image caption:

ਮੋਗਾ ਤੋਂ ਅਗਵਾ ਵਿਆਹੁਤਾ ਨਾਲ ਧੂਰੀ 'ਚ ਸਮੂਹਿਕ ਬਲਾਤਕਾਰ

ਮੋਗਾ,-   ਇੱਥੇ ਕਾਰ ਸਵਾਰਾਂ ਨੇ ਇੱਕ ਵਿਆਹੁਤਾ ਨੂੰ ਅਗਵਾ ਕਰਨ ਮਗਰੋਂ ਧੂਰੀ ਲਿਜਾ ਕੇ ਸਮੂਹਿਕ ਬਲਾਤਕਾਰ ਕੀਤਾ। ਮਾਮਲੇ ਦੀ ਜਾਂਚ ਲਈ ਧੂਰੀ ਪੁਲਿਸ ਵੀ ਮੋਗਾ ਪਹੁੰਚ ਗਈ। ਮੋਗਾ ਦੇ ਥਾਣਾ ਸਦਰ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਡੀਐਸਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ਵਿਆਹੁਤਾ ਨਾਲ ਸਮੂਹਿਕ ਬਲਾਤਕਾਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ, ਮੋਗਾ ਵਿਚ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਧੂਰੀ ਪੁਲਿਸ ਦਾ ਸਹਿਯੋਗ ਵੀ ਲਿਆ ਜਾ ਰਿਹਾ। ਥਾਣਾ ਸਿਟੀ  ਧੂਰੀ ਤੋਂ ਏਐਸਆਈ ਖਲੀਲ ਖਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਵੀ ਪੀੜਤ ਮਹਿਲਾ ਤੋਂ ਘਟਨਾ ਬਾਰੇ ਪੁਛਗਿੱਛ ਕੀਤੀ।
ਪੁਲਿਸ ਮੁਤਾਬਕ ਪੀੜਤ ਬੀਤੇ ਐਤਵਾਰ ਅਪਣੀ ਭੈਣ ਨੂੰ ਮਿਲਣ ਮਗਰੋਂ ਘਰ ਪਰਤ ਰਹੀ ਸੀ। ਪਿੰਡ ਵਿਚ ਕੋਈ ਸਾਧਨ ਨਾ ਮਿਲਣ ਕਾਰਨ ਉਹ ਪੈਦਲ ਆ ਰਹੀ ਸੀ। ਇਸ ਦੌਰਾਨ ਉਸ ਕੋਲ ਸਫੈਦ ਰੰਗ ਦੀ ਕਾਰ ਆ ਕੇ ਰੁਕੀ ਤੇ ਉਸ ਵਿਚ ਬੈਠੇ ਵਿਅਕਤੀਆਂ ਨੇ ਉਸ ਨੂੰ ਖਿੱਚ ਕੇ ਕਾਰ ਵਿਚ ਸੁੱਟ ਲਿਆ ਤੇ ਉਸ ਦੇ ਬੇਹੋਸ਼ੀ ਦਾ ਟੀਕਾ ਲਾ ਦਿੱਤਾ। ਸੋਮਵਾਰ ਸਵੇਰੇ ਉਸ ਨੂੰ ਕੁਝ ਹੋਸ਼ ਆਈ ਤਾਂ ਉਸ ਨੂੰ ਕਿਸੇ ਔਰਤ ਨੇ ਦੱਸਿਆ ਕਿ ਇਹ ਧੂਰੀ ਸ਼ਹਿਰ ਹੈ। ਉਸ ਨੇ ਅਪਣੇ ਪਤੀ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ। ਇਸ ਮਗਰੋਂ ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਾਇਆ ਜਿੱਥੇ ਡਾਕਟਰਾਂ ਦੇ ਬੋਰਡ ਨੇ ਉਸ ਦਾ ਮੈਡੀਕਲ ਕੀਤਾ।