image caption:

ਗੁਆਂਢੀ ਨੇ ਘਰ 'ਚ ਵੜ ਕੇ ਕੀਤੀ ਕੁੱਟਮਾਰ, ਇੱਟਾਂ ਮਾਰ ਕੇ ਸਾਮਾਨ ਦੀ ਕੀਤੀ ਭੰਨਤੋੜ ਤੇ ਦਿੱਤੀ ਇਹ ਧਮਕੀ

ਲੁਧਿਆਣਾ : ਥਾਣਾ ਹੈਬੋਵਾਲ ਦੇ ਅਧੀਨ ਪਿੰਡ ਚੂਹੜਪੁਰ 'ਚ ਰਹਿਣ ਵਾਲੇ ਅਮਰਜੀਤ ਸਿੰਘ ਨਾਂ ਦੇ ਵਿਅਕਤੀ 'ਤੇ ਪਿੰਡ ਦੇ ਹੀ ਵਾਸੀ ਨਿਰਮਲ ਸਿੰਘ ਨੇ ਘਰ 'ਚ ਵੜ ਕੇ ਕੁੱਟਮਾਰ ਕੀਤੀ ਤੇ ਆਪਣੇ ਕੁਝ ਹੋਰ ਸਾਥੀਆਂ ਸਮੇਤ ਘਰ ਦਾ ਸਾਮਾਨ ਵੀ ਤੋੜ ਦਿੱਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਰਾਤ ਕਰੀਬ ਦਸ ਵਜੇ ਪਿੰਡ ਦਾ ਹੀ ਰਹਿਣ ਵਾਲੇ ਨਿਰਮਲ ਸਿੰਘ ਨੇ ਗੇਟ 'ਚ ਇੱਟਾਂ ਲੱਤਾਂ ਮਾਰੀਆਂ ਤੇ ਜਬਰੀ ਘਰ ਵਿੱਚ ਦਾਖ਼ਲ ਹੋ ਗਿਆ। ਇਸ ਦੌਰਾਨ ਆਪਣੇ ਕਰੀਬ ਅੱਧਾ ਦਰਜਨ ਹੋਰ ਸਾਥੀਆਂ ਸਮੇਤ ਆਏ ਨਿਰਮਲ ਸਿੰਘ ਨੇ ਕੰਧ ਉੱਤੋਂ ਚੁੱਕ ਕੇ ਇੱਟਾਂ ਮਾਰੀਆਂ ਤੇ ਘਰ ਦਾ ਸਾਮਾਨ ਤੋੜ ਦਿੱਤਾ। ਜਦ ਉਨ੍ਹਾਂ ਜਾਨ ਬਚਾਉਣ ਲਈ ਰੌਲਾ ਪਾਇਆ ਤਾਂ ਕਥਿਤ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਕਤ ਮਾਮਲੇ 'ਚ ਪੁਲਿਸ ਨੇ ਨਿਰਮਲ ਸਿੰਘ ਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।