image caption:

ਨਵਜੋਤ ਸਿੱਧੂ ਦੇ ਹੋਰਡਿੰਗਜ਼ ਅੰਮ੍ਰਿਤਸਰ ਵਿਚੋਂ ਉਤਾਰੇ

ਨਗਰ ਨਿਗਮ ਨੇ ਕਾਰਵਾਈ ਬਾਰੇ ਕੋਈ ਟਿੱਪਣੀ ਨਾ ਕੀਤੀ
ਅੰਮ੍ਰਿਤਸਰ- ਕਰਤਾਰਪੁਰ ਲਾਂਘਾ ਖੁਲ&bullਵਾਉਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਦਿਤਾ ਜਾ ਰਿਹਾ ਹੈ ਅਤੇ ਪੰਜਾਬ ਵਿਭਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਇਹ ਗੱਲ ਪ੍ਰਵਾਨ ਕੀਤੀ ਪਰ ਅੰਮ੍ਰਿਤਸਰ ਵਿਚ ਮੰਗਲਵਾਰ ਨੂੰ ਲੱਗੇ ਹੋਰਡਿੰਗਜ਼ ਅੱਜ ਉਤਾਰ ਦਿਤੇ ਗਏ ਜਿਨ&bullਾਂ ਵਿਚ ਨਵਜੋਤ ਸਿੰਘ ਸਿੱਧੂ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਨਜ਼ਰ ਆ ਰਹੇ ਸਨ ਅਤੇ ਕਰਤਾਰਪੁਰ ਲਾਂਘੇ ਦਾ ਸਿਹਰਾ ਸਿੱਧੂ ਨੂੰ ਦਿਤਾ ਗਿਆ ਸੀ। ਕੌਂਸਲਰ ਹਰਪਾਲ ਸਿੰਘ ਵੇਰਕਾ ਵੱਲੋਂ ਲਗਵਾਏ ਹੋਰਡਿੰਗਜ਼ ਨੂੰ ਨਗਰ ਨਿਗਮ ਦੀਆਂ ਟੀਮਾਂ ਨੇ ਉਤਾਰ ਦਿਤਾ ਪਰ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਹਰਪਾਲ ਸਿੰਘ ਵੇਰਕਾ ਨੇ ਹੋਰਡਿੰਗਜ਼ ਉਤਾਰਨ ਦੀ ਕਾਰਵਾਈ ਨੂੰ ਮੰਦਭਾਗਾ ਕਰ ਦਿਤਾ ਅਤੇ ਦੋਸ਼ ਲਾਇਆ ਕਿ ਕੋਈ ਉਨ&bullਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਦੂਜੇ ਪਾਸੇ ਭਾਜਪਾ ਦੀ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਰਾਜੇਸ਼ ਹਨੀ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦਾ ਏਜੰਟ ਕਰਾਰ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਤਸਵੀਰ ਵਾਲੇ ਹੋਰਡਿੰਗਜ਼ ਲਾਉਣਾ ਨਿੰਦਣਯੋਗ ਹੈ ਅਤੇ ਕਰਤਾਰਪੁਰ ਲਾਂਘਾ ਖੁਲ&bullਵਾਉਣ ਦਾ ਸਿਹਰਾ ਕੇਂਦਰ ਸਰਕਾਰ ਨੂੰ ਜਾਂਦਾ ਹੈ।