image caption:

ਭੱਜੀ ਦੀ ਪਾਕਿਸਤਾਨੀ ਐਕਟਰਸ ਨਾਲ ਖੜਕੀ, ਇੱਕ-ਦੂਜੇ ਨੂੰ ਖਰੀਆਂ-ਖਰੀਆਂ ਸੁਣਾਈਆਂ

ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਪਾਕਿਸਤਾਨੀ ਐਕਟਰ ਵੀਨਾ ਮਲਿਕ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਯੂਐਨਜੀਏ &lsquoਚ ਦਿੱਤੇ ਭਾਸ਼ਣ ਨੂੰ ਲੈ ਸੋਸ਼ਲ ਮੀਡੀਆ &lsquoਤੇ ਆਪਸ &lsquoਚ ਭਿੜ ਗਏ। ਇਮਰਾਨ ਨੇ ਯੂਐਨਜੀਏ &lsquoਚ ਜੋ ਭਾਸ਼ਣ ਦਿੱਤਾ ਸੀ, ਉਸ ਦੀ ਹਰਭਜਨ ਨੇ ਟਵਿਟਰ &lsquoਤੇ ਆਲੋਚਨਾ ਕੀਤੀ ਸੀ।
ਹਰਭਜਨ ਨੇ ਟਵੀਟ ਕੀਤਾ ਸੀ, &ldquoਯੂਐਨਜੀਏ ਦੇ ਭਾਸ਼ਣ &lsquoਚ ਭਾਰਤ ਖਿਲਾਫ ਨਿਊਕਲੀਅਰ ਲੜਾਈ ਦਾ ਇਸ਼ਾਰਾ ਕੀਤਾ। ਇੱਕ ਮੁੱਖ ਨੇਤਾ ਹੋਣ ਕਰਕੇ ਇਮਰਾਨ ਖ਼ਾਨ ਵੱਲੋਂ &lsquoਖੂਨੀ ਜੰਗ&rsquo, &lsquoਆਖਰ ਲਈ ਜੰਗ&rsquo ਸ਼ਬਦਾਂ ਦੇ ਇਸਤੇਮਾਲ ਨਾਲ ਦੋਵਾਂ ਦੇਸ਼ਾਂ &lsquoਚ ਸਿਰਫ ਨਫਰਤ ਵਧੇਗੀ। ਇੱਕ ਖਿਡਾਰੀ ਹੋਣ ਕਰਕੇ ਮੈਨੂੰ ਉਨ੍ਹਾਂ ਤੋਂ ਸ਼ਾਂਤੀ ਦੀ ਉਮੀਦ ਸੀ।&rdquo
ਇਸ &lsquoਤੇ ਵੀਨਾ ਮਲਿਕ ਨੇ ਜਵਾਬ ਦਿੰਦੇ ਲਿਖਿਆ, &ldquoਪ੍ਰਧਾਨ ਮੰਤਰੀ ਇਮਰਾਨ ਨੇ ਆਪਣੇ ਭਾਸ਼ਣ &lsquoਚ ਸ਼ਾਂਤੀ ਦੀ ਗੱਲ ਕਹੀ ਸੀ। ਉਨ੍ਹਾਂ ਨੇ ਉਸ ਡਰ ਤੇ ਹਕੀਕਤ ਦੀ ਗੱਲ ਕੀਤੀ ਸੀ ਜੋ ਕਰਫਿਊ ਹਟਣ ਤੋਂ ਬਾਅਦ ਜ਼ਰੂਰ ਆਵੇਗਾ ਤੇ ਬਦਕਿਸਮਤੀ ਨਾਲ ਖੂਨੀ ਜੰਗ ਹੋਵੇਗੀ। ਉਨ੍ਹਾਂ ਨੇ ਸਾਫ ਕਿਹਾ ਸੀ ਕਿ ਇਹ ਡਰ ਦੀ ਗੱਲ ਹੈ ਨਾ ਕਿ ਕੋਈ ਧਮਕੀ। ਕੀ ਤੁਹਾਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ।&rdquo
ਇੰਗਲਿਸ਼ &lsquoਚ ਕੀਤੇ ਟਵੀਟ &lsquoਚ ਵੀਨਾ ਨੇ ਸ਼ਓਰਲੀ ਸ਼ਬਦ ਦਾ ਇਸਤੇਮਾਲ ਕੀਤਾ ਸੀ ਜਿਸ ਦੇ ਸਪੈਲਿੰਗ ਗਲਤ ਹੋਣ &lsquoਤੇ ਭੱਜੀ ਨੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਭੱਜੀ ਨੇ ਲਿਖਿਆ, &ldquoਤੁਹਾਡਾ ਸਓਰਲੀ ਤੋਂ ਕੀ ਮਤਲਬ? ਇਸ ਦੇ ਸਹੀ ਸ਼ਬਦ ਲਿਖ ਭੱਜੀ ਨੇ ਕਿਹਾ ਕਿ ਅਗਲੀ ਵਾਰ ਅੰਗਰੇਜ਼ੀ &lsquoਚ ਕੁਝ ਪੋਸਟ ਕਰਨ ਤੋਂ ਪਹਿਲਾਂ ਪੜ੍ਹ ਲੈਣਾ।&rdquo