image caption:

ਮਿਆਂਮਾਰ ਵਿਚ ਬੰਧਕ ਬਣਾਏ ਗਏ ਪੰਜ ਭਾਰਤੀ ਰਿਹਾਅ

ਨਵੀਂ ਦਿੱਲੀ,-   ਭਾਰਤ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਸਹੀ ਸਮੇਂ 'ਤੇ ਕੀਤੇ ਗਏ ਦਖ਼ਲ ਨਾਲ ਮਿਆਂਮਾਰ ਦੇ ਰਖਾਈਨ ਸੂਬੇ ਵਿਚ ਇੱਕ ਵਿਦਰੋਹੀ ਨਸਲੀ ਸਮੂਹ ਵਲੋਂ ਬੰਧਕ ਬਣਾਏ ਗਏ ਪੰਜ ਭਾਰਤੀਆਂ ਅਤੇ ਇੱਕ ਸਾਂਸਦ ਸਣੇ ਮਿਆਮਾਂ ਦੇ ਪੰਜ ਨਾਗਰਿਕਾਂ ਨੂੰ ਛੁਡਾਇਆ ਜਾ ਸਕਿਆ, ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਮਿਆਮਾਂ ਦੇ ਇੱਕ ਸਾਂਸਦ, ਦੋ ਸਥਾਨਕ ਟਰਾਂਸਪੋਰਟਰਾਂ ਅਤੇ ਦੋ ਸਮੁੰਦਰੀ ਮਲਾਹਾਂ ਦੇ ਨਾਲ ਪੰਜ ਭਾਰਤੀਆਂ ਨੂੰ ਅਰਾਕਾਨ ਸੈਨਾ ਨੇ ਬੰਧਕ ਬਣਾ ਲਿਆ ਸੀ, ਇਹ ਲੋਕ ਚਿਨ ਰਾਜ ਦੇ ਪਲੇਟਵਾ ਸੂਬੇ ਦੇ ਕਿਆਯੁਕਤਾ ਜਾ ਰਹੇ ਸੀ।
ਬੰਧਕ ਬਣਾਏ ਗਏ ਭਾਰਤੀ ਮਿਆਮਾਂ ਵਿਚ ਕਲਾਦਾਨ ਸੜਕ ਪ੍ਰੋਜੈਕਟ ਵਿਚ ਕੰਮ ਕਰ ਰਹੇ  ਸੀ, ਬਿਆਨ ਵਿਚ ਕਿਹਾ ਗਿਆ ਕਿ ਬੰਧਕ ਬਣਾਏ ਗਏ ਪੰਜ ਭਾਰਤੀਆਂ , ਮਿਆਂਮਾਰ ਦੇ ਇੱਕ ਸਾਂਸਦ ਅਤੇ ਚਾਰ ਹੋਰ ਮਿਆਮਾਂ ਨਗਾਰਿਕਾਂ ਦੀ ਅਰਾਕਾਨ ਸੈਨਾ ਤੋਂ ਛੁਡਵਾਵੁਣ ਲਈ ਭਾਰਤ ਸਰਕਾਰ ਨੇ ਸਹੀ ਸਮੇਂ ਤੋਂ ਦਖ਼ਲ ਦਿੱਤਾ। ਇਸ ਵਿਚ ਦੱਸਿਆ ਗਿਆ ਕਿ ਅਰਾਕਾਨ ਸੈਨਾ ਦੀ ਹਿਰਾਸਤ ਵਿਚ ਦਿਲ ਦਾ ਦੌਰਾ ਪੈਣ ਕਾਰਨ ਇੱਕ ਭਾਰਤੀ ਦੀ ਮੌਤ ਹੋ ਗਈ। ਸੂਚਨਾ ਅਨੁਸਾਰ ਉਸ ਨੂੰ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਸੀ, ਮ੍ਰਿਤਕ ਦੀ ਲਾਸ਼ ਮੰਗਲਵਾਰ ਨੂੰ ਯੰਗੂਨ ਅਤੇ ਫੇਰ ਭਾਰਤ ਭੇਜੀ ਜਾਵੇਗੀ, ਅਰਾਕਾਨ  ਸੈਨਾ ਰਖਾਈਨ ਸਥਿਤ ÎÂੱਕ ਵਿਦਰੋਹੀ ਸਮੂਹ ਹੈ ਜਿਸ ਨੂੰ ਯੁਨਾਈਟਡ ਲੀਗ ਆਫ਼ ਅਰਾਕਾਨ ਦੀ ਅਸਲਾ ਇਕਾਈ ਦੇ ਰੂਪ ਵਿਚ ਸਥਾਪਤ ਕੀਤਾ ਗਿਆ ਹੈ।