image caption: ਰਜਿੰਦਰ ਸਿੰਘ ਪੁਰੇਵਾਲ ਅਤੇ ਕਰਤਾਰਪੁਰ ਲਾਂਘਾ

ਕੈਨੇਡਾ ਚੋਣਾਂ, ਕਰਤਾਰਪੁਰ ਲਾਂਘਾ, ਪੰਜਾਬ ਬਨਾਮ ਗੁਰੂ ਨਾਨਕ ਦੀ ਸੋਚ

   ਕੈਨੇਡਾ ਦੀਆਂ ਸੰਸਦੀ ਚੋਣਾਂ ਲਈ ਪੌਣੇ ਤਿੰਨ ਕਰੋੜ ਵੋਟਰਾਂ ਵਿਚੋਂ 62 ਫੀਸਦ ਲੋਕਾਂ ਵਲੋਂ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਬਾਅਦ ਆਏ ਨਤੀਜਿਆਂ ਵਿਚ ਲਿਬਰਲ ਪਾਰਟੀ ਭਾਵੇਂ ਕਿ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਸਭ ਤੋਂ ਵੱਡੀ ਪਾਰਟੀ ਵਜੋ ਉਭਰਨ ਵਿਚ ਸਫਲ ਰਹੀ ਹੈਂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਿਰ ਤੋਂ ਸਰਕਾਰ ਬਣਾਉਣਗੇ। ਐੱਨਡੀਪੀ ਆਗੂ ਜਗਮੀਤ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਅਜਿਹੀ ਸਥਿਤੀ ਵਿਚ ਉਹ ਲਿਬਰਲ ਪਾਰਟੀ ਦਾ ਸਮਰਥਨ ਕਰਨਗੇ। ਇਸ ਸਮੇਂ ਦੌਰਾਨ ਪੰਜਾਬ ਦੇ ਵਿਚ ਗੁਆਂਢੀ ਰਾਜ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੀ ਚਰਚਾ ਤੋਂ ਵੀ ਵੱਧ ਕੈਨੇਡਾ ਦੀਆਂ ਸੰਸਦੀ ਚੋਣਾਂ ਦੀ ਚਰਚਾ ਹੋਈ ਹੈ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬੀਆਂ ਦਾ ਰਿਸ਼ਤਾ ਕੈਨੇਡਾ ਨਾਲ ਡੂੰਘਾ ਜੁੜ ਚੁੱਕਾ ਹੈ ਤੇ ਉਹ ਪੰਜਾਬ ਤੋਂ ਬਾਅਦ ਆਪਣਾ  ਦੂਜਾ ਸਥਾਨ ਕੈਨੇਡਾ ਨੂੰ ਮੰਨਦੇ ਹਨ। ਪੰਜਾਬ ਵਿਚ ਤਾਂ ਕਈ ਥਾਵਾਂ 'ਤੇ ਇਸ ਜਿੱਤ ਕਾਰਨ ਦਿਵਾਲੀ ਵੀ ਮਨਾਈ ਗਈ। ਖੂਬ ਆਤਿਸ਼ਬਾਜ਼ੀ ਹੋਈ। ਸ਼ੋਸ਼ਲ ਮੀਡੀਆ ਵਿਚ ਪੰਜਾਬੀਆਂ ਦੀ ਵਾਲ ਕੈਨੇਡਾ ਦੇ ਟਰੂਡੋ ਤੇ ਜਗਮੀਤ ਸਿੰਘ ਦੀ ਜਿੱਤ ਨਾਲ ਭਰੀ ਹੋਈ ਹੈ। ਇਹਨਾਂ ਚੋਣ ਨਤੀਜਿਆਂ ਨੇ ਦਸ ਦਿੱਤਾ ਕਿ ਕੈਨੇਡਾ ਦੇ ਵੋਟਰ ਵੰਨ-ਸੁਵੰਨਤਾ ਨੂੰ ਕਬੂਲ ਕਰਨ ਲਈ ਵਚਨਬੱਧ ਹਨ। ਵੱਡੀ ਗੱਲ ਇਹ ਹੈ ਕਿ ਕੈਨੇਡਾ ਨੇ ਟਰੰਪ ਦਾ ਪ੍ਰਭਾਵ ਬਿਲਕੁਲ ਵੀ ਨਹੀਂ ਕਬੂਲਿਆ।
ਇਨ੍ਹਾਂ ਚੋਣਾਂ ਵਿੱਚ ਪੰਜਾਬੀ ਉਮੀਦਵਾਰ ਫਿਰ ਤੋਂ 18 ਸੀਟਾਂ ਉੱਤੇ ਜਿੱਤ ਹਾਸਲ ਕਰ ਗਏ ਹਨ, ਜੋ ਕਿ ਸਮੂਹ ਪੰਜਾਬੀਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ। 338 ਮੈਂਂਬਰੀ ਕੈਂਨੇਡੀਅਨ ਸੰਸਦ ਵਿਚ ਸੱਤਾਧਾਰੀ ਲਿਬਰਲ ਪਾਰਟੀ ਨੂੰ 157 ਸੀਟਾਂ 'ਤੇ ਜਿੱਤ ਹਾਸਲ ਹੋਈ ਜੋ ਬਹੁਗਿਣਤੀ ਦੇ ਅੰਕੜੇ ਤੋਂ 13 ਘੱਟ ਹੈ। ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ, ਐੱਨਡੀਪੀ ਨੂੰ 24 ਸੀਟਾਂ, ਕਿਊਬਿਕ ਬਲਾਕ ਨੂੰ 32 , ਗਰੀਨ ਪਾਰਟੀ ਨੂੰ 3 ਅਤੇ ਇੱਕ ਸੀਟ ਆੈਜ਼ਾਦ ਉਮੀਦਵਾਰ ਨੇ ਜਿੱਤੀ ਹੈਂ। ਅਲਬਰਟਾ ਸੂਬੇ ਦੀਆਂ 34 ਸੀਟਾਂ ਵਿਚੋਂ 33 ਸੀਟਾਂ ਟੋਰੀ ਪਾਰਟੀ ਦੀ ਝੋਲੀ ਪੈਂ ਗਈਆਂ ਤੇ ਲਿਬਰਲ ਪਾਰਟੀ ਦਾ ਪੂਰਾ ਸਫ਼ਾਇਆ ਹੋ ਗਿਆ। ਇਥੋਂ ਐੱਨਡੀਪੀ ਨੂੰ ਇੱਕ ਸੀਟ ਮਿਲੀ। ਬ੍ਰਿਟਿਸ਼ ਕੋਲੰਬੀਆ ਵਿਚ ਟੋਰੀ ਪਾਰਟੀ ਤਿੰਨਾਂ ਪਾਰਟੀਆਂ ਵਿਚੋਂ ਮੋਹਰੀ ਰਹੀ, ਜਦ ਕਿ ਲਿਬਰਲ ਤੇ ਐੱਨਡੀਪੀ ਨੇ ਇਕੋਂ ਜਿੰਨੀਆਂ ਸੀਟਾਂ ਜਿੱਤੀਆਂ। ਮਲਟਿਨ ਮਿਸੀਸਾਗਾ ਸੀਟ ਤੋਂ ਪਿਛਲੀ ਸਰਕਾਰ ਦੇ ਕੈਂਬਨਿਟ ਮੰਤਰੀ ਨਵਦੀਪ ਬੈਂਂਸ ਦੁਬਾਰਾ ਚੋਣ ਜਿੱਤ ਗਏ ਹਨ। ਬਰੈਂਂਪਟਨ ਦੀਆਂ ਪੰਜ ਦੀਆਂ ਪੰਜ ਸੀਟਾਂ ਲਿਬਰਲ ਪਾਰਟੀ ਦੇ ਪੰਜਾਬੀ ਉਮੀਦਵਾਰਾਂ ਨੇ ਜਿੱਤ ਲਈਆਂ ਹਨ। ਇਹ ਇਲਾਕਾ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈਂ। ਇਨ੍ਹਾਂ ਵਿੱਚ ਪਾਰਲੀਮੈਂਂਟ ਸੀਟ ਬਰੈਂਂਪਟਨ (ਈਸਟ) ਤੋਂ ਮਨਿੰਦਰ ਸਿੱਧੂ ਸਫਲ ਹੋ ਗਏ ਹਨ। ਬਰੈਂਂਪਟਨ (ਨਾਰਥ) ਵਿੱਚ ਰੂਬੀ ਸਹੋਤਾ ਨੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈਂ । ਬਰੈਂਂਪਟਨ (ਵੈਂਸਟ) ਤੋ ਕਮਲ ਖਹਿਰਾ ਜਿੱਤ ਗਏ ਹਨ। ਇਸੇ ਤਰ੍ਹਾਂ ਬਰੈਂਂਪਟਨ ਸੈਂਂਟਰ ਤੋਂ ਰਮੇਸ਼ ਸੰਘਾ ਜਿੱਤੇ ਹਨ। ਬਰੈਂਂਪਟਨ ਦੱਖਣੀ ਤੋ ਸੋਨੀਆ ਸਿੱਧੂ ਚੋਣ ਜਿੱਤੇ ਹਨ। ਮਿਸੀਸਾਗਾ ਸਟਰੀਟਵਿਲ ਗਗਨ ਸਿਕੰਦ, ਕਿਚਨਰ ਸੈਂਂਟਰ ਤੋਂ ਰਾਜ ਸੈਂਨੀ, ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਦੁਬਾਰਾ ਚੋਣ ਜਿੱਤ ਗਏ ਹਨ, ਸਰੀ (ਸੈਂਂਟਰਲ) ਸੀਟ ਤੋ ਰਣਦੀਪ ਸਿੰਘ ਸਰਾਏ, ਉਕਵਿਲ ਸੀਟ ਤੋਂ ਅਨੀਤਾ ਅਨੰਦ ਜਿੱਤੇ ਹਨ। ਕਿਊਬਿਕ ਡੋਰਵਿਲ ਸੀਟ ਤੋ ਅੰਜੂ ਢਿਲੋਂ , ਓਂਟਾਰੀਓ ਵਾਟਰਲੂ ਤੋਂ ਮਨਦੀਪ ਚੱਗਰ ਜੇਤੂ ਰਹੇ ਹਨ, ਓਂਟਾਰੀਓ ਨੇਪੀਅਨ ਸੀਟ ਤੋਂ ਚੰਦਰ ਆਰੀਆ ਜੇਤੂ ਰਹੇ, ਮਾਰਖਮ ਤੋਂ ਬੌਬ ਸਰੋਆ, ਸਕਾਰਬਰੋ ਰੋਗ ਪਾਰਕ ਤੋਂ ਗੈਂਰੀ ਅਨੰਦ ਸਾਗਰੀ ਚੋਣ ਜਿਤੇ ਹਨ। ਉਪਰੋਕਤ ਸਾਰੇ ਉਮੀਦਵਾਰ ਲਿਬਰਲ ਪਾਰਟੀ ਦੀ ਟਿਕਟ ਤੋਂ ਜਿਤੇ ਹਨ। ਇਸੇ ਤਰ੍ਹਾਂ ਹੋਰ ਪਾਰਟੀਆਂ ਵਿੱਚ ਮਾਰਖ਼ਮ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਬੌਬ ਸਰੋਆ ਸਫ਼ਲ ਹੋਏ ਹਨ। ਐਡਮਿੰਟਨ ਮਿਲ ਵੁੱਡਜ਼ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਟਿਮ ਉਪਲ ਚੋਣ ਜਿੱਤ ਗਏ ਹਨ।  ਕੈਂਲਗਿਰੀ ਸਕਾਈਵਿਊ ਸੀਟ ਤੋਂ ਕੰਜ਼ਰਵੇਟਿਵ ਦੀ ਟਿਕਟ ਉੱਤੇ ਜੈਗ ਸਹੋਤਾ ਚੋਣ ਜਿਤੇ ਹਨ। ਕੈਂਲਗਿਰੀ ਫੋਰੈਂਸਟ ਲਾਅਨ ਸੀਟ ਤੋਂ ਕੰਜ਼ਰਵੇਟਿਵ ਦੇ ਜਸਰਾਜ ਸਿੰਘ ਹਾਲਾ ਆਦਿ ਚੋਣ ਜਿੱਤ ਗਏ ਹਨ। ਆਜ਼ਾਦ ਉਮੀਦਵਾਰ ਵਜੋਂ ਜਿੱਤੀ ਇੱਕੋ- ਇਕ ਸੀਟ ਵੈਂਨਕੂਵਰ ਗਰੈਂਨਵਿਲੇ ਹੈਂ, ਜਿਥੋ ਜੂਡੀ ਵਿਲਸਨ ਨੇ ਮਾਅਰਕਾ ਮਾਰਿਆ ਹੈਂ।
ਲੋਕਲ ਮੀਡੀਆ ਵੱਲੋਂ ਪ੍ਰਚਾਰੀ ਭਾਰਤੀ ਏਜੰਸੀਆਂ ਦੀ ਚੋਣਾਂ ਵਿਚ ਦਿਲਚਸਪੀ ਨੂੰ ਸਹੀ ਮੰਨੀਏ ਤਾਂ ਪਤਾ ਲੱਗਦਾ ਹੈਂ ਕਿ ਭਾਰਤੀ ਲੋਕਾਂ ਉਤੇ ਉਸ ਗੱਲ ਦਾ ਉਲਟਾ ਅਸਰ ਪਿਆ, ਕਿਉਂਕਿ ਜਿਸ ਜਿਸ ਹਲਕੇ ਵਿਚ ਪੰਜਾਬੀ ਵੋਟਰਾਂ ਦੀ ਹੋਂਦ ਹੈਂ, ਉਥੇ ਟੋਰੀ ਪਾਰਟੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਲੈਂਕਸ਼ਨ ਕੈਂਨੇਡਾ ਦੇ ਅੰਕੜਿਆਂ ਮੁਤਾਬਕ ਬੇਸ਼ੱਕ ਲਿਬਰਲ ਪਾਰਟੀ ਦੇ ਸਭ ਤੋਂ ਵੱਧ ਉਮੀਦਵਾਰ ਜਿੱਤੇ ਹਨ, ਪਰ ਉਸਨੂੰ ਟੋਰੀ ਪਾਰਟੀ ਤੋਂ ਡੇਢ ਫੀ ਸਦੀ ਘੱਟ ਵੋਟਾਂ ਪਈਆਂ ਹਨ। ਕੰਜ਼ਰਵੇਟਿਵ ਨੂੰ 34.5 ਫੀਸਦੀ , ਲਿਬਰਲ ਨੂੰ 33 ਫੀਸਦੀ ਜਦਕਿ ਐੱਨਡੀਪੀ ਨੂੰ 19 ਫੀਸਦੀ ਵੋਟਾਂ ਪਈਆਂ।
ਇਕ ਗੱਲ ਇਹ ਚੰਗੀ ਹੋਈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਮ ਚੋਣਾਂ ਵਿੱਚ ਦੂਜੀ ਵਾਰ ਜਿੱਤਣ ਉੱਤੇ ਵਧਾਈ ਦਿੱਤੀ ਹੈ। ਉਨ੍ਹਾਂ ਇਹ ਵੀ  ਕਿਹਾ ਕਿ ਭਾਰਤ ਦੋਵੇਂ ਦੇਸ਼ਾਂ ਵਿੱਚ ਦੁਵੱਲੇ ਸਬੰਧ ਹੋਰ ਅੱਗੇ ਵਧਾਉਣ ਲਈ ਵਚਨਬੱਧ ਹੈ। ਜੇਕਰ ਦੋਵੇਂ ਦੇਸ ਨੇੜੇ ਆਉਂਦੇ ਹਨ ਤਾਂ ਚੰਗੀ ਗੱਲ ਹੈ। ਕੁੜੱਤਣ ਤੇ ਨਫ਼ਰਤ ਘਟਣੀ ਚਾਹੀਦੀ ਹੈ। ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵਿਦੇਸ਼ਾਂ ਦੇ ਪੰਜਾਬੀਆਂ ਨਾਲ ਸਬੰਧ ਸੁਧਾਰੇ। ਆਪਣੇ ਵਿਚਾਰ ਥੋਪਣ ਦੀ ਥਾਂ ਪੰਜਾਬੀਆਂ ਦੀ ਸੋਚ ਨੂੰ ਪੜ੍ਹੇ।
ਪੰਜਾਬੀਆਂ ਨੂੰ ਕੈਨੇਡਾ ਦੇ ਨਤੀਜਿਆਂ ਦੀ ਇਸ ਕਰਕੇ ਵੀ ਖੁਸ਼ੀ ਹੈ ਕਿ ਟਰੂਡੋ ਦੇ ਮੁੜ ਸੱਤਾ ਵਿਚ ਆਉਣ ਨਾਲ ਇਮੀਗ੍ਰੇਸ਼ਨ ਨੀਤੀ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ ਸਗੋਂ ਹੋਰ ਸਹੂਲਤਾਂ ਪੰਜਾਬੀਆਂ ਨੂੰ ਮਿਲਣਗੀਆਂ। ਪੰਜਾਬੀਆਂ ਦੀ ਨਵੀਂ ਪੀੜ੍ਹੀ ਇਸ ਜਿੱਤ ਤੋਂ ਖੁਸ਼ ਹੈ, ਜੋ ਕਿ ਪੜ੍ਹਨ ਲਈ ਕੈਨੇਡਾ ਵਸ ਰਹੀ ਹੈ ਤੇ ਜਾਣ ਨੂੰ ਤਿਆਰ ਹੈ। ਹਰ ਸਾਲ ਡੇਢ ਲੱਖ ਤੋਂ ਵੱਧ ਬੱਚੇ ਵਿਦਿਆਰਥੀ ਵੀਜ਼ੇ ਉੱਤੇ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਆਪਣਾ ਭਵਿੱਖ ਤਲਾਸ਼ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਇਹ ਕਤਾਰ ਹੋਰ ਲੰਬੀ ਹੋਵੇਗੀ। ਇਸ ਦਾ ਕਾਰਨ ਇਹੀ ਹੈ ਕਿ ਭਾਰਤ ਦੀ ਲੀਡਰਸ਼ਿਪ ਭ੍ਰਿਸ਼ਟਾਚਾਰੀ ਹੈ ਤੇ ਉਸ ਨੂੰ ਆਪਣੀ ਧਰਤੀ ਨਾਲ ਕੋਈ ਪਿਆਰ ਨਹੀਂ, ਉਹ ਸਿਰਫ ਆਪਣੇ ਨਿਜੀ ਹਿੱਤ ਭਾਲ ਰਹੀ ਹੈ ਤੇ ਸਿਆਸਤ ਨੂੰ ਸਮਾਜ ਦੇ ਭਲੇ ਲਈ ਵਰਤਣ ਦੀ ਥਾਂ ਆਪਣਾ ਨਿੱਜੀ ਬਿਜਨੈਸ ਬਣਾ ਰਹੀ ਹੈ। ਪੰਜਾਬ ਦੇ ਯੂਥ ਜੋ ਕੈਨੇਡਾ ਜਾ ਚੁੱਕਾ ਹੈ, ਹੁਣ ਨੌਕਰੀਆਂ ਭਾਲਣ ਤੋਂ ਬਾਅਦ ਉਨ੍ਹਾਂ ਦਾ ਅਗਲਾ ਨਿਸ਼ਾਨਾ  ਸਥਾਈ ਨਾਗਰਿਕਤਾ ਹਾਸਲ ਕਰਨਾ ਹੋਵੇਗਾ। ਇਸ ਸੰਬੰਧ ਵਿਚ ਮੁਹਿੰਮ ਚਲਾਉਣ ਦੀ ਵੀ ਲੋੜ ਹੈ ਕਿ ਇਨ੍ਹਾਂ ਨੂੰ ਸਥਾਈ ਨਾਗਰਿਕਤਾ ਮਿਲੇ ਤੇ ਪੜ੍ਹੇ ਲਿਖੇ ਪੰਜਾਬੀ ਕੈਨੇਡਾ ਦੀ ਵਾਗਡੋਰ ਸੰਭਾਲਣ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕਰਨ। ਅਸੀਂ ਚੰਗੇ ਸਿਆਸੀ ਪ੍ਰਬੰਧ ਵਲ ਜਾਵਾਂਗੇ ਤਾਂ ਇਸ ਦਾ ਪ੍ਰਭਾਵ ਪੂਰੇ ਵਿਸ਼ਵ 'ਤੇ ਪਵੇਗਾ। ਸਰਬੱਤ ਦੇ ਭਲੇ ਦੀ ਸਿਆਸਤ ਜੋ ਗੁਰੂ ਨਾਨਕ ਦੀ ਸੋਚ ਹੈ, ਉਹੀ ਮਨੁੱਖਤਾ ਦਾ ਭਲਾ ਕਰੇਗੀ ਤੇ ਸਿੱਖੀ ਦਾ ਨਾਮ ਰੌਸ਼ਨ ਕਰੇਗੀ। ਇਸ ਸੰਬੰਧ ਵਿਚ ਸਾਨੂੰ ਵਿਉਂਤਬੰਦੀ ਕਰਨੀ ਚਾਹੀਦੀ ਹੈ। ਜਦੋਂ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਖੁੱਲ੍ਹਾ ਲਾਂਘਾ ਕਰਤਾਰਪੁਰ ਖੋਲ੍ਹਣ ਜਾ ਰਹੇ ਹਾਂ ਤਾਂ ਸਾਡਾ ਸੁਨੇਹਾ ਮਨੁੱਖਤਾ ਦੇ ਹਿੱਤ ਵਿਚ ਬੁਲੰਦ ਹੋਣਾ ਚਾਹੀਦਾ ਹੈ ਤੇ ਨਸਲਵਾਦ ਵਿਰੁੱਧ ਸਾਡੀ ਲਹਿਰ ਵਿਸ਼ਵ ਪੱਧਰ 'ਤੇ ਪਸਰਨੀ ਚਾਹੀਦੀ ਹੈ। ਇਸੇ ਸੋਚ ਵਿਚ ਸਿੱਖਾਂ ਤੇ ਪੰਜਾਬੀਆਂ ਦਾ ਭਵਿੱਖ ਹੈ।


ਰਜਿੰਦਰ ਸਿੰਘ ਪੁਰੇਵਾਲ