image caption:

ਹੁਣ 2000 ਦੇ ਨੋਟ ਬਣੇ 'ਸਿਰਦਰਦੀ', ਫਿਰ ਹੋਏਗੀ 'ਨੋਟਬੰਦੀ' ?

ਨਵੀਂ ਦਿੱਲੀ: ਨੋਟਬੰਦੀ ਦੇ ਤਿੰਨ ਸਾਲ ਪੂਰੇ ਹੋਣ 'ਤੇ ਆਰਥਿਕ ਮਾਮਲਿਆਂ ਦੇ ਸਾਬਕਾ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਹੈ ਕਿ 2000 ਦੇ ਨੋਟਾਂ ਦਾ ਵੱਡਾ ਹਿੱਸਾ ਚਲਣ ਵਿੱਚ ਨਹੀਂ। ਇਨ੍ਹਾਂ ਦੀ ਜਮ੍ਹਾਖੋਰੀ ਹੋ ਰਹੀ ਹੈ। ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਗਰਗ ਅਨੁਸਾਰ, ਸਿਸਟਮ ਵਿੱਚ ਬਹੁਤ ਜ਼ਿਆਦਾ ਨਕਦੀ ਮੌਜੂਦ ਹੈ। 2000 ਦੇ ਨੋਟ ਬੰਦ ਕਰਨ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੋਏਗੀ।
ਗਰਗ ਨੇ ਕਿਹਾ ਕਿ ਦੁਨੀਆ ਭਰ ਵਿੱਚ ਡਿਜ਼ੀਟਲ ਅਦਾਇਗੀਆਂ ਦਾ ਰੁਝਾਨ ਵੱਧ ਰਿਹਾ ਹੈ। ਇਹ ਭਾਰਤ ਵਿੱਚ ਵੀ ਹੋ ਰਿਹਾ ਹੈ, ਹਾਲਾਂਕਿ ਇਸ ਦੀ ਰਫਤਾਰ ਹੌਲੀ ਹੈ। ਇੱਥੇ 85 ਫੀਸਦੀ ਭੁਗਤਾਨ ਨਕਦ ਦੇ ਰੂਪ ਵਿੱਚ ਕੀਤੇ ਜਾ ਰਹੇ ਹਨ। ਗਰਗ ਨੇ ਸੁਝਾਅ ਦਿੱਤਾ ਕਿ ਵੱਡੇ ਨਕਦੀ ਲੈਣ-ਦੇਣ 'ਤੇ ਟੈਕਸ ਜਾਂ ਕੀਮਤ ਲਾਉਣ ਤੇ ਡਿਜੀਟਲ ਅਦਾਇਗੀਆਂ ਨੂੰ ਸੌਖਾ ਕਰਨ ਵਰਗੇ ਕਦਮਾਂ ਨਾਲ ਦੇਸ਼ ਨੂੰ ਨਕਦ ਰਹਿਤ ਬਣਾਉਣ ਵਿੱਚ ਸਹਾਇਤਾ ਮਿਲੇਗੀ।
ਯਾਦ ਰਹੇ ਕਾਲੇ ਧਨ ਨੂੰ ਰੋਕਣ ਲਈ ਸਰਕਾਰ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ। ਉਸ ਸਮੇਂ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ ਸੀ। ਇਸ ਦੀ ਬਜਾਏ, 500 ਦਾ ਨਵਾਂ ਨੋਟ ਜਾਰੀ ਕੀਤਾ ਗਿਆ ਸੀ। ਸਰਕਾਰ ਨੇ 1000 ਦੇ ਨੋਟ ਨੂੰ ਪੂਰੀ ਤਰ੍ਹਾਂ ਵਾਪਸ ਲੈ ਲਿਆ ਤੇ 2000 ਦੇ ਨੋਟ ਨੂੰ ਪਹਿਲੀ ਵਾਰ ਜਾਰੀ ਕੀਤਾ ਸੀ।