image caption:

ਚਿਕਨ ਸੈਂਡਵਿਚ ਲਈ ਚਾਕੂ ਮਾਰ ਕੇ ਕੀਤੀ ਹੱਤਿਆ

ਵਾਸ਼ਿੰਗਟਨ-  ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਮਸ਼ਹੂਰ ਰੈਸਟੋਰੈਂਟ ਤੋਂ ਚਿਕਨ ਸੈਂਡਵਿਚ ਲੈਣ ਦੇ ਲਈ ਲਾਈਨ ਤੋੜਨ 'ਤੇ ਹੋਈ ਲੜਾਈ ਦੇ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸੋਮਵਾਰ ਨੂੰ ਆਕਸੋਨੇ ਹਿਲ ਇਲਾਕੇ ਵਿਚ ਹੋਈ ਜਿੱਥੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਅਮਰੀਕਾ ਦੇ ਬਹੁਰਾਸ਼ਟਰੀ ਰੈਸਟੋਰੈਂਟ ਮੈਰੀਲੈਂਡ ਪੋਪਾਇਜ਼ ਵਿਚ ਇੱਕ ਵਿਅਕਤੀ ਚਿਕਨ ਸੈਂਡਵਿਚ ਲੈਣ ਦੇ ਲਈ ਲਾਈਨ ਤੋੜ ਕੇ ਅੱਗੇ ਵਧ ਗਿਆ।
ਪ੍ਰਿੰਸ ਜੌਰਜ ਕਾਊਂਟੀ ਪੁਲਿਸ ਦੀ ਤਰਜਮਾਨ ਜੈਨੀਫਰ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ 28 ਸਾਲਾ ਪੀੜਤ ਦੀ ਰੈਸਟੋਰੈਂਟ ਦੇ ਬਾਹਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਯੂਐਸਏ ਟੂਡੇ ਨੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਕਿ ਪੀੜਤ ਸੈਂਡਵਿਚ ਖਰੀਦਣ ਦੇ ਲਈ ਲਾਈਨ ਵਿਚ ਖੜ੍ਹਾ ਸੀ, ਇਸੇ ਦੌਰਾਨ ਉਸ ਦੀ ਇੱਕ ਹੋਰ ਗਾਹਕ ਦੇ ਨਾਲ ਬਹਿਸ ਹੋ ਗਈ, ਜਿਸ ਦੇ ਚਲਦੇ ਉਸ ਨੂੰ ਰੈਸਟੋਰੈਂਟ ਦੇ ਬਾਹਰ ਚਾਕੂ ਮਾਰਿਆ ਗਿਆ। ਹਮਲਾਵਰ ਚਾਕੂ ਮਾਰ ਕੇ ਉਥੋਂ ਫਰਾਰ ਹੋ ਗਿਆ। ਘਟਨਾ ਸਥਾਨ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਤੱਕ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖਿਆ, ਲੇਕਿਨ ਉਥੇ ਪੁੱਜਣ 'ਤੇ ਉਸ ਨੂੰ ਮ੍ਰਿਤ ਕਰਾਰ ਦਿੱਤਾ।