image caption:

3 ਮਹੀਨੇ ਦੇ ਪੁੱਤ ਨੂੰ ਘਰ ਛੱਡ ਭੱਜੀ ਮਾਂ ਨੇ ਪ੍ਰੇਮੀ ਨਾਲ ਮਾਰੀ ਰੇਲ ਗੱਡੀ ਅੱਗੇ ਛਾਲ

ਫਗਵਾੜਾ, ਸਥਾਨਕ ਨੰਗਲ ਕਾਲੋਨੀ ਵਾਸੀ 2 ਬੱਚਿਆਂ ਦੀ ਮਾਂ ਵਲੋਂ ਅੱਜ ਆਪਣੇ ਪ੍ਰੇਮੀ ਸਣੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨੰਗਲ ਕਾਲੋਨੀ ਫਗਵਾੜਾ ਦੀ ਵਸਨੀਕ ਨਿਸ਼ਾ ਪਤਨੀ ਸੰਨੀ 2 ਬੱਚਿਆਂ ਦੀ ਮਾਂ ਹੈ। ਉਸਦੇ 2 ਪੁੱਤਰ ਸਨ, ਜਿਨ੍ਹਾਂ ਵਿਚੋਂ ਇਕ ਦੀ ਉਮਰ 3 ਸਾਲ ਤੇ ਦੂਜੇ ਦੀ ਉਮਰ ਸਿਰਫ 3 ਮਹੀਨੇ ਹੀ ਸੀ।
ਅੱਜ ਸਵੇਰੇ ਨਿਸ਼ਾ ਆਪਣੇ 3 ਮਹੀਨੇ ਦੇ ਪੁੱਤਰ ਨੂੰ ਘਰ ਵਿਚ ਇਕਲੇ ਸੁੱਤਾ ਛੱਡ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਿਸ ਪਿੱਛੋਂ ਨਿਸ਼ਾ ਤੇ ਉਸਦੇ ਪ੍ਰੇਮੀ ਨੇ ਫਗਵਾੜਾ ਸਥਿਤ ਮੌਲੀ ਫਾਟਕਾਂ ਨੇੜੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਰੇਲ ਗੱਡੀ ਹੇਠ ਆਉਣ ਕਾਰਨ ਦੋਵਾਂ ਦੀਆਂ ਲਾਸ਼ਾ ਬੁਰੀ ਤਰ੍ਹਾਂ ਨਾਲ ਕੱਟੀਆਂ ਗਈਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਜੀ. ਆਰ. ਪੀ ਦੇ ਏ. ਐੱਸ. ਆਈ. ਅਮਰਜੀਤ ਸਿੰਘ ਪੁਲਸ ਪਾਰਟੀ ਸਣੇ ਮੌਕੇ ਉਤੇ ਪਹੁੰਚੇ। ਜੀ. ਆਰ. ਪੀ. ਵਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਅਮਰਜੀਤ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਨੌਜਵਾਨ ਪਾਸੋਂ ਸਲਫਾਸ ਦੀ ਸ਼ੀਸ਼ੀ ਵੀ ਬਰਾਮਦ ਹੋਈ ਹੈ। ਜਿਸ ਦੀ ਪਛਾਣ ਰਾਜੇਸ਼ ਕੁਮਾਰ ਉਰਫ ਲੱਡੂ ਵਾਸੀ ਗੌਬਿੰਦਪੁਰਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਹਾਲੇ ਕੁਆਰਾ ਦੱਸਿਆ ਜਾ ਰਿਹਾ ਹੈ। ਪੁਲਸ ਵਲੋਂ ਧਾਰਾ 174 ਅਧਿਨ ਮਾਮਲਾ ਦਰਜ਼ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।