image caption:

ਪਾਕਿਸਤਾਨ ਨੇ ਡਾ. ਮਨਮੋਹਨ ਸਿੰਘ ਲਈ ਕੀਤਾ ਖਾਸ ਇੰਤਜ਼ਾਮ, ਭਾਰਤ ਨੇ ਸੁਰੱਖਿਆ 'ਤੇ ਉਠਾਏ ਸਵਾਲ

ਨਵੀਂ ਦਿੱਲੀ: ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਨਾਨਕ ਦੇਵ ਜੀ ਦੇ 550ਵੇਂ ਗੁਰ ਪੁਰਬ &lsquoਤੇ 9 ਨਵੰਬਰ ਨੂੰ ਪਾਕਿਸਤਾਨ &lsquoਚ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਹੋਣਾ ਹੈ। ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਵੀਆਈਪੀ ਜੱਥੇ ਦੀ ਸੁਰੱਖਿਆ &lsquoਤੇ ਹੁਣ ਸਵਾਲ ਚੁੱਕੇ ਜਾ ਰਹੇ ਸੀ। ਇਸ ਦੇ ਨਾਲ ਹੀ ਭਾਰਤ ਨੇ ਅੱਤਵਾਦੀ ਖ਼ਤਰਾ ਹੋਣ ਦੇ ਇਨਪੁਟ ਵੀ ਪਾਕਿਸਤਾਨ ਨਾਲ ਸਾਂਝਾ ਕੀਤੇ ਤੇ ਕਰਤਾਰਪੁਰ ਜਾਣ ਵਾਲੇ ਵੀਆਈਪੀ ਜੱਥੇ ਨੂੰ ਕਰੜੀ ਸੁਰੱਖਿਆ ਮੁਹੱਈਆ ਕਰਵਾਉਣ ਨੂੰ ਕਿਹਾ।

ਜੱਥੇ &lsquoਚ 550 ਲੋਕਾਂ &lsquoਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। ਇਹ ਜੱਥਾ ਪਾਕਿਸਤਾਨ ਸਰਹੱਦ ਤੋਂ ਅੱਗੇ ਗੁਰਦੁਆਰਾ ਦਰਬਾਰ ਸਾਹਿਬ ਤਕ ਪਾਕਿ ਸੀਮਾ &lsquoਚ ਚਾਰ ਕਿਮੀ ਅੰਦਰ ਜਾਵੇਗਾ।

ਡਾ. ਮਨਮੋਹਨ ਸਿੰਘ ਲਈ ਪਾਕਿਸਤਾਨ ਨੇ ਬੈਟਰੀ ਨਾਲ ਚੱਲਣ ਵਾਲੀ ਤੇ ਚਾਰੋਂ ਪਾਸਿਓ ਖੁੱਲ੍ਹੀ ਗੱਡੀ ਦਾ ਇੰਤਜ਼ਾਮ ਕੀਤਾ ਹੈ। ਇਹ ਉਨ੍ਹਾਂ ਦੀ ਜੈਡ+ ਸੁਰੱਖਿਆ ਦੇ ਪ੍ਰੋਟੋਕੋਲ ਨਾਲ ਮੈਚ ਨਹੀਂ ਕਰਦਾ। ਭਾਰਤ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜ਼ੈਡ+ ਸੁਰੱਖਿਆ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੂਰੇ ਜੱਥੇ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਦੀ ਮੰਗ ਵੀ ਕੀਤੀ ਗਈ ਹੈ।

ਸਾਰੇ ਪ੍ਰਬੰਧ ਵੇਖਣ ਲਈ ਪਹਿਲਾਂ ਇੱਕ ਟੀਮ ਵੀ ਉੱਥੇ ਭੇਜਣ ਦੀ ਮੰਗ ਕੀਤੀ ਗਈ ਹੈ। ਅਜੇ ਇਸ &lsquoਤੇ ਪਾਕਿਸਤਾਨ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਪਾਕਿਸਤਾਨ ਨੇ ਆਪਣੇ ਸਮਾਗਮਾਂ ਦਾ ਪੂਰਾ ਬਿਓਰਾ ਵੀ ਨਹੀਂ ਦਿੱਤਾ। ਸੂਤਰਾਂ ਮੁਤਾਬਕ ਜੇਕਰ ਅਜਿਹਾ ਕਰਨ ਲਈ ਪਾਸਿਕਤਾਨ ਤਿਆਰ ਨਹੀਂ ਹੁੰਦਾ ਤਾਂ ਸਾਰਾ ਜੱਥਾ ਆਪਣੇ ਜ਼ੋਖਮ &lsquoਤੇ ਜਾਵੇਗਾ।