image caption:

ਮਾਂ ਦੇ ਆਸ਼ਿਕ ਨੇ ਪੁੱਤਰ ਦਾ ਕੀਤਾ ਬੇਰਹਿਮੀ ਨਾਲ ਕਤਲ

ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ , ਅਜਿਹੇ &lsquoਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਘਟਨਾ ਸਾਹਮਣੇ ਆਈ ਹੈ । ਕੈਨੇਡਾ ਦੇ ਵਿਨੀਪੈਗ ਤੋਂ ਜਿੱਥੇ ਮਾਂ ਦੇ ਆਸ਼ਿਕ ਨੇ ਹੀ ਉਸਦੇ 3 ਸਾਲ ਦੇ ਮਾਸੂਮ ਨੂੰ ਚਾਕੂ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ।
ਬੱਚੇ ਦੀ ਇਕ ਰਿਸ਼ਤੇਦਾਰ ਨੇ ਜਾਣਕਾਰੀ ਦਿੱਤੀ ਕਿ ਤਿੰਨ ਸਾਲਾ ਹੰਟਰ ਹੇਜ਼ ਸਟ੍ਰੇਟ-ਸਮਿੱਥ ਨੂੰ ਹਸਪਤਾਲ &lsquoਚ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਿਰ &lsquoਚ ਗੰਭੀਰ ਸੱਟਾਂ ਕਾਰਨ ਹੈਲਥ ਸਾਈਂਸ ਸੈਂਟਰ &lsquoਚ ਇਲਾਜ ਦੌਰਾਨ ਦੱਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਬੱਚੇ ਦੀ ਮਾਂ ਦਾ ਨਾਮ ਕਲਾਰਿਸ ਸਮਿੱਥ ਹੈ ਅਤੇ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲਾ ਉਸਦਾ ਸਾਬਕਾ ਬੁਆਏਫ੍ਰੈਂਡ 33 ਸਾਲਾ ਡੈਨੀਅਲ ਜੇਨਸਨ ਹੈ। ਇਹ ਘਟਨਾ ਦੋਨਾਂ ਦੇ ਝਗੜੇ ਤੋਂ ਬਾਅਦ ਵਾਪਰੀ ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜੇਨਸਨ ਪ੍ਰੀਚਰਡ ਐਵੀਨਿਊ &lsquoਚ ਕਲਾਰਿਸ ਦੇ ਘਰ ਦੇ ਅੰਦਰ ਦਾਖਲ ਹੋਇਆ ਅਤੇ ਸੁਤੇ ਪਏ 3 ਸਾਲਾ ਮਾਸੂਮ   &lsquoਤੇ ਹਮਲਾ ਕੀਤਾ । ਇਹ ਹੀ ਨਹੀਂ ਉਸਨੇ ਕਲਾਰਿਸ ਨੂੰ ਨੁਕਸਾਨ ਪਹੁੰਚਾਇਆ। ਅਦਾਲਤ ਮੁਤਾਬਕ ਜੇਨਸਨ ਨੇ ਜੁਲਾਈ &lsquoਚ ਵੀ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲੱਗੇ ਸਨ , ਇਸ ਤੋਂ ਬਾਅਦ ਕਲਾਰਿਸ ਨੂੰ ਵੀ ਉਸਤੋਂ ਖਤਰਾ ਮਹਿਸੂਸ ਹੋਣ ਲੱਗਾ। ਜਿਸ ਤੋਂ ਬਾਅਦ ਦੋਨਾਂ ਨੇ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਸੀ।