image caption:

ਇੰਮੀਗਰੇਸ਼ਨ ਕੰਪਨੀ ਵਲੋਂ ਧੀ ਨੂੰ ਕੈਨੇਡਾ ਨਾ ਭੇਜਣ 'ਤੇ ਪਰਵਾਰ ਵਲੋਂ ਆਤਮਦਾਹ ਦੀ ਕੋਸ਼ਿਸ਼

ਮੋਹਾਲੀ,-   ਇੰਮੀਗਰੇਸ਼ਨ ਕੰਪਨੀਆਂ ਦਾ ਖੇਡ ਲਾਇਸੰਸ ਹੋਣ ਦੇ ਬਾਵਜੂਦ ਅਜੇ ਵੀ ਜਾਰੀ ਹੈ। ਇਹ ਹੁਣ ਪ੍ਰਸ਼ਾਸਨ ਵਲੋਂ ਜਾਰੀ ਲਾÎਇਸੰਸ ਦੀ ਆੜ ਵਿਚ ਠੱਗੀ ਦਾ ਖੇਡ ਰਹੀਆਂ ਹਨ। ਮਟੌਰ ਵਿਚ ਅਜਿਹਾ ਹੀ ਕੇਸ ਸਾਹਮਣੇ ਆਇਆ। ਬਰਨਾਲਾ ਤੋਂ ਆਈ ਹਰਪ੍ਰੀਤ ਕੌਰ ਮਾਂ ਅਤੇ ਚਾਚਾ ਰਮਨਦੀਪ ਸਿੰਘ ਦੇ ਨਾਲ ਹੱਥਾਂ ਵਿਚ ਮਿੱਟੀ ਦਾ ਤੇਲ ਅਤੇ ਮਾਚਿਸ ਲੈ ਕੇ ਫੇਜ਼ 3ਬੀ2 ਸੈਟਲਿੰਗ ਅਬਰੌਡ ਇਮੀਰਗੇਸ਼ਨ ਕੰਪਨੀ ਕੋਲ ਆਤਮਦਾਹ ਕਰਨ ਪਹੁੰਚ ਗਏ। ਕੰਪਨੀ ਸੰਚਾਲਕ ਗੌਰਵ ਤਲਵਾਰ ਨੇ ਅਪਣੇ ਸਾਥੀਆਂ ਦੀ ਮਦਦ ਨਾਲ ਅਜਿਹਾ ਕਰਨ ਤੋਂ ਰੋਕਿਆ। ਪੀੜਤਾ ਦਾ ਦੋਸ਼ ਸੀ ਕਿ ਗੌਰਵ ਨੇ ਉਸ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਣ ਦੇ ਨਾਂ 'ਤੇ 11 ਲੱਖ ਰੁਪਏ ਲਏ ਲੇਕਿਨ 9 ਮਹੀਨੇ ਲੰਘ ਜਾਣ ਤੋਂ ਬਾਅਦ ਵੀ ਨਾ ਤਾਂ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।  ਇਹ ਪਰਵਾਰ ਐਨਾ ਪ੍ਰੇਸ਼ਾਨ ਸੀ ਕਿ ਪੁਲਿਸ ਥਾਣੇ ਵਿਚ ਰੋਅ ਰੋਅ ਕੇ ਸਾਰੀ ਘਟਨਾ ਦੱਸੀ।  ਪੀੜਤ ਪਰਵਾਰ ਦਾ ਕਹਿਣਾ ਸੀ ਕਿ ਅੱਜ ਜੇਕਰ ਉਨ੍ਹਾਂ ਦੇ ਪੈਸੇ ਨਹੀਂ ਮਿਲੇ ਤਾਂ ਉਹ ਆਤਮਦਾਹ ਕਰ ਲੈਣਗੇ।  ਪੁਲਿਸ ਨੇ ਪਰਵਾਰ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ। ਮਟੌਰ ਥਾਣਾ ਨੇ ਕੰਪਨੀ ਸੰਚਾਲਕ ਗੌਰਵ ਤਲਵਾਰ ਕੋਲੋਂ ਪੀੜਤ ਪਾਰਟੀ ਨੂੰ ਚੈਕ ਦਿਵਾਇਆ ਅਤੇ ਨਾਲ ਹੀ 22 ਦਿਨਾਂ ਦਾ ਸਮਾਂ ਦਿੱਤਾ।  ਪਰਵਾਰ ਦਾ ਦੋਸ਼ ਹੈ ਕਿ ਪੁਲਿਸ ਵੀ ਕੰਪਨੀ ਸੰਚਾਲਕ ਦੇ ਨਾਲ ਮਿਲੀ ਹੋਈ ਹੈ। ਕੁਝ ਦਿਨ ਪਹਿਲਾਂ ਵੀ ਰੋਪੜ ਦੀ ਇੱਕ ਲੜਕੀ ਨੇ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ।