image caption:

ਫਿਰੋਜ਼ਪੁਰ ਦੇ ਮੁੰਡੇ ਦਾ ਖਰੜ 'ਚ ਕਤਲ, ਅੰਨ੍ਹੇਵਾਹ ਦਾਗੀਆਂ ਗੋਲੀਆਂ

ਚੰਡੀਗੜ੍ਹ: ਮੁਹਾਲੀ ਨਾਲ ਲੱਗਦੇ ਖਰੜ ਵਿੱਚ ਵੀਰਵਾਰ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਕੁਝ ਨੌਜਵਾਨਾਂ ਨੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ। ਬਿਨਾਂ ਨੰਬਰ ਵਾਲੀ ਚਿੱਟੇ ਰੰਗ ਦੀ ਕਾਰ ਵਿੱਚ ਆਏ ਬੇਖੌਫ ਹਮਾਲਵਾਰ 27 ਸਾਲਾ ਨੌਜਵਾਨ ਦਾ ਕਤਲ ਕਰਕੇ ਫਰਾਰ ਹੋ ਗਏ। ਮ੍ਰਿਤਕ ਨੌਜਵਾਨ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਉਹ ਇੱਥੇ ਆਪਣੇ ਦੋਸਤ ਕੋਲ ਆਇਆ ਹੋਇਆ ਸੀ। ਪੁਲਿਸ ਇਸ ਨੂੰ ਰੰਜ਼ਿਸ਼ ਦਾ ਮਾਮਲਾ ਦੱਸ ਰਹੀ ਹੈ।
ਦਰਅਸਲ ਵੀਰਵਾਰ ਨੂੰ ਦੁਪਹਿਰ ਦੋ ਵਜੇ ਦੇ ਕਰੀਬ ਖਰੜ ਸਿਵਲ ਹਸਪਤਾਲ ਤੋਂ ਦਰਪਣ ਸਿਟੀ ਨੂੰ ਜਾਂਦੀ ਸੜਕ ਉੱਤੇ ਬਿਨਾਂ ਨੰਬਰ ਵਾਲੀ ਚਿੱਟੇ ਰੰਗ ਦੀ ਕਾਰ ਵਿੱਚ ਆਏ ਹਮਾਲਵਾਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਉਨ੍ਹਾਂ ਨੇ ਗੋਲੀਆਂ ਮਾਰ ਕੇ ਫਿਰੋਜ਼ਪੁਰ ਵਾਸੀ ਇੰਦਰਜੀਤ ਸਿੰਘ ਉਰਫ਼ ਗੋਰੀ ਦਾ ਕਤਲ ਕਰ ਦਿੱਤਾ। ਇੰਦਰਜੀਤ ਸਿੰਘ ਦੋ ਦਿਨ ਪਹਿਲਾਂ ਹੀ ਦਰਪਣ ਸਿਟੀ ਵਿੱਚ ਰਹਿੰਦੇ ਆਪਣੇ ਦੋਸਤ ਕੋਲ ਘੁੰਮਣ ਫਿਰਨ ਲਈ ਆਇਆ ਸੀ।
ਉਨ੍ਹਾਂ ਨੇ ਇੰਦਰਜੀਤ ਉੱਤੇ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ, ਜੋ ਉਸ ਦੇ ਸਿਰ ਵਿੱਚ ਲੱਗੀਆਂ। ਪੁਲਿਸ ਵੱਲੋਂ ਇੰਦਰਜੀਤ ਦੇ ਦੋਸਤਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਬਿਆਨ ਦੇ ਆਧਾਰ &rsquoਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।