image caption:

ਦੋ ਉਂਗਲਾਂ ਨਾਲ 2 ਮਿੰਟਾਂ 'ਚ ਕਾਬੂ ਕੀਤਾ ਕੋਬਰਾ

ਮਲੇਸ਼ੀਆ ਦੇ ਸਿਪਾਹੀ ਨੇ ਕੀਤਾ ਕਾਬੂ
ਮਲੇਸ਼ੀਆ-  ਆਮ ਤੌਰ 'ਤੇ ਆਮ ਲੋਕ ਸੱਪ, ਬਿੱਛੂ ਦਾ ਨਾਂ ਸੁਣਣੇ ਹੀ ਕੰਬ ਜਾਂਦੇ ਹਨ। ਕਮਜ਼ੋਰ ਲੋਕਾਂ ਨੂੰ ਦਿਲ ਦਾ ਦੌਰਾ ਤੱਕ ਪੈ ਜਾਂਦਾ ਹੈ। ਜਿਨ੍ਹਾਂ ਦੇ ਕਲੇਜੇ ਕਮਜ਼ੋਰ ਹਨ ਉਨ੍ਹਾਂ ਨੂੰ ਅਸੀਂ ਅੱਜ ਇੱਕ ਖ਼ਬਰ ਦਿਖਾਉਣ ਜਾ ਰਹੇ ਹਾਂ। ਇਸ ਵੀਡੀਓ ਨੂੰ ਦੇਖਣ ਤੋ ਬਾਅਦ ਉਨ੍ਹਾਂ ਨੂੰ ਵੀ ਥੋੜ੍ਹੀ ਹਿੰਮਤ ਜ਼ਰੂਰ ਮਿਲੇਗੀ। ਜੇਕਰ ਕਦੇ ਉਨ੍ਹਾਂ ਦੇ ਸਾਹਮਣੇ ਕੋਬਰਾ ਜਿਹਾ ਸੱਪ ਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਹ ਵੀਡੀਓ ਦੇਖ ਕੇ ਘੱਟ ਤੋਂ ਘੱਟ ਇਹ ਤਾਂ ਯਾਦ ਆ ਹੀ ਜਾਵੇਗਾ ਕਿ ਸੱਪ 'ਤੇ ਕਾਬੂ ਕਿਵੇਂ ਪਾਇਆ ਜਾ ਸਕਦੈ। ਬਸ ਜ਼ਰੂਰਤ ਹੈ ਤਾਂ ਥੋੜ੍ਹੀ ਹਿੰਮਤ ਦੀ। ਕੋਬਰਾ ਇੰਨਾ ਖਤਰਨਾਕ ਹੁੰਦਾ ਹੈ ਕਿ ਜੇਕਰ ਉਹ ਕਿਸੇ ਨੂੰ ਵੱਢਦਾ ਹੈ ਤਾਂ ਉਸ ਦੇ ਸਰੀਰ ਵਿਚ ਜ਼ਹਿਰੀਲਾ ਇੰਜੈਕਸ਼ਨ ਲਗਾ ਦਿੰਦਾ ਹੈ। ਉਸ ਤੋਂ ਬਾਅਦ ਸਾਹਮਣੇ ਵਾਲੇ ਦਾ ਬਚਣਾ ਮੁਸ਼ਕਲ ਹੋ ਜਾਂਦਾ ਹੈ।
ਕੋਬਰਾ ਨੂੰ ਕਾਬੂ ਕਰਨ ਦਾ ਇਹ ਵੀਡੀਓ ਮਲੇਸ਼ੀਆ ਦਾ ਹੈ। ਸੜਕ 'ਤੇ ਜਾ ਰਹੇ ਸਿਪਾਹੀ ਨੂੰ ਕੋਬਰਾ ਮਿਲ ਜਾਂਦਾ ਹੈ । ਉਸ ਤੋਂ ਬਾਅਦ ਸੱਪ ਨੂੰ ਉਹ ਫ਼ਿਲਮੀ ਸਟਾਇਲ  ਵਿਚ ਕਾਬੂ ਕਰ ਲੈਂਦਾ ਹੈ। ਜਦ ਇਹ ਸਿਪਾਹੀ ਸੱਪ ਨੂੰ ਫੜਨ ਦੇ ਲਈ ਤਿਆਰੀ ਕਰ ਰਿਹਾ ਸੀ ਉਸ ਤੋਂ ਬਾਅਦ ਸਾਥੀ ਸਿਪਾਹੀ ਨੇ ਇਸ ਦਾ ਵੀਡੀਓ ਬਣਾਉਣਾ ਸ਼ੁਰੂ ਕੀਤਾ ਅਤੇ ਜਦ ਤੱਕ ਉਸ ਨੇ ਸੱਪ ਨੂੰ ਫੜਿਆ ਨਹੀਂ ਉਹ ਉਸ ਦਾ ਵੀਡੀਓ ਬਣਾਉਂਦਾ ਰਿਹਾ। ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।