image caption:

ਮੁੱਖ ਮੰਤਰੀ ਨੇ ਖਰੀਦਿਆ 191 ਕਰੋੜ ਦਾ ਜਹਾਜ਼, ਜਾਣੋ ਖਾਸੀਅਤ

ਅਹਿਮਦਾਬਾਦ: ਗੁਜਰਾਤ ਸਰਕਾਰ ਨੇ ਮੁੱਖ ਮੰਤਰੀ ਵਿਜੈ ਰੂਪਾਣੀ ਸਣੇ ਵੀਵੀਆਈਪੀ ਲਈ 191 ਕਰੋੜ ਰੁਪਏ ਦਾ ਨਵਾਂ ਜਹਾਜ਼ ਖਰੀਦੀਆ ਹੈ। ਪੰਜ ਸਾਲ ਤੋਂ ਲਟਕਦੀ ਜਹਾਜ਼ ਖਰੀਦਣ ਦੀ ਪ੍ਰਕਿਰੀਆ ਪੂਰੀ ਹੋ ਗਈ ਹੈ। ਇਸ ਮਹੀਨੇ ਦੇ ਤੀਜੇ ਹਫਤੇ &lsquoਬੌਂਬਾਰਡੀਅਰ ਚੈਲੇਂਜਰ 650&rsquo ਜਹਾਜ਼ ਡਿਲੀਵਰ ਕੀਤਾ ਜਾਵੇਗਾ। ਇੱਕ ਵਾਰ ਫਿਊਲ ਭਰਨ &lsquoਤੇ ਇਹ 7000 ਕਿਮੀ ਤਕ ਉਡਾਣ ਭਰ ਸਕਦਾ ਹੈ।
ਸਿਵਲ ਐਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਲਈ ਅਜੇ ਕ੍ਰਾਫਟ ਸੁਪਰਵਿੰਗ ਪਲੇਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਘੱਟ ਦੂਰੀ ਲਈ ਕਾਰਗਰ ਹੈ। ਸਿਵਲ ਐਵੀਏਸ਼ਨ ਵਿਭਾਗ ਦੇ ਅਫਸਰਾਂ ਨੇ ਦੱਸਿਆ ਕਿ ਲੰਬੀ ਯਾਤਰਾ ਲਈ ਇੱਕ ਲੱਖ ਰੁਪਏ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਕੀਮਤ &lsquoਤੇ ਪ੍ਰਾਈਵੇਟ ਜਹਾਜ਼ ਦੀ ਮਦਦ ਲੈਣੀ ਪੈਂਦੀ ਸੀ। ਇਸ ਲਈ ਨਵਾਂ ਜਹਾਜ਼ ਖਰੀਦਣ ਦਾ ਫੈਸਲਾ ਕੀਤਾ ਗਿਆ।
ਮੁੱਖ ਮੰਤਰੀ ਨੂੰ ਹਾਲ ਹੀ ਵਿੱਚ ਜਹਾਜ਼ ਰਾਹੀਂ 2500 ਕਿਮੀ ਦੀ ਦੂਰੀ ਤੈਅ ਕਰਨ &lsquoਚ ਪੰਜ ਘੰਟੇ ਦਾ ਸਮਾਂ ਲੱਗਦਾ ਹੈ ਜਦਕਿ ਬੌਂਬਾਰਡੀਅਰ &lsquoਚ ਮਹਿਜ਼ ਤਿੰਨ ਘੰਟੇ ਲੱਗਣਗੇ। ਇਸ ਜਹਾਜ਼ &lsquoਚ ਦੋ ਇੰਜਨ ਹਨ, ਜਿਸ &lsquoਚ 12 ਲੋਕ ਸਫਰ ਕਰ ਸਕਦੇ ਹਨ। ਇਹ ਜਾਹਾਜ਼ 7000 ਕਿਮੀ ਤਕ ਦੀ ਉਡਾਣ ਭਰ ਸਕਦਾ ਹੈ।