੁਰਗਾ ਪੂਜਾ ਕਰ ਚੁੱਕੀ ਹੈ, ਪਰ ਇਸ ਵਾਰ ਨੁਸਰਤ ਨੇ ਨਵ-ਦੁਰਗਾ ਦੀ ਜਨਤਕ ਤੌਰ ਉੱਤੇ ਪੂਜਾ ਕੀਤੀ ਹੈ ਤੇ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦਾ ਅਮਲ ਇਸਲਾਮ ਵਿੱਚ ਜਾਇਜ਼ ਨਹੀਂ। ਨੁਸਰਤ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਸੀ। ਇਸ ਤਰ੍ਹਾਂ ਦੇ ਕੰਮ ਕਰਨ ਨਾਲ ਉਹ ਇਸਲਾਮ ਤੇ ਮੁਸਲਮਾਨਾਂ ਦੀ ਤੌਹੀਨ ਕਰਦੀ ਹੈ।''
ਉਂਜ ਇਸ ਤੋਂ ਪਹਿਲਾਂ ਵੀ ਨੁਸਰਤ ਜਹਾਂ ਵੱਲੋਂ ਪੂਜਾ ਸਮਾਗਮ ਵਿੱਚ ਜਾਣ, ਪਾਰਲੀਮੈਂਟ ਵਿੱਚ ਸਾੜੀ, ਸੰਧੂਰ ਤੇ ਮਾਡਰਨ ਕੱਪੜੇ ਪਾਉਣ ਕਾਰਨ ਉਲੇਮਾ ਉਸ ਉੱਤੇ ਨਿਸ਼ਾਨੇ ਸਾਧ ਚੁੱਕੇ ਹਨ।