image caption:

ਟਰੱਕ 'ਚ ਲੁਕ ਕੇ ਵਿਦੇਸ਼ ਜਾ ਰਹੇ 41 ਵਿਅਕਤੀ ਪੁਲਿਸ ਵਲੋਂ ਗ੍ਰਿਫਤਾਰ

ਏਥਨਜ਼-   ਗ੍ਰੀਸ ਦੀ ਪੁਲਿਸ ਨੂੰ ਜਾਂਚ ਦੌਰਾਨ ਇਕ ਰੈਫਰਿਜਰੇਟਿਡ ਟਰੱਕ ਵਿਚੋਂ 41 ਸ਼ਰਨਾਰਥੀ ਮਿਲੇ ਹਨ। ਉਹ ਟਰੱਕ ਵਿਚ ਲੁੱਕ ਕੇ ਬੈਠੇ ਹੋਏ ਸਨ। ਸਾਰੇ ਸੁਰੱਖਿਅਤ ਹਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਅਫ਼ਗਾਨ ਨਾਗਰਿਕ ਹਨ। ਉੱਤਰੀ ਗ੍ਰੀਸ ਦੇ ਜਾਨਥੀ ਸ਼ਹਿਰ ਵਿਚ ਰੋਜ਼ਾਨਾ ਦੀ ਜਾਂਚ ਦੌਰਾਨ ਟਰੱਕ ਨੂੰ ਰੋਕਿਆ ਗਿਆ ਸੀ। ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗਰੀਸ ਵਿਚ ਇੱਕ ਕੋਲਡ ਸਟੋਰੇਜ ਟਰੱਕ ਵਿਚੋਂ 41 ਵਿਅਕਤੀ ਪੁਲਿਸ ਨੂੰ ਜਿਊਂਦੇ ਮਿਲੇ ਹਨ।  ਗਰੀਸ ਵਿਚ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਨ ਵਾਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਮਹੀਨੇ ਬਰਤਾਨੀਆ ਵਿਚ Îਵੀ ਇੱਕ ਕੋਲਡ ਸਟੋਰੇਜ ਟਰੱਕ ਵਿਚੋਂ 39 ਲੋਕ ਮਰੇ ਹੋਏ ਮਿਲੇ ਸਨ।
ਪੁਲਿਸ ਨੇ ਦੱÎਸਿਆ ਕਿ ਇਹ ਸਾਰੇ ਪਰਵਾਸੀ ਅਫ਼ਗਾਨ ਮੂਲ ਦੇ ਲੱਗ ਰਹੇ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਹਾਲਤ ਠੀਕ ਨਹੀਂ ਹੈ। ਇਨ੍ਹਾਂ ਵਿਚੋਂ ਸੱਤ ਲੋਕਾਂ ਦਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਕੋਲੋਂ ਪੁੱਛ ਪੜਤਾਲ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਆਖਰ ਇਹ ਮਾਮਲਾ ਕੀ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਨਾਗਰਿਕਤਾ ਦਾ ਪਤਾ ਲਾਉਣ ਵਿਚ  ਅਜੇ ਕੁੱਝ ਹੋਰ ਸਮਾਂ ਲੱਗੇਗਾ। ਪੁਲਿਸ ਨੇ ਜਾਂਥੀ ਤੇ ਕੋਮੋਤਿਨੀ ਕਸਬਿਆਂ ਦੇ ਵਿਚ ਐਗਨਾÎਟੀਆ ਰੋਡ 'ਤੇ ਟਰੱਕ ਨੂੰ ਰੋਕ ਲਿਆ ਸੀ। ਪੁਲਿਸ ਵਲੋਂ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਜੌਰਜੀਆ ਦਾ ਰਹਿਣ ਵਾਲਾ ਹੈ। ਇਹ ਮਾਮਲਾ  ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦ ਪਿਛਲੇ ਮਹੀਨੇ ਬਰਤਾਨੀਆ ਵਿਚ Îਇੱਕ ਕੋਲਡ ਸਟੋਰੇਜ ਟਰੱਕ ਵਿਚ 39 ਲੋਕ ਮਰੇ ਹੋਏ ਮਿਲੇ ਸੀ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਲੋਕ ਵਿਅਤਨਾਮ ਦੇ ਨਾਗਰਿਕ ਸਨ। ਇਸ ਤੋਂ ਇਲਾਵਾ ਫਰਾਂਸ-ਇਟਲੀ ਸਰਹੱਦ ਦੇ ਨੇੜੇ ਵੀ ਇੱਕ ਲਾਰੀ ਵਿਚ ਸ਼ਨਿੱਚਰਵਾਰ ਨੂੰ 31 ਹੋਰ ਪਾਕਿਸਤਾਨੀ ਪਰਵਾਸੀ ਲੁਕ ਹੋਏ ਮਿਲੇ ਸੀ।