image caption:

ਪਤਨੀ ਅਤੇ ਸੱਸ ਦੇ ਸਤਾਏ ਵਿਅਕਤੀ ਨੇ ਜ਼ਹਿਰ ਖਾਕੇ ਕੀਤੀ ਖ਼ੁਦਕੁਸ਼ੀ

ਖੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਜਿੱਥੇ ਇੱਕ ਕਾਰੋਬਾਰੀ ਨੇ ਪਤਨੀ , ਸੱਸ ਤੇ ਸਾਲੇ ਕੋਲੋਂ ਤੰਗ ਆਕੇ ਕੀੜੇ ਮਾਰਨ ਵਾਲੀ ਦਵਾਈ ਖਾ ਲਈ । ਹਾਲਤ ਵਿਗੜ੍ਹਦੀਆਂ ਦੇਖ ਵਿਅਕਤੀ ਨੂੰ CMC ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸਨੇ ਦੱਮ ਤੋੜ ਦਿੱਤਾ।
ਇਸ ਸਬੰਧੀ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਦਾ ਨਾਮ ਅਮਨਦੀਪ ਸਿੰਘ ਹੈ ਅਤੇ  ਦਸਮੇਸ਼ ਨਗਰ ਦਾ ਰਹਿਣ ਵਾਲਾ ਹੈ , ਇਸ ਮਾਮਲੇ &lsquoਚ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ, ਸੱਸ ਹਰਜੀਤ ਕੌਰ ਤੇ ਸਾਲੇ ਵਰਿੰਦਰ ਸਿੰਘ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਏਐੱਸਆਈ ਸ਼ੌਕੀਨ ਸਿੰਘ ਨੇ ਖੁਲਾਸਾ ਕੀਤਾ ਕਿ ਹਸਪਤਾਲ &lsquoਚ ਦਾਖ਼ਲ ਹੋਏ ਅਮਨਦੀਪ ਨੇ ਮਰਨ ਤੋਂ ਪਹਿਲਾਂ ਪੁਲਿਸ ਨੂੰ ਬਿਆਨ ਦਿੱਤਾ ਕਿ ਉਸਦਾ ਸਾਲਾ, ਸੱਸ ਤੇ ਪਤਨੀ ਉਸਨੂੰ ਬਹੁਤ ਤੰਗ ਕਰਦੇ ਸਨ ਜਿਸ ਕਾਰਨ ਉਸਨੇ ਕੀੜੇ ਮਾਰਨ ਵਾਲੀ ਦਵਾਈ ਨਿਗਲ ਲਈ।
ਉਸਨੇ ਮਰਨ ਤੋਂ ਪਹਿਲੇ ਪੁਲਿਸ ਨੂੰ ਉਹਨਾਂ &lsquoਤੇ ਕੋਈ ਕਾਰਵਾਈ ਨਾ ਕਰਨ ਲਈ ਵੀ ਕਿਹਾ। ਜਿਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।