image caption:

ਕਾਸਟਿੰਗ ਕਾਊਚ ਬਾਰੇ ਜ਼ਰੀਨ ਦੇ ਖੁਲਾਸੇ

ਭਾਰਤ ਵਿੱਚ ਮੀ ਟੂ ਮੁਹਿੰਮ ਅਜੇ ਪੂਰੀ ਤਰ੍ਹਾਂ ਤੋਂ ਠੰਢੀ ਨਹੀਂ ਪਈ। ਪਿੱਛੇ ਜਿਹੇ ਜ਼ਰੀਨ ਖਾਨ ਦੇ ਨਵੇਂ ਦੋਸ਼ਾਂ ਨੇ ਸਵਾਲ ਖੜੇ ਕਰ ਦਿੱਤੇ ਹਨ। ਰਾਧਿਕਾ ਆਪਟੇ ਤੋਂ ਲੈ ਕੇ ਤਨੂਸ੍ਰੀ ਦੱਤਾ ਤੱਕ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਇਹੋ ਜਿਹੀਆਂ ਹਨ, ਜੋ ਕਾਸਟਿੰਗ ਕਾਊਚ ਬਾਰੇ ਖੁੱਲ੍ਹ ਕੇ ਗੱਲ ਕਰ ਚੁੱਕੀਆਂ ਹਨ।
ਪਿਛਲੇ ਦਿਨੀਂ ਗੱਲਬਾਤ 'ਚ ਜ਼ਰੀਨ ਨੇ ਖੁਲਾਸਾ ਕੀਤਾ ਹੈ ਕਿ ਉਹ ਵੀ ਇੰਡਸਟਰੀ ਵਿੱਚ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹੈ। ਡਾਇਰੈਕਟਰ ਦਾ ਨਾਂਅ ਨਾ ਲੈਂਦਿਆਂ ਜ਼ਰੀਨ ਨੇ ਦੱਸਿਆ ਕਿ ਜਦੋਂ ਉਹ ਫਿਲਮ ਨਗਰੀ 'ਚ ਨਵੀਂ ਸੀ ਤਾਂ ਇੱਕ ਫਿਲਮ ਦੀ ਸ਼ੂਟਿੰਗ ਵੇਲੇ ਡਾਇਰੈਕਟਰ ਨੇ ਉਸ ਨੰੂ ਕਿਸਿੰਗ ਰਿਹਰਸਲ ਕਰਨ ਲਈ ਕਿਹਾ ਸੀ। ਜ਼ਰੀਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇੱਕ ਦੂਸਰਾ ਕਿੱਸਾ ਸ਼ੇਅਰ ਕਰਦਿਆਂ ਜ਼ਰੀਨ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਜਦੋਂ ਫਿਲਮ ਨਗਰੀ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਸਮਝ ਚੁੱਕੀ ਸੀ, ਉਸ ਦੇ ਬਾਵਜੂਦ ਡਾਇਰੈਕਟਰ ਨੇ ਉਸ ਨੂੰ ਕਿਹਾ ਕਿ ਅਸੀਂ ਦੋਸਤ ਤੋਂ ਕੁਝ ਵੱਧ ਬਣ ਸਕਦੇ ਹਾਂ। ਜੇ ਤੂੰ ਅਜਿਹਾ ਕਰੇਂਗੀ ਤਾਂ ਮੈਂ ਨਵੇਂ ਪ੍ਰੋਜੈਕਟ 'ਚ ਤੈਨੂੰ ਲਵਾਂਗਾ।