image caption:

ਮਾਡਲ ਕੁੜੀ ਨੇ ਪਤੀ 'ਤੇ ਕਰਵਾਇਆ ਕੁੱਟਮਾਰ ਦਾ ਮਾਮਲਾ ਦਰਜ

ਇੰਦੌਰ,-  ਇੰਦੌਰ ਨਿਵਾਸੀ ਇੱਕ ਅਭਿਨੇਤਾ ਦੇ ਖ਼ਿਲਾਫ਼ ਉਸ ਦੀ ਦਿੱਲੀ ਨਿਵਾਸੀ ਮਾਡਲ ਅਤੇ ਅਭਿਨੇਤਰੀ ਪਤਨੀ ਨੇ ਦਾਜ ਮੰਗਣ ਦਾ ਮਾਮਲਾ ਦਰਜ ਕਰਾਇਆ ਹੈ। ਪਤਨੀ ਦਾ ਦੋਸ ਹੈ ਕਿ ਪਤੀ ਨੇ ਉਸ ਨੂੰ ਐਨਾ ਕੁੱਟਿਆ ਕਿ ਉਸ ਦੇ ਕੰਨ ਦਾ ਪਰਦਾ ਵੀ ਫਟ ਗਿਆ।
ਜਾਣਕਾਰੀ ਅਨੁਸਾਰ ਦਿੱਲੀ ਨਿਵਾਸੀ ਮਾਡਲ ਅਤੇ  ਅਭਿਨੇਤਰੀ ਸਵਾਤੀ ਨੇ ਮੁੰਬਈ ਦੇ ਗੋਰੇਗਾਓਂ ਥਾਣੇ ਵਿਚ ਕੇਸ ਦਰਜ ਕਰਵਾਇਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਇੰਦੌਰ ਦੇ ਦੁਆਰਕਾਪੁਰੀ ਥਾਣੇ ਨੂੰ ਭੇਜਿਆ ਹੈ। ਪੁਲਿਸ ਵਲੋਂ ਠੋਸ ਕਾਵਰਾਈ ਨਹੀਂ ਹੁੰਦੀ ਦੇਖ ਸਵਾਤੀ ਨੇ ਇੰਦੌਰ ਆ ਕੇ ਏਡੀਜੀ ਵਰੁਣ ਕਪੂਰ ਨਾਲ ਮੁਲਾਕਾਤ ਕੀਤੀ। ਦੁਆਰਕਾਪੁਰੀ ਪੁਲਿਸ ਜਾਂਚ ਕਰ ਰਹੀ ਹੈ।
ਦਰਅਸਲ ਇੰਦੌਰ ਦੇ ਸੁਦਾਮਾ ਨਗਰ ਵਿਚ ਰਹਿਣ ਵਾਲੇ  30 ਸਾਲਾ ਅਭਿਨੇਤਾ ਕਰਣ ਨਾਲ 30 ਸਾਲਾ  ਸਵਾਤੀ ਮਹਿਰਾ ਨੇ ਕਰੀਬ ਦਸ ਮਹੀਨੇ ਪਹਿਲਾਂ 13 ਫਰਵਰੀ 2019 ਨੂੰ ਪ੍ਰੇਮ ਵਿਆਹ ਕੀਤਾ ਸੀ। ਦੋਵਾਂ ਦੀ ਮੁਲਾਕਾਤ ਜੂਨ 2018 ਵਿਚ ਮੁੰਬਈ ਵਿਚ Îਇੱਕ ਫ਼ਿਲਮ ਦੀ ਸ਼ੂÎਟਿੰਗ ਦੌਰਾਨ ਹੋਈ ਸੀ।
ਕਰਣ ਫ਼ਿਲਮ ਵਿਚ ਮੁੱਖ ਅਭਿਨੇਤਾ ਸੀ। ਸਵਾਤੀ ਦਾ ਦੋਸ਼ ਹੈ ਕਿ ਕਰਣ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਦਾਜ ਮੰਗਣਾ ਸੁਰੂ ਕਰ ਦਿੱਤਾ। ਇਸ ਦੇ ਲਈ ਉਸ ਨੇ ਕਈ ਵਾਰ ਸਵਾਤੀ ਨਾਲ ਮਾਰਕੁੱਟ ਕੀਤੀ। ਜਿਸ ਕਾਰਨ ਉਸ ਦੇ ਕੰਨ ਦਾ ਪਰਦਾ ਫਟ ਗਿਆ। ਸਵਾਤੀ ਦਾ ਇਹ ਵੀ ਦੋਸ਼ ਹੈ ਕਿ ਇੱਕ ਵਾਰ ਕਾਰ ਰਾਹੀਂ ਇੰਦੌਰ ਆਉਂਦੇ ਸਮੇਂ ਰਸਤੇ ਵਿਚ ਕਰਣ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਸਵਾਤੀ ਦੇ ਪਤੀ ਅਭਿਨੇਤਾ ਕਰਣ ਸ਼ਾਸਤਰੀ ਦਾ ਕਹਿਣਾ ਹੈ ਕਿ ਸਵਾਤੀ ਮੇਰੇ ਤੋਂ ਅਲੱਗ ਰਹਿੰਦੀ ਹੈ। ਇਹ ਫੈਸਲਾ ਆਪਸੀ ਸਿਹਮਤੀ ਨਾਲ ਹੋਇਆ ਸੀ। ਉਸ ਦੇ ਲਾਏ ਗਏ ਸਾਰੇ ਦੋਸ਼ ਗਲਤ ਹਨ। ਮੈਂ ਅੱਜ ਤੱਕ ਉਸ 'ਤੇ ਹੱਥ ਨਹੀਂ ਚੁੱਕਿਆ।