image caption:

ਵਿਦੇਸ਼ 'ਚ ਪੜ੍ਹਾਈ ਕਰਨ ਲਈ ਪੰਜਾਬੀਆਂ ਵਿਚ ਵੱਧ ਰਿਹੈ ਕਰੇਜ਼

ਜਲੰਧਰ-   ਪੜ੍ਹਾਈ ਲਈ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਟਰੈਂਡ ਹੁਣ ਪੰਜਾਬ ਸਰਕਾਰ ਦੇ ਸਾਹਮਣੇ ਇੱਕ ਗੰਭੀਰ ਸਮੱਸਿਆ ਬਦਦਾ ਜਾ ਰਿਹਾ ਹੈ। ਇਸ ਸਮੇਂ ਪੰਜਾਬ ਤੋਂ ਡੇਢ ਲੱਖ ਵਿਦਿਆਰਥੀ ਕੈਨੇਡਾ ਅਤੇ ਆਸਟ੍ਰੇਲੀਆ ਦੇ ਅਲੱਗ ਅਲੱਗ ਕਾਲਜਾਂ ਵਿਚ ਪੜ੍ਹਾਈ ਕਰ ਰਹੇ ਹਨ।
3 ਸਾਲ ਅਤੇ 2 ਸਾਲ ਦੇ ਕੋਰਸ 'ਤੇ ਔਸਤਨ ਇੱਕ ਵਿਦਿਆਰਥੀ 'ਤੇ 15 ਤੋਂ 22 ਲੱਖ ਰੁਪਏ ਤੱਕ ਸਲਾਨਾ ਖ਼ਰਚ ਆਉਂਦਾ ਹੈ। ਪੰਜਾਬ ਤੋਂ ਹਰ ਸਾਲ 48 ਹਜ਼ਾਰ ਵਿਦਿਆਰਥੀ ਵਿਦੇਸ਼ ਜਾ ਰਹੇ ਹਨ। ਪੰਜਾਬੀ ਬੱਚਿਆਂ ਦੇ ਮਾਪੇ 28500 ਕਰੋੜ ਰੁਪਏ ਵਿਦੇਸ਼ੀ ਖਾਤਿਆਂ ਵਿਚ ਹਰ ਸਾਲ ਫ਼ੀਸ ਦੇ ਰੂਪ ਵਿਚ ਜਮ੍ਹਾ ਕਰਾਉਂਦੇ ਹਨ।
ਯਾਨੀ ਪੰਜਾਬ ਸਰਕਾਰ ਦੇ ਕੁਲ ਬਜਟ ਦਾ 19 ਪ੍ਰਤੀਸ਼ਤ।
ਰਿਪੋਰਟ ਮੁਤਾਬਕ ਪਤਾ ਚਲਿਆ ਕਿ ਨਸ਼ਾ ਅਤੇ ਬੇਰੋਜ਼ਗਾਰੀ ਜਿਹੀ ਸਮੱਸਿਆਵਾਂ ਦੇ ਚਲਦਿਆਂ ਇੱਥੇ ਦੇ 75 ਪ੍ਰਤੀਸ਼ਤ ਮਾਪੇ ਅਪਣੇ ਬੱਚਿਆਂ ਨੂੰ 12ਵੀਂ ਤੋਂ ਬਾਅਦ  ਹੀ ਵਿਦੇਸ਼ ਵਿਚ ਸੈਟਲ ਕਰਾਉਣ ਦੇ ਲਈ ਕੋਸ਼ਿਸ਼ ਕਰਦੇ ਹਨ। ਇਹੀ ਨਹੀਂ ਸੂਬੇ ਦੇ 80 ਪ੍ਰਤੀਸ਼ਤ ਨੌਜਵਾਨ ਵੀ ਵਿਦੇਸ਼ ਵਿਚ ਹੀ ਸੈਟਲ ਹੋਣਾ ਚਾਹੁੰਦੇ ਹਨ। ਦੂਜੇ ਪਾਸੇ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਦੇ ਸਰੀ, ਡੈਲਟਾ, ਵੈਨਕੂਵਰ ਸਣੇ 20 ਤੋਂ ਜ਼ਿਆਦਾ ਅਜਿਹੇ ਸ਼ਹਿਰ ਹਨ ਜਿੱਥੇ ਤੁਹਾਨੂੰ ਹਰ ਚੌਥਾ ਸ਼ਖ਼ਸ ਪੰਜਾਬੀ ਹੀ ਦਿਖੇਗਾ। ਕੈਨੇਡਾ ਵਿਚ ਪੰਜਾਬੀਆਂ ਦੀ ਧਮਕ ਦਾ ਅੰਦਾਜ਼ਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ 21 ਅਕਤੂਬਰ ਨੂੰ ਹੋਣ ਵਾਲੀ ਚੋਣਾਂ ਵਿਚ 50 ਤੋਂ ਜ਼ਿਆਦਾ ਪੰਜਾਬੀ ਉਮੀਦਵਾਰ ਪੰਜਾਬ ਤੋਂ ਹਨ ਅਤੇ ਨਿਊ ਡੈਮੋਕਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਤਾਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਵਿਚੋਂ ਇੱਕ ਮੰਨੇ ਜਾ  ਰਹੇ ਹਨ। ਕੈਨੇਡਾ ਦੀ ਉਦਾਰ ਨੀਤੀਆਂ ਅਤੇ ਪੜ੍ਹਾਈ ਦੇ ਦੌਰਾਨ ਨੌਕਰੀ ਅਤੇ ਪੀਆਰ ਦੀ ਸਹੂਲਤ ਦੇ ਚਲਦਿਆਂ ਪੰਜਾਬ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਬਿਹਤਰ ਲਾਈਫ ਸਟਾਇਲ ਦੇ ਨਾਲ ਨਾਲ ਹੀ ਕੈਨੇਡਾ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੈ। ਯੂਐਸਏ ਤੇ ਹੋਰ ਦੇਸ਼ਾਂ ਵਿਚ ਨਸਲੀ ਭੇਦਭਾਵ ਇੱਕ ਵੱਡੀ ਸਮੱਸਿਆ ਹੈ।  ਨਸ਼ਾ, ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਤੋਂ ਦੁਖੀ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰਨ ਲਈ ਮਜਬੂਰ ਹਨ।