image caption:

ਨਿਊਜ਼ੀਲੈਂਡ ਦੇ ਇੰਮੀਗਰੇਸ਼ਨ ਵਿਭਾਗ ਤੇ ਇੱਕ ਮੰਤਰੀ ਦੇ ਖਿਲਾਫ ਸੜਕਾਂ 'ਤੇ ਲੋਕ ਉਤਰੇ

ਆਕਲੈਂਡ, - ਨਿਊਜ਼ੀਲੈਂਡ ਸਰਕਾਰ ਦੇ ਇੰਮੀਗਰੇਸ਼ਨ ਵਿਭਾਗ ਵੱਲੋਂ ਵਿਦਿਆਰਥੀ ਵਰਗ, ਪਾਰਟਨਰਸ਼ਿਪ ਵੀਜ਼ਾ, ਪੀ ਆਰ ਅਤੇ ਇਸ ਦੇ ਬਾਅਦ ਮਾਪਿਆਂ ਦੀ ਪੱਕੀ ਨਾਗਰਿਕਤਾ ਦੇ ਵੀਜ਼ਿਆਂ ਲਈ ਬਣਾਈਆਂ ਨਵੀਆਂ ਨੀਤੀਆਂ ਕਾਰਨ ਨਿਊਜ਼ੀਲੈਂਡ ਵਸਦੇ ਪ੍ਰਵਾਸੀ ਭਾਈਚਾਰੇ 'ਚ ਰੋਸ ਹੈ। ਬੀਤੇ ਦਿਨੀਂ ਆਪਣਾ ਰੋਸ ਜ਼ਾਹਰ ਕਰਨ ਲਈ ਆਕਲੈਂਡ ਦੀਵਾਲੀ ਮੇਲੇ ਦੇ ਉਦਘਾਟਨੀ ਸਮਾਗਮ ਮੌਕੇ ਇਨ੍ਹਾਂ ਲੋਕਾਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ &lsquoਮਾਈਗ੍ਰੇਟਸ ਐਸੋਸੀਏਸ਼ਨ' ਨੇ ਰੋਸ ਪ੍ਰਦਰਸ਼ਨ ਕਰਕੇ ਤਖਤੀਆਂ ਵਿਖਾਈਆਂ ਸਨ। ਇਸ ਤੋਂ ਬਾਅਦ ਇਸ ਦੇਸ਼ ਦੀ ਸਰਕਾਰ 'ਚ ਭਾਈਵਾਲ ਸਿਆਸੀ ਪਾਰਟੀ ਦੇ ਇੱਕ ਮੰਤਰੀ ਨੇ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਇਸ ਦੇਸ਼ ਵਿੱਚੋਂ ਚਲੇ ਜਾਣ ਵਾਲੀ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਨੇ ਭਾਰਤੀ ਭਾਈਚਾਰੇ ਨੂੰ ਹੋਰ ਨਾਰਾਜ਼ ਕਰ ਦਿੱਤਾ ਸੀ।
ਇਸ ਟਿੱਪਣੀ ਦੇ ਰੋਸ ਵਜੋਂ &lsquoਮਾਈਗੇ੍ਰਟਸ ਐਸੋਸੀਏਸ਼ਨ' ਦੇ ਸੱਦੇ ਉਤੇ ਵੱਡੀ ਗਿਣਤੀ 'ਚ ਭਾਰਤੀ ਅਤੇ ਹੋਰਨਾਂ ਦੇਸ਼ਾਂ ਦੇ ਲੋਕਾਂ ਨੇ ਓਟੀਆ ਸੁਕੇਅਰ ਆਕਲੈਂਡ ਸਿਟੀ 'ਚ ਰੋਸ ਮੁਜ਼ਾਹਰਾ ਕੀਤਾ ਅਤੇ ਇੱਕ ਰੈਲੀ ਵੀ ਕੱਢੀ ਗਈ, ਜਿਹੜੀ ਕੁਈਨ ਸਟਰੀਟ ਤੋਂ ਹੁੰਦੀ ਹੋਈ ਸਕਾਈ ਸਿਟੀ ਸੈਂਟਰ ਤੇ ਫਿਰ ਓਟੀਆ ਸੁਕੇਅਰ ਆ ਕੇ ਸਮਾਪਤ ਹੋਈ। ਐਸੋਸੀਏਸ਼ਨ ਦੀ ਜਰਨਲ ਸਕੱਤਰ ਅਨੁ ਕਲੋਟੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਸੈਨ ਜੋਨਸ ਨੇ ਜੋ ਟਿੱਪਣੀ ਕੀਤੀ, ਉਸ ਲਈ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਜੋ ਨਵੀਆਂ ਨੀਤੀਆਂ ਬਣਾ ਕੇ ਪ੍ਰਵਾਸੀਆਂ ਨੂੰ ਤੰਗ ਕਰ ਰਹੀ ਹੈ, ਉਸ ਨੂੰ ਬੰਦ ਕਰਨਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਭਾਰਤੀ ਕੋਲਾਟੀ, ਸ਼ੇਰ ਸਿੰਘ ਆਦਿ ਨੇ ਕਿਹਾ ਕਿ ਇਸ ਦੇਸ਼ ਦੀ ਤਰੱਕੀ 'ਚ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਪਰ ਫਿਰ ਵੀ ਮੌਜੂਦਾ ਸਰਕਾਰ ਜਾਣ-ਬੁੱਝ ਕੇ ਪ੍ਰਵਾਸੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।