image caption:

ਝੋਟੇ ਦੀ ਕੀਮਤ 14 ਕਰੋੜ, 1300 ਕਿਲੋ ਵਜ਼ਨ, ਕਾਜੂ, ਬਦਾਮ ਤੇ ਮੱਖਣ ਖੁਰਾਕ

ਪੁਸ਼ਕਰ: ਰਾਜਸਥਾਨ ਦੇ ਪੁਸ਼ਕਰ &lsquoਚ ਅੰਤਰਾਸ਼ਟਰੀ ਪਸ਼ੂ ਮੇਲੇ &lsquoਚ ਵੱਖ-ਵੱਖ ਕਿਸਮ ਦੇ ਕਰੀਬ ਪੰਜ ਹਜ਼ਾਰ ਤੋਂ ਜ਼ਿਆਦਾ ਪਸ਼ੂ ਪਹੁੰਚੇ। ਇਸ &lsquoਚ ਮੁਰ੍ਹਾ ਨਸਲ ਦਾ ਝੋਟਾ ਭੀਮ ਵੀ ਹੈ। 14 ਕਰੋੜ ਦਾ ਇਹ ਝੋਟਾ ਮੇਲੇ &lsquoਚ ਦੂਜੀ ਵਾਰ ਪ੍ਰਦਰਸ਼ਨ ਲਈ ਆਇਆ ਹੈ। 1300 ਕਿਲੋ ਵਜ਼ਨੀ ਇਹ ਝੋਟਾ ਸਾਢੇ ਛੇ ਸਾਲ ਦਾ ਹੈ। ਇਸ ਨੂੰ ਉਸ ਦਾ ਮਾਲਕ ਜਵਾਹਰ ਲਾਲ ਜਾਂਗੜੀ, ਬੇਟੇ ਅਰਵਿੰਦ ਜਾਂਗੜੀ ਨਾਲ ਜੋਧਪੁਰ ਤੋਂ ਪੁਸ਼ਕਰ ਲੈ ਕੇ ਪਹੁੰਚਿਆ ਹੈ।
ਝੋਟੇ ਭੀਮ ਦੀ ਦੇਖਭਾਲ ਤੇ ਖਾਣ 'ਤੇ ਹਰ ਮਹੀਨੇ ਡੇਢ ਲੱਖ ਖ਼ਰਚ ਕੀਤੇ ਜਾ ਰਹੇ ਹਨ। ਅਰਵਿੰਦ ਨੇ ਦੱਸਿਆ ਕਿ ਭੀਮ ਨੂੰ ਹਰ ਰੋਜ਼ ਇੱਕ ਕਿਲੋ ਘਿਓ, ਅੱਧਾ ਕਿਲੋ ਮੱਖਣ, 200 ਗ੍ਰਾਮ ਸ਼ਹਿਦ, 25 ਲੀਟਰ ਦੁੱਧ, ਇੱਕ ਕਿਲੋ ਕਾਜੂ-ਬਦਾਮ ਆਦਿ ਖੁਆਇਆ ਜਾਂਦਾ ਹੈ। ਅਰਵਿੰਦ ਮੁਤਾਬਕ ਉਹ ਮੇਲੇ &lsquoਚ ਝੋਟੇ ਨੂੰ ਵੇਚਣ ਨਹੀਂ ਸਗੋਂ ਸਿਰਫ ਪ੍ਰਦਰਸ਼ਨ ਲਈ ਆਏ ਹਨ।
ਪਿਛਲੇ ਸਾਲ ਉਹ ਪਹਿਲੀ ਵਾਰ ਭੀਮ ਨੂੰ ਲੈ ਕੇ ਮੇਲੇ &lsquoਚ ਪਹੁੰਚੇ ਸੀ। ਇਸ ਤੋਂ ਬਾਅਦ ਕਈ ਪਸ਼ੂ ਮੇਲਿਆਂ &lsquoਚ ਵੀ ਹਿੱਸਾ ਲੈ ਕੇ ਕਈ ਅਵਾਰਡ ਜਿੱਤੇ ਹਨ। ਭੀਮ ਦਾ ਵਜ਼ਨ ਇੱਕ ਸਾਲ &lsquoਚ ਸੌ ਕਿਲੋ ਤੇ ਕੀਮਤ ਦੋ ਕਰੋੜ ਵਧੀ ਹੈ। ਪਿਛਲੀ ਵਾਰ ਭੀਮ ਦਾ ਵਜ਼ਨ 1200 ਕਿਲੋ ਸੀ ਤੇ ਇਸ ਦੀ ਕੀਮਤ 12 ਕਰੋੜ ਐਲਾਨੀ ਗਈ ਸੀ। ਹੁਣ ਇਸ ਦੇ ਖਰੀਦਾਰ ਭੀਮ ਦੀ ਕੀਮਤ 14 ਕਰੋੜ ਰੁਪਏ ਦੇਣ ਲਈ ਵੀ ਤਿਆਰ ਹਨ।
ਦਰਅਸਲ ਮਾਰੂਥਲ ਦੀ ਧਰਤੀ 'ਚ ਸਜਾਏ ਗਏ ਜਾਨਵਰਾਂ ਦੇ ਬਾਜ਼ਾਰ 'ਚ ਬਹੁਤ ਸਾਰੇ ਉਠ ਤੇ ਘੋੜੇ ਆਪਣੀ ਜਾਤ, ਕੱਦ ਤੇ ਕਾਠੀ ਕਰਕੇ ਮੇਲੇ 'ਚ ਆਉਣ ਵਾਲੇ ਦੇਸ਼ੀ ਤੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ।