image caption:

ਮਸਜਿਦਾਂ 'ਚ ਔਰਤਾਂ ਲਈ ਦਾਖ਼ਲੇ ਸਬੰਧੀ ਪਟੀਸ਼ਨ 'ਤੇ ਸੁਣਵਾਈ ਟਲ਼ੀ

ਨਵੀਂ ਦਿੱਲੀ -  ਸੁਪਰੀਮ ਕੋਰਟ ਨੇ ਦੇਸ਼ ਭਰ 'ਚ ਮੁਸਲਿਮ ਔਰਤਾਂ ਨੂੰ ਮਸਜਿਦ 'ਚ ਦਾਖ਼ਲ ਹੋਣ ਦੀ ਮੰਗ ਸਬੰਧੀ ਪਟੀਸ਼ਨ ਦਾਖ਼ਲ ਕਰ ਕੇ ਸੁਣਵਾਈ ਟਾਲ ਦਿੱਤੀ। ਅਦਾਲਤ ਨੇ ਮੰਗਲਵਾਰ ਨੂੰ ਕਿਹਾ ਕਿ ਦੂਜੇ ਕਾਰਨ ਤੋਂ ਉਹ ਸੁਣਵਾਈ ਰੋਕ ਰਿਹਾ ਹੈ। ਜਸਟਿਸ ਐੱਸਏ ਬੋਬੜੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਪਟੀਸ਼ਨ 'ਤੇ ਸੁਣਵਾਈ 10 ਦਿਨਾਂ ਲਈ ਟਾਲ਼ ਦਿੱਤੀ। ਇਸ ਬੈਂਚ 'ਚ ਜਸਟਿਸ ਐੱਸਏ ਨਜੀਰ ਤੇ ਜਸਟਿਸ ਕ੍ਰਿਸ਼ਣ ਮੁਰਾਰੀ ਵੀ ਸ਼ਾਮਿਲ ਹਨ।

ਬੈਂਚ ਨੇ ਕਿਹਾ ਕਿ ਦੂਜੇ ਕਾਰਨ ਨਾਲ 10 ਦਿਨਾਂ ਲਈ ਸੁਣਵਾਈ ਮੁਲਤਵੀ ਕਰ ਰਹੇ ਹਾਂ। ਬੈਂਚ ਨੇ ਇਹ ਵੀ ਕਿਹਾ ਕਿ ਕੁਝ ਧਿਰਾਂ ਨੇ ਆਪਣਾ ਜਵਾਬ ਦਾਖ਼ਲ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਇਹ ਪਟੀਸ਼ਨ ਪੁਣੇ ਦੀ ਜਾਇਦਾਦ ਯਾਸਮੀਨ ਜੁਬੇਰ ਅਹਿਮਦ ਪੀਰਜਾਦੇ ਤੇ ਜੁਬੇਰ ਅਹਿਮਦ ਨਜੀਰ ਅਹਿਮਦ ਨੇ ਦਾਖ਼ਲ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮਸਜਿਦਾਂ 'ਚ ਔਰਤਾਂ ਦੇ ਦਾਖ਼ਲੇ 'ਤੇ ਪਾਬੰਦੀ ਗ਼ੈਰ ਸੰਵਿਧਾਨਕ ਹੈ ਤੇ ਜੀਵਨ, ਬਰਾਬਰੀ ਤੇ ਲਿੰਗਕ ਇਨਸਾਫ਼ ਦੀ ਉਲੰਘਣਾ ਹੈ। ਸਰਕਾਰੀ ਅਧਿਕਾਰੀਆਂ ਤੇ ਮੁਸਲਿਮ ਅਦਾਰਿਆਂ ਨੂੰ ਨਮਾਜ਼ ਅਦਾ ਕਰਨ ਲਈ ਮੁਸਲਿਮ ਔਰਤਾਂ ਨੂੰ ਮਸਜਿਦ 'ਚ ਦਾਖ਼ਲੇ ਦੀ ਇਜਾਜ਼ਤ ਦੇਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਸਿਖਰਲੀ ਅਦਾਲਤ ਨੇ ਕੇਂਦਰੀ ਮਹਿਲਾ ਤੇ ਬਾਲ ਕਲਿਆਣ, ਕਾਨੂੰਨ ਤੇ ਨਿਆ ਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਤੋਂ ਇਲਾਵਾ ਰਾਸ਼ਟਰੀ ਮਹਿਲਾ ਕਮਿਸ਼ਨ ਤੋਂ ਪੰਜ ਨਵੰਬਰ ਤਕ ਆਪਣਾ ਜਵਾਬ ਦਾਖ਼ਲ ਕਰਨ ਨੂੰ ਕਿਹਾ ਸੀ।