image caption:

ਐਮਸਟਰਡਮ ਏਅਰਪੋਰਟ 'ਤੇ ਐਮਰਜੈਂਸੀ ਅਲਾਰਮ ਵੱਜਣ 'ਤੇ ਪਈਆਂ ਭਾਜੜਾਂ

ਨਵੀਂ ਦਿੱਲੀ-   ਐਮਸਟਰਡਮ ਏਅਰਪੋਰਟ ਸਿਫੋਲ 'ਤੇ ਜਹਾਜ਼ ਦੇ ਅੰਦਰ ਐਮਰਜੈਂਸੀ ਅਲਾਰਮ ਵੱਜਣ ਕਾਰਨ ਭਾਜੜਾਂ ਪੈ ਗਈਆਂ ਐਮਰਜੈਂਸੀ ਅਲਾਰਮ ਵੱਜਣ ਤੋਂ ਬਾਅਦ ਤਮਾਮ ਯਾਤਰੀਆਂ ਅਤੇ ਕਰੂ ਮੈਂਬਰਾਂ ਦੇ ਵਿਚ ਹਫੜਾ ਦਫੜਾ ਮਚ ਗਈ ਅਤੇ ਉਨ੍ਹਾਂ ਜਹਾਜ਼ ਤੋਂ ਬਾਹਰ ਕੱÎਢਿਆ ਗਿਆ ਜਿਸ ਤੋਂ ਬਾਅਦ ਸਰਚ ਅਪਰੇਸ਼ਨ ਸ਼ੁਰੂ ਕੀਤਾ ਗਿਆ। ਜਾਂਚ ਦੇ ਲਈ ਸੁਰੱਖਿਆ ਕਰਮੀਆਂ ਨੇ ਹਾਲਾਤ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬਾਅਦ ਵਿਚ ਇਹ ਜਾਣਕਾਰੀ ਸਾਹਮਣੇ ਆਈ ਕਿ ਇਹ ਐਮਰਜੈਂਸੀ ਅਲਾਰਮ ਗਲਤੀ ਨਾਲ ਵਜ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ।
ਜਾਣਕਾਰੀ ਅਨੁਸਾਰ ਇਹ ਐਮਰਜੈਂਸੀ ਅਲਾਰਮ ਏਅਰ ਯੂਰਪੀਆ ਜਹਾਜ਼ ਦੇ ਅੰਦਰ ਵੱਜਿਆ ਜੋ ਕਿ ਮੈਡ੍ਰਿਡ ਜਾ ਰਿਹਾ ਸੀ। ਅਲਾਰਮ ਵੱਜਣ ਤੋਂ ਬਾਅਦ ਮੌਕੇ 'ਤੇ ਤੈਨਾਤ ਸੁਰੱਖਿਆ ਕਰਮੀ ਹਰਕਤ ਵਿਚ ਆ ਗਏ ਤੇ ਉਨ੍ਹਾਂ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤ। ਦੱਸ ਦੇਈਏ ਕਿ ਇਹ ਏਅਰਪੋਰਟ ਯੂਰਪ ਦਾ ਤੀਜਾ ਸਭ ਤੋਂ ਜ਼ਿਆਦਾ ਰੁੱਝਿਆ ਏਅਰਪੋਰਟ ਹੈ। ਯੂਰਪ ਵਿਚ ਸਭ ਤੋਂ ਜ਼ਿਆਦਾ ਰੁੱਝਿਆ ਏਅਰਪੋਰਟ ਲੰਡਨ ਦਾ ਹੀਥਰੋ ਏਅਰਪੋਰਟ ਹੈ। ਅਲਾਰਮ ਵੱਜਣ ਤੋ ਬਾਅਦ ਟਰਾਮਾ ਹੈਲੀਕਾਪਟਰ ਨੂੰ ਮੌਕੇ 'ਤੇ ਭੇਜਿਆ ਗਿਆ, ਨਾਲ ਹੀ ਤਮਾਮ ਡਿਪਾਰਚਰ ਗੇਟ ਬੰਦ ਕਰ ਦਿੱਤੇ ਗਏ।
ਇਸ ਘਟਨਾ ਤੋਂ ਬਾਅਦ ਸਪੇਨ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨਜ਼ ਏਅਰ ਯੂਰਪੀਆ ਨੇ ਮਾਫ਼ੀ ਮੰਗੀ ਹੈ। ਜਹਾਜ਼ ਕੰਪਨੀ ਵਲੋਂ ਕਿਹਾ ਗਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਛੇਤੀ ਹੀ ਉਡਾਣ ਭਰਨਗੇ। ਜਹਾਜ਼ ਕੰਪਨੀ ਵਲੋਂ ਕਿਹਾ ਗਿਆ ਕਿ ਕੁਝ ਵੀ ਨਹੀਂ ਹੋਇਆ ਹੈ, ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਛੇਤੀ ਹੀ ਜਹਾਜ਼ ਵਿਚ ਉਡਾਣ ਭਰਨਗੇ, ਅਸੀਂ ਇਸ ਗਲਤੀ ਦੇ ਨਹੀ ਖੇਦ ਪ੍ਰਗਟ ਕਰਦੇ ਹਨ।