image caption:

ਆਲੀਆ ਭੱਟ ਨੇ 'ਸੜਕ 2' ਦੀ ਸ਼ੂÎਿਟੰਗ ਕੀਤੀ ਸ਼ੁਰੂ

ਮੈਸੂਰ, - ਆਲੀਆ ਭੱਟ ਦੀ ਫ਼ਿਲਮ ਇੰਸ਼ਾਅੱਲ੍ਹਾ ਭਲੇ ਹੀ ਰੁਕ ਗਈ ਹੋਵੇ, ਪਰ ਆਲੀਆ ਭੱਟ ਕੋਲ ਫ਼ਿਲਮਾਂ ਦੀ ਕੋਈ ਕਮੀ ਨਹੀਂ  ਹੈ। ਇੱਕ ਪਾਸੇ ਜਿੱਥੇ ਆਲੀਆ ਸਾਲ 1991 ਵਿਚ ਰਿਲੀਜ਼ ਹੋਈ ਫ਼ਿਲਮ ਸੜਕ ਦੇ ਸੀਕਵਲ ਸੜਕ 2 ਦੇ ਮੈਸੂਰ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਰਹੀ ਹੈ ਤੇ ਉਥੇ ਸੰਜੇ ਭੰਸਾਲੀ ਦੇ ਪ੍ਰੋਡਕਸ਼ਨ ਵਿਚ ਬਣਨ ਵਾਲੀ ਫ਼ਿਲਮ ਗੰਗੂਬਾਈ ਕਾਠਿਆਵਾੜੀ ਵਿਚ ਨਜ਼ਰ ਆਵੇਗੀ। ਮੈਸੂਰ ਵਿਚ ਸ਼ੁਰੂ ਹੋਈ ਫ਼ਿਲਮ ਸੜਕ 2 ਦੀ ਸ਼ੂਟਿੰਗ ਦੀ ਜਾਣਕਾਰੀ ਪੂਜਾ ਭੱਟ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਉਨ੍ਹਾਂ ਫੁੱਲ ਮਾਲਾਵਾਂ ਨਾਲ ਸਜੀ ਭਗਵਾਨ ਸ੍ਰੀ ਗਣੇਸ਼ ਜੀ ਦੀ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ, ਸੜਕ 2 ਦੀ ਯਾਤਰਾ ਭਗਵਾਨ ਸ੍ਰੀ ਗਣੇਸ਼ ਦੀ ਕ੍ਰਿਪਾ ਨਾਲ ਫੇਰ ਤੋਂ ਸ਼ੁਰੂ ਹੋ ਗਈ। ਇਹ ਇੱਕ ਅਜਿਹੀ ਰਸਮ ਹੈ ਜਿਹੜੀ ਮੈਂ ਉਦੋਂ ਤੋਂ ਦੇਖਦੀ ਆ ਰਹੀ ਹਾਂ, ਜਦੋਂ ਤੀਹ ਸਾਲ ਪਹਿਲਾਂ ਸਾਲ ਪਹਿਲਾਂ ਮੈਂ ਅਪਣਾ ਸਫਰ ਫਿਲਮਾਂ ਵਿਚ ਸ਼ੁਰੂ ਕੀਤਾ ਸੀ। ਦਿਨ ਦਾ ਪਹਿਲਾ ਸ਼ਾਟ ਨਾਰੀਅਲ ਤੋੜ ਕੇ ਧੁੱਪ ਅਤੇ ਮੌਸਮੀ ਫੁੱਲਾਂ ਦੀ ਖੁਸ਼ਬੂ ਨਾਲ ਸ਼ੁਰੂ ਹੋਇਆ।
ਹਰ ਕਿਸੇ ਨੇ ਰੁਕਾਵਟਾਂ ਨੂੰ ਦੂਰ ਰੱਖਣ ਲਈ ਪ੍ਰਾਰਥਨਾ ਕੀਤੀ। ਸੜਕ 2 ਦੇ ਪਹਿਲੇ ਦੋ ਸ਼ਡਿਊਲ ਮੁੰਬਈ ਅਤੇ ਊਟੀ ਵਿਚ ਸ਼ੂਟ ਹੋ ਚੁੱਕੇ ਹਨ। ਫ਼ਿਲਮ ਵਿਚ ਸੰਜੇ ਦੱਤ, ਆਲੀਆ ਭੱਟ, ਪੂਜਾ ਭੱਟ ਅਤੇ ਅਦਿਤਿਆ ਰਾਏ ਕਪੂਰ ਵੀ ਹਨ