image caption:

ਮੈਡੀਕਲ ਦੀ ਪੜ੍ਹਾਈ ਤੋਂ ਅੱਕੀ ਕੁੜੀ ਨੇ ਰਚ ਦਿੱਤਾ ਵੱਡਾ ਡਰਾਮਾ, ਮਾਪੇ ਰਹਿ ਗਏ ਹੱਕੇ-ਬੱਕੇ

ਪਟਿਆਲਾ : ਮਾਪਿਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਜ਼ਬਰਦਸਤੀ ਉਨ੍ਹਾਂ ਲਈ ਬਹੁਤ ਮਹਿੰਗੀ ਪੈ ਸਕਦੀ ਹੈ। ਇਸ ਨਾਲ ਸਬੰਧਤ ਇੱਕ ਘਟਨਾ ਸਾਹਮਣੇ ਆਈ ਹੈ। ਜਿਸ ਵਿਚ 12 ਵੀਂ ਜਮਾਤ ਵਿਚ ਪੜ੍ਹਦੀ ਇੱਕ ਵਿਦਿਆਰਥਣ ਨੇ ਪੜ੍ਹਾਈ ਤੋਂ ਪਿੱਛਾ ਛੁਡਾਉਣ ਲਈ  ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਦਾ ਡਰਾਮਾ ਰਚ ਦਿੱਤਾ। ਪੁਲਿਸ ਅਨੁਸਾਰ ਮੈਡੀਕਲ ਸਾਇੰਸ ਦੀ ਵਿਦਿਆਰਥਣ ਪੜ੍ਹਾਈ ਦੇ ਦਬਾਅ ਤੋਂ ਛੁਟਕਾਰਾ ਚਾਹੁੰਦੀ ਸੀ। ਇਸ ਲਈ ਉਸਨੇ ਪੂਰਾ ਡਰਾਮਾ ਰਚਿਆ। ਉਹ ਕਿਸੇ ਨੂੰ ਦੱਸੇ ਬਿਨਾਂ ਘਰ ਛੱਡ ਗਈ ਅਤੇ ਫਿਰ ਸਕੂਟਰੀ ਨੂੰ ਸੁਸਾਈਡ ਨੋਟ ਨਾਲ ਨਹਿਰ ਦੇ ਕਿਨਾਰੇ ਛੱਡ ਗਈ।
ਜਿਸ ਤੋਂ ਬਾਅਦ ਕੁੜੀ ਦੇ ਮਾਪਿਆਂ ਨੂੰ ਉਸ ਨੂੰ ਰਿਸ਼ਤੇਦਾਰਾਂ ਅਤੇ ਉਸਦੇ ਦੋਸਤਾਂ ਦੇ ਘਰੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਕੁਝ ਪਤਾ ਨਹੀਂ ਲੱਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਬਖ਼ਸ਼ੀਵਾਲਾ ਵਿਚ ਸ਼ਿਕਾਇਤ ਦਰਜ਼ ਕਰਾਈ ਜਿਸ ਵਿਚ ਉਨ੍ਹਾਂ ਨੇ ਕੁੜੀ ਨੂੰ ਕਿਸੇ ਵੱਲੋ ਕਿਡਨੈਪ ਕਰਨ ਦਾ ਸ਼ੱਕ ਜ਼ਾਹਿਰ ਕੀਤਾ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਕੁੜੀ ਦੇ ਘਰਦਿਆਂ ਨੂੰ ਸਿੱਧੂਵਾਲ ਨਹਿਰ &lsquoਤੇ ਉਸ ਕੁੜੀ ਦੀ ਸਕੂਟਰੀ ਮਿਲੀ।ਜਿਸ ਵਿਚ ਇੱਕ ਸੁਸਾਈਡ ਨੋਟ ਮਿਲਿਆ ਜਿਸ &lsquoਚ ਲਿਖਿਆ ਸੀ ਕਿ ਉਹ ਮੈਡੀਕਲ ਦੀ ਪੜ੍ਹਾਈ ਤੋਂ ਬਹੁਤ ਪਰੇਸ਼ਾਨ ਹੈ  ਜਿਸ ਕਰ ਕੇ ਉਹ ਖ਼ੁਦਕੁਸ਼ੀ ਕਰ ਰਹੀ ਹੈ।
ਜਿਸ ਤੋਂ ਬਾਅਦ ਪੁਲਿਸ ਨੇ ਆਲੇ ਦੁਆਲੇ ਦੇ ਲੋਕਾਂ ਤੋਂ ਕਿਸੇ ਕੁੜੀ ਦੇ ਨਹਿਰ &lsquoਚ ਛਾਲ ਮਾਰਨ ਦੀ ਗੱਲ ਪੁੱਛੀ ਗਈ ਤਾਂ ਲੋਕਾਂ ਨੇ ਇਸ ਤੋਂ ਇਨਕਾਰ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਨੂੰ ਹੋਰ ਵਧਾਇਆ ਅਤੇ ਐਤਵਾਰ ਨੂੰ ਇਹ ਖ਼ਬਰ ਮਿਲੀ ਕਿ ਕੁੜੀ ਜ਼ਿੰਦਾ ਹੈ ਅਤੇ  ਹਰਿਆਣਾ ਦੇ ਫਤਿਹਾਬਾਦ ਵਿਚ ਹੈ।
ਇਸ ਮਾਮਲੇ ਬਾਰੇ ਥਾਣਾ ਬਖਸ਼ੀਵਾਲਾ ਦੇ ਸਬ-ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਸੁਸਾਈਡ ਨੋਟ ਅਨੁਸਾਰ ਪਰਿਵਾਰ ਦੇ ਦਬਾਅ ਹੇਠ 10 ਵੀਂ ਪਾਸ ਕਰਨ ਤੋਂ ਬਾਅਦ 16 ਸਾਲ ਦੀ ਕੁੜੀ ਨੇ ਮਾਪਿਆਂ ਦੇ ਕਹਿਣ &lsquoਤੇ ਮੈਡੀਕਲ ਵਿਸ਼ੇ ਵਿਚ ਦਾਖ਼ਲਾ ਲੈ ਲਿਆ ਸੀ। ਜਿਸ ਵਿਸ਼ੇ ਵਿਚ ਕੋਈ ਰੁਚੀ ਨਾ ਹੋਣ ਕਰਕੇ ਉਹ ਪਰੇਸ਼ਾਨ ਸੀ। ਉਸਨੂੰ ਵਿਸ਼ੇ ਬਾਰੇ ਕੁਝ ਨਹੀਂ ਸਮਝ ਨਹੀਂ ਆ ਰਿਹਾ ਸੀ।
ਜਿਸ ਤੋਂ ਬਾਅਦ ਉਸ ਨੇ ਪੜ੍ਹਾਈ ਤੋਂ ਪਿੱਛਾ ਛੁਡਾਉਣ ਲਈ ਇੱਕ ਵੱਢਾ ਡਰਾਮਾ ਰਚਿਆ। ਉਹ 28 ਅਕਤੂਬਰ ਨੂੰ ਆਪਣੀ ਸਕੂਟਰੀ ਸਿੱਧੂਵਾਲ ਨਹਿਰ ਕੋਲ ਲੈ ਗਈ, ਜਿੱਥੇ ਉਸ ਨੇ ਇੱਕ ਖ਼ੁਦਕੁਸ਼ੀ ਪੱਤਰ ਲਿਖ ਕੇ ਸਕੂਟਰੀ ਵਿਚ ਰੱਖ ਦਿੱਤਾ ਅਤੇ ਉਸ ਤੋਂ ਬਾਅਦ ਉੱਥੋਂ ਭੱਜ ਗਈ। ਜਿਸ ਤੋਂ ਬਾਅਦ ਕੁੜੀ ਦੇ ਘਰਦਿਆਂ ਨੇ ਪੁਲਿਸ ਕੋਲ ਇਸ ਮਾਮਲੇ ਦੀ ਸ਼ਕਾਇਤ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਕੁੜੀ ਨੂੰ ਲੈਣ ਲਈ ਹਰਿਆਣਾ ਗਈ ਹੋਈ ਹੈ। ਜਿਸ ਦੇ ਮਿਲਣ ਤੋਂ ਬਾਅਦ ਇਸ ਮਾਮਲੇ ਦੇ ਸਾਰੇ ਪੱਖਾਂ ਦਾ ਪਤਾ ਲੱਗੇਗਾ।