image caption:

ਮੈਕਸਿਕੋ ਵਿਚ 6 ਬੱਚਿਆਂ ਸਣੇ 9 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਮੈਕਸਿਕੋ, -   ਉਤਰੀ ਮੈਕਸਿਕੋ ਵਿਚ ਸੋਮਵਾਰ ਨੂੰ ਅਮਰੀਕੀ ਮਾਰਮਨ ਭਾਈਚਾਰੇ ਦੇ 6 ਬੱਚਿਆਂ ਅਤੇ 3 ਮਹਿਲਾਵਾਂ ਦੀ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਪੁਲਿਸ ਮੁਤਾਬਕ ਹੱਤਿਆ ਤੋਂ ਬਾਅਦ ਲਾਸ਼ਾਂ ਨੂੰ ਗੱਡੀਆਂ ਵਿਚ ਰੱਖ ਕੇ ਅੱਗ ਲਗਾ ਦਿੱਤੀ ਗਈ। ਪੁਲਿਸ ਨੂੰ ਮੰਗਲਵਾਰ ਤੱਕ ਰੈਂਚੋ ਡੇ ਲਾ ਮੂਰਾ ਦੇ ਕੋਲ ਸੜੀਆਂ ਲਾਸ਼ਾਂ ਦੇ ਨਾਲ 3 ਗੱਡੀਆਂ ਮਿਲੀਆਂ ਹਨ। ਚਿਹੁਆਹੁਡਾ ਦੇ ਸਟੇਟ ਅਟਾਰਨੀ ਜਨਰਲ ਸੇਜਰ ਅਗਸਟੋ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਨੂੰ ਲੈ ਕੇ ਭਰਮ ਬਣਿਆ ਹੋਇਆ। 6 ਬੱਚੇ ਹਲਮਾਵਰਾਂ ਕੋਲੋਂ ਬਚ ਕੇ ਭੱਜ ਗਏ । ਇਨ੍ਹਾਂ ਵਿਚੋਂ ਇੱਕ ਨੂੰ ਗੋਲੀ ਲੱਗੀ ਤੇ ਇੱਕ ਲਾਪਤਾ ਹੈ।
ਇੱਕ ਮ੍ਰਿਤਕ ਦੇ ਪਰਵਾਰ ਵਾਲੇ ਜੂਲੀਅਨ ਨੇ ਕਿਹਾ ਕਿ ਇਹ ਕਤਲੇਆਮ ਹੈ। ਡਰੱਗ ਤਸਕਰੀ ਅਤੇ ਲੁੱਟਖੋਹ ਦੇ ਲਈ ਖੂੰਖਾਰ  ਰੈਂਚੋ ਡੇ ਲਾ ਮੂਰਾ ਦੇ ਆਸ ਪਾਸ ਸਰਗਰਮ ਅਪਰਾਧਕ ਗਿਰੋਹਾਂ ਨੇ ਇਸ ਨੂੰ ਅੰਜਾਮ ਦਿੱਤਾ। ਮੇਰੀ ਭੈਣ ਅਤੇ ਉਸ ਦੇ 4 ਬੱਚੇ ਏਅਰਪੋਰਟ ਜਾ ਰਹੇ ਸੀ, ਰਸਤੇ ਵਿਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਅਪਰਾਧੀਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਜੂਲੀਅਨ ਦੇ ਭਰਾ ਬੈਂਜਾਮਿਨ ਦੀ ਵੀ 2009 ਵਿਚ ਹੱਤਿਆ ਕਰ ਦਿੱਤੀ ਗਈ ਸੀ।
ਮਾਰਮਨ ਭਾਈਚਾਰੇ ਦੇ ਲੋਕ ਜ਼ਿਆਦਾ ਵਿਆਹ ਤੇ ਹੋਰ ਪਰੰਪਰਾਵਾਂ ਦੇ ਲਈ ਦੰਡਤ ਕੀਤੇ ਜਾਣ 'ਤੇ 19 ਵੀਂ ਸ਼ਤਾਬਦੀ ਵਿਚ ਅਮਰੀਕਾ ਤੋਂ ਪਲਾਇਨ ਕਰਕੇ ਮੈਕਸਿਕੋ ਪੁੱਜੇ ਸੀ। ਤਦ ਤੋਂ ਮੈਕਸਿਗੋ ਵਿਚ ਰਹਿਣ ਵਾਲੇ ਇਸ ਭਾਈਚਾਰੇ ਦੇ ਜ਼ਿਹਾਦਾਤਰ ਲੋਕਾਂ ਦੇ ਕੋਲ ਅਮਰੀਕਾ ਅਤੇ ਮੈਕਸਿਗੋ ਦੋਵੇਂ ਦੇਸ਼ਾਂ ਦੀ ਨਾਗਰਿਕਤਾ ਹੈ। ਸਾਲ 2006 ਵਿਚ ਮੈਕਸਿਕੋ ਨੇ ਡਰੱਗ ਤਸਕਰਾਂ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਹੁਣ ਤੱਕ 25 ਹਜ਼ਾਰ ਤੌਂ ਜ਼ਿਆਦਾ ਹੱਤਿਆਵਾਂ ਹੋ ਚੁੱਕੀਆਂ ਹਨ।