image caption:

ਬਠਿੰਡਾ ਦੇ ਪੰਜ ਪ੍ਰਾਈਵੇਟ ਹਸਪਤਾਲਾਂ ''ਤੇ ਇਨਕਮ ਟੈਕਸ ਛਾਪੇ, ਰਿਕਾਰਡ ਜ਼ਬਤ

ਬਠਿੰਡਾ- ਇਨਕਮ ਟੈਕਸ ਵਿਭਾਗ ਨੇ ਅੱਜ ਮੰਗਲਵਾਰ ਨੂੰ ਪੰਜ ਨਿੱਜੀ ਹਸਪਤਾਲਾਂ ਉੱਤੇ ਛਾਪੇਮਾਰੇ ਅਤੇ ਉਨ੍ਹਾਂ ਦਾ ਰਿਕਾਰਡ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ ਲਗਭਗ 11 ਵਜੇ ਇਕੋ ਸਮੇਂ ਉੱਤੇ ਸਹਾਇਕ ਇਨਕਮ ਟੈਕਸ ਕਮਿਸ਼ਨਰ ਦੀ ਅਗਵਾਈ ਵਿਚ 5 ਟੀਮਾਂ ਤਿਆਰ ਬਣਾ ਕੇ ਜਦੋਂ ਉਨ੍ਹਾਂ ਨੂੰ ਹਸਪਤਾਲਾਂ ਵਿਚ ਛਾਪੇਮਾਰੀ ਦੇ ਹੁਕਮ ਦਿੱਤੇ ਗਏ ਤਾਂ ਓਦੋਂ ਹਸਪਤਾਲਾਂ ਵਿਚ ਮਰੀਜ਼ਾਂ ਦਾ ਤਾਂਤਾ ਲੱਗਾ ਪਿਆ ਸੀ। ਇਸ ਦੌਰਾਨ ਅਚਾਨਕ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਹਸਪਤਾਲਾਂ ਵਿਚ ਵੜੀਆਂ ਤਾਂ ਉਨ੍ਹਾਂ ਦੇ ਸਾਰੇ ਦਰਵਾਜ਼ੇ ਬੰਦ ਕਰ ਕੇ ਪੁਲਸ ਦਾ ਪਹਿਰਾ ਲਾ ਦਿੱਤਾ ਗਿਆ। ਇਸ ਮਗਰੋਂ ਨਾ ਕਿਸੇ ਨੂੰ ਅੰਦਰ ਆਉਣ ਦਿੱਤਾ ਤੇ ਨਾ ਬਾਹਰ ਜਾਣ ਦਿੱਤਾ ਗਿਆ। ਨਿੱਜੀ ਹਸਪਤਾਲਾਂ ਵਿਚ ਕਈ ਮਰੀਜ਼ ਤੜਪਦੇ ਤੇ ਅਧਿਕਾਰੀਆਂ ਦੇ ਤਰਲੇ ਕਰਦੇ ਰਹੇ ਕਿ ਉਨ੍ਹਾਂ ਨੂੰ ਬਾਹਰ ਜਾਣ ਦਿੱਤਾ ਜਾਵੇ। ਅਧਿਕਾਰੀਆਂ ਨੇ ਛਾਪੇ ਦੌਰਾਨ ਸਾਰੇ ਲੋਕਾਂ ਤੋਂ ਮੋਬਾਈਲ ਫੋਨ ਵੀ ਲੈ ਲਏ ਅਤੇ ਲੈਂਡਲਾਈਨ ਫੋਨ ਦੀਆਂ ਤਾਰਾਂ ਵੀ ਕੱਢ ਦਿੱਤੀਆਂ।

ਇਸ ਛਾਪੇਹੇਠ ਆਏ ਪੰਜ ਹਸਪਤਾਲ ਇਸ ਸ਼ਹਿਰ ਦੇ ਗਿਣੇ-ਚੁਣੇ ਹਸਪਤਾਲਾਂ ਵਿਚੋਂ ਹਨ।ਇਨਕਮ ਟੈਕਸ ਦੇ ਅਧਿਕਾਰੀਆਂ ਨੇ ਇਸ ਬਾਰੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ, ਪਰ ਇਹ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਨਿੱਜੀ ਹਸਪਤਾਲਾਂ ਵਿਚ ਵੱਡੇ ਪੱਧਰ ਉੱਤੇ ਇਨਕਮ ਟੈਕਸ ਚੋਰੀ ਹੁੰਦੀ ਹੈ। ਨਿੱਜੀ ਹਸਪਤਾਲਾਂ ਦੇ ਮਾਲਕ ਰੋਗੀਆਂ ਤੋਂ ਲੱਖਾਂ ਰੁਪਏ ਇਲਾਜ ਦੇ ਲੈਂਦੇ ਤੇ ਰਸੀਦ ਕੁਝ ਹਜ਼ਾਰਾਂ ਰੁਪਏ ਦੀ ਕੱਟਦੇ ਹਨ, ਬਾਕੀ ਪੈਸਾ ਦੋ ਨੰਬਰ ਦਾ ਹੈ। ਇਹੀ ਨਹੀਂ, ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ, ਟੈਸਟਾਂ, ਆਪ੍ਰੇਸ਼ਨ, ਦਵਾਈਆਂ ਆਦਿ ਦੇ ਬਹਾਨੇਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਹੈ। ਇਨਕਮ ਟੈਕਸ ਟੀਮਾਂ ਨੇ ਹਸਪਤਾਲਾਂ ਵਿਚ ਮਰੀਜ਼ਾਂ ਦੀਆਂ ਪਰਚੀਆਂ ਵੀ ਲੈ ਲਈਆਂ ਤੇ ਕਈ ਰੋਗੀਆਂ ਤੋਂਦਿੱਤੇ ਗਏ ਪੈਸੇ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਦੇ ਹੱਥ ਕੁਝ ਬਿੱਲ ਵੀ ਲੱਗੇ, ਜਿਨ੍ਹਾਂ ਨਾਲ ਇਨਕਮ ਟੈਕਸ ਚੋਰੀ ਕੀਤੀ ਜਾਂਦੀ ਸੀ। ਕੇਂਦਰ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਪਾਰਦਰਸ਼ਿਤਾ ਲਈ ਇਲਾਜ ਅਤੇ ਦਵਾਈਆਂ ਦੀਆਂ ਦਰਾਂ ਤੈਅ ਕੀਤੀਆਂ ਸਨ,ਪਰ ਡਾਕਟਰ ਮਰੀਜ਼ਾਂ ਨੂੰ ਲੁੱਟ ਰਹੇ ਹਨ। ਇਨਕਮ ਟੈਕਸ ਵਿਭਾਗ ਨੇ ਭੀੜ-ਭਾੜ ਵਾਲੇ ਹਸਪਤਾਲਾਂ ਵਿਚ ਹੀ ਛਾਪੇਮਾਰੇ ਹਨ ਅਤੇ ਹਸਪਤਾਲਾਂ ਦਾ ਰਿਕਾਰਡ ਫੋਲਿਆ ਹੈ।