image caption:

IPL ਟੀਮਾਂ ਵਲੋਂ ਰਿਲੀਜ਼ ਕੀਤੇ ਗਏ ਖਿਡਾਰੀਆਂ ਸੂਚੀ ਜਾਰੀ

ਨਵੀਂ ਦਿੱਲੀ: IPL ਦੇ 13ਵੇਂ ਸੈਸ਼ਨ ਲਈ 19 ਦਸੰਬਰ ਨੂੰ ਕੋਲਕਾਤਾ ਵਿੱਚ ਹੋਣ ਵਾਲੀ ਨੀਲਾਮੀ ਤੋਂ ਪਹਿਲਾਂ 8 ਟੀਮਾਂ ਵੱਲੋਂ ਸ਼ੁੱਕਰਵਾਰ ਨੂੰ ਰਿਟੇਨ ਕੀਤੇ ਖਿਡਾਰੀਆਂ ਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਬਾਰੇ ਐਲਾਨ ਕੀਤਾ ਗਿਆ ਹੈ । ਜਿਸ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਨੀਲਾਮੀ ਵਿੱਚ ਕਿੰਨੇ ਖਿਡਾਰੀ ਖਰੀਦਣੇ ਹਨ ਤੇ ਉਨ੍ਹਾਂ &lsquoਤੇ ਕਿੰਨਾ ਖਰਚ ਕਰਨਾ ਪਵੇਗਾ ।

ਦਰਅਸਲ, ਇਨ੍ਹਾਂ ਅੱਠ ਟੀਮਾਂ ਵਿਚੋਂ ਕੁਲ 35 ਵਿਦੇਸ਼ੀ ਖਿਡਾਰੀਆਂ ਸਮੇਤ 127 ਖਿਡਾਰੀਆਂ ਨੂੰ ਰਿਟੇਨ ਕੀਤਾ ਗਿਆ ਹੈ, ਜਦਕਿ ਨੀਲਾਮੀ ਵਿੱਚ 29 ਵਿਦੇਸ਼ੀ ਖਿਡਾਰੀਆਂ ਸਮੇਤ 73 ਖਿਡਾਰੀਆਂ ਨੂੰ ਖਰੀਦਣ &lsquoਤੇ ਬੋਲੀ ਲਗਾਈ ਜਾਵੇਗੀ । ਸਾਰੀਆਂ ਟੀਮ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਕਿੰਗਜ਼ ਇਲੈਵਨ ਪੰਜਾਬ:
ਕਿੰਗਜ਼ ਇਲੈਵਨ ਪੰਜਾਬ ਵੱਲੋਂ ਮਿਲਰ ਅਤੇ ਕਿਊਰਾਨ ਨੂੰ ਰਿਲੀਜ਼ ਕੀਤਾ ਹੈ ਤੇ ਗੇਲ ਨੂੰ ਬਰਕਰਾਰ ਰੱਖਿਆ ਹੈ । ਕਿੰਗਜ਼ ਇਲੈਵਨ ਪੰਜਾਬ ਵੱਲੋਂ  ਦੱਖਣੀ ਅਫਰੀਕਾ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਮਿਲਰ ਨੂੰ 8 IPL ਸੈਸ਼ਨਾਂ ਤੋਂ ਬਾਅਦ, ਇੰਗਲੈਂਡ ਦੇ ਸੈਮ ਕਿਊਰਾਨ ਤੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਐਂਡ੍ਰਿਊ ਟਾਈ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਟੀਮ ਨੇ ਜਿਨ੍ਹਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਉਨ੍ਹਾਂ ਵਿੱਚ ਵੈਸਟਇੰਡੀਜ਼ ਦਾ ਮਹਾਨ ਬੱਲੇਬਾਜ਼ ਕ੍ਰਿਸ ਗੇਲ ਸ਼ਾਮਿਲ ਹੈ ।

ਦਿੱਲੀ ਕੈਪੀਟਲਸ:
ਦਿੱਲੀ ਕੈਪੀਟਲਸ ਵੱਲੋਂ 2020 ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਸੈਸ਼ਨ ਲਈ 14 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ, ਜਦਕਿ 9 ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਟੀਮ ਦੇ ਬਰਕਰਾਰ ਖਿਡਾਰੀਆਂ ਵਿੱਚ ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਅਕਸ਼ਰ ਪਟੇਲ, ਅਮਿਤ ਮਿਸ਼ਰਾ, ਹਰਸ਼ਲ ਪਟੇਲ, ਇਸ਼ਾਂਤ ਸ਼ਰਮਾ, ਅਜਿੰਕਯ ਰਹਾਨੇ, ਰਵੀਚੰਦਰਨ ਅਸ਼ਵਿਨ, ਆਵੇਸ਼ ਖਾਨ, ਕੈਗਿਸੋ ਰਬਾਡਾ, ਕੀਮੋ ਪੌਲ ਤੇ ਦੀਪ ਲਾਮੀਚਾਨੇ ਸ਼ਾਮਿਲ ਹਨ, ਜਦਕਿ ਟੀਮ ਵਿੱਚੋਂ ਰਿਲੀਜ਼ ਹੋਏ ਖਿਡਾਰੀਆਂ ਵਿੱਚ ਹਨੁਮਾ ਵਿਹਾਰੀ, ਜਲਜ ਸਕਸੈਨਾ, ਕ੍ਰਿਸ ਮੌਰਿਸ, ਕੌਲਿਨ ਇੰਗ੍ਰਾਮ, ਕੌਲਿਨ ਮੁਨਰੋ,ਮਨਜੋਤ ਕਾਲੜਾ, ਅੰਕੁਸ਼ ਬੈਂਸ, ਨਾਥੂ ਸਿੰਘ, ਬੰਡਾਰੂ ਅਯੱਪਾ ਸ਼ਾਮਿਲ ਹਨ ।

ਕੋਲਕਾਤਾ ਨਾਈਟ ਰਾਈਡਰਜ਼:
ਦੋ ਵਾਰ ਦੀ ਜੇਤੂ ਟੀਮ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਸਾਲ 2020 ਦੇ ਸੈਸ਼ਨ ਤੋਂ ਰੌਬਿਨ ਉਥੱਪਾ ਤੇ ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ । ਇਨ੍ਹਾਂ ਤੋਂ ਇਲਾਵਾ ਕੋਲਕਾਤਾ ਨੇ ਐਨਰਿਚ ਨੋਟਰਜੇ, ਕਾਰਲੋਸ ਬ੍ਰੈੱਥਵੇਟ, ਜੋ ਡੈਨਲੀ, ਕੇ.ਸੀ. ਕਰੀਅੱਪਾ, ਮੈਟ ਕੈਲੀ, ਨਿਖਿਲ ਨਾਇਕ, ਪਿਊਸ਼ ਚਾਵਲਾ, ਪ੍ਰਿਥਵੀ ਰਾਜ ਯਾਰਾ ਤੇ ਸ਼੍ਰੀਕਾਂਤ ਮੁੰਡੇ ਨੂੰ ਰਿਲੀਜ਼ ਕੀਤਾ ਗਿਆ ਹੈ, ਜਦਕਿ ਆਂਦ੍ਰੇ ਰਸੇਲ, ਦਿਨੇਸ਼ ਕਾਰਤਿਕ, ਨਿਤਿਸ਼ ਰਾਣਾ, ਪ੍ਰਸਿੱਧ ਕ੍ਰਿਸ਼ਣਾ, ਰਿੰਕੂ ਸਿੰਧੂ, ਹੈਨਰੀ ਗੁਰਨੀ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਸ਼ੁਭਮਨ ਗਿੱਲ, ਸਿਦੇਸ਼ ਲਾਡ ਤੇ ਸੁਨੀਲ ਨਾਰਾਇਣ ਨੂੰ ਰਿਟੇਨ ਕੀਤਾ ਗਿਆ ਹੈ ।

ਰਾਇਲ ਚੈਲੰਜਰਜ਼ ਬੈਂਗਲੁਰੂ:
ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ 2020 ਸੈਸ਼ਨ ਲਈ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਸਮੇਤ 12 ਖਿਡਾਰੀਆਂ ਨੂੰ ਰਿਲੀਜ਼ ਕੀਤਾ ਗਿਆ ਹੈ । ਬੈਂਗਲੁਰੂ ਟੀਮ ਵਿੱਚ ਵਿਰਾਟ ਕੋਹਲੀ ਤੋਂ ਇਲਾਵਾ ਮੁਹੰਮਦ ਸਿਰਾਜ, ਨਵਦੀਪ ਸੈਣੀ, ਦੇਵਦੱਤ ਪੱਡੀਕਲ, ਗੁਰਕੀਰਤ ਸਿੰਘ, ਸ਼ਿਵਮ ਦੂਬੇ, ਮੋਇਨ ਅਲੀ, ਪਾਰਥਿਵ ਪਟੇਲ, ਪਵਨ ਨੇਗੀ, ਉਮੇਸ਼ ਯਾਦਵ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ ਤੇ ਏ.ਬੀ. ਡਿਵਿਲੀਅਰਸ ਨੂੰ ਰਿਟੇਨ ਕੀਤਾ ਗਿਆ ਹੈ, ਜਦਕਿ ਅਕਸ਼ਦੀਪ ਨਾਥ, ਕੌਲਿਨ ਡੀ ਗ੍ਰੈਂਡਹੋਮ, ਕੁਲਵੰਤ ਖੋਜਰੋਲੀਆ, ਮਾਰਕਸ ਸਟੋਇੰਸ, ਮਿਲਿੰਦ ਕੁਮਾਰ, ਡੇਲ ਸਟੇਨ, ਹੈਨਰਿਕ ਕਲਾਸੇਨ, ਹਿੰਮਤ ਸਿੰਘ, ਨਾਥਨ ਕਾਲਟਰ ਨਾਈਲ, ਪ੍ਰਯਾਰ ਰੇ ਬਰਮਨ, ਸ਼ਿਮਰੋਨ ਹੈੱਟਮਾਇਰ ਤੇ ਟਿਮ ਸਾਊਥੀ ਨੂੰ ਰਿਲੀਜ਼ ਕੀਤਾ ਗਿਆ ਹੈ ।

ਮੁੰਬਈ ਇੰਡੀਅਨਜ਼:
ਚਾਰ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਵੱਲੋਂ ਟੂਰਨਾਮੈਂਟ ਦੇ ਅਗਲੇ ਸੈਸ਼ਨ ਤੋਂ ਪਹਿਲਾਂ ਆਪਣੀ ਕੋਰ ਟੀਮ ਨੂੰ ਬਰਕਰਾਰ ਰੱਖਿਆ ਹੈ, ਜਦਕਿ ਆਲਰਾਊਂਡਰ ਯੁਵਰਾਜ ਸਿੰਘ ਸਮੇਤ 12 ਖਿਡਾਰੀਆ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਟੀਮ ਵਿੱਚ ਬਰਕਰਾਰ ਰੱਖੇ ਗਏ ਖਿਡਾਰੀਆਂ ਵਿੱਚ ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ, ਆਦਿੱਤਿਆ ਤਾਰੇ, ਅਨੁਕੂਲ ਰਾਏ, ਧਵਲ ਕੁਲਕਰਨੀ, ਕਵਿੰਟਨ ਡੀ ਕੌਕ, ਕੀਰੋਨ ਪੋਲਾਰਡ, ਸ਼ੇਰਫੇਨ ਰੁਦਰਫੋਰਡ, ਲਸਿਥ ਮਲਿੰਗਾ, ਕਰੁਣਾਲ ਪੰਡਯਾ, ਈਸ਼ਾਨ ਕਿਸ਼ਨ, ਸੂਰਯ ਕੁਮਾਰ ਯਾਦਵ, ਰਾਹੁਲ ਚਾਹੁਰ, ਅਨਮੋਲਪ੍ਰੀਤ ਸਿੰਘ, ਜਯੰਤ ਯਾਦਵ, ਮਿਸ਼ੇਲ ਮੈਕਲੇਨਘਨ ਤੇ ਟ੍ਰੇਂਟ ਬੋਲਟ ਸ਼ਾਮਿਲ ਹਨ, ਜਦਕਿ ਰਿਲੀਜ਼ ਕੀਤੇ ਗਏ ਖਿਡਾਰੀਆਂ ਵਿੱਚ ਐਵਿਨ ਲੂਈਸ, ਐਡਮ ਮਿਲਨੇ, ਜੈਸਨ ਬਹਿਰਨਡ੍ਰੌਫ, ਬਰਿੰਦਰ ਸਰਾਂ, ਰਾਸ਼ਿਖ ਸਲਾਮ, ਬਿਊਰਨ ਹੈਂਡ੍ਰਿਕਸ, ਯੁਵਰਾਜ ਸਿੰਘ, ਮਯੰਕ ਮਾਰਕੰਡੇ, ਪੰਕਜ ਜਸਵਾਲ, ਸਿਦੇਸ਼ ਲਾਡ ਤੇ ਅਲਜਾਰੀ ਜੋਸਫ ਸ਼ਾਮਿਲ ਹਨ ।
 

ਚੇਨਈ ਸੁਪਰ ਕਿੰਗਜ਼:
ਚੇਨਈ ਸੁਪਰ ਕਿੰਗਜ਼ ਵੱਲੋਂ ਸਾਲ 2020 ਸੈਸ਼ਨ ਲਈ ਸੈਮ ਬਿਲਿੰਗਸ ਤੇ ਡੇਵਿਡ ਵਿਲੀ ਤੋਂ ਇਲਾਵਾ ਮੋਹਿਤ ਸਮੇਤ 3 ਭਾਰਤੀ ਖਿਡਾਰੀਆਂ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਟੀਮ ਦੇ ਬਰਕਰਾਰ ਖਿਡਾਰੀਆਂ ਵਿੱਚ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ, ਰਵਿੰਦਰ ਜਡੇਜਾ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਡਵੇਨ ਬ੍ਰਾਵੋ, ਹਰਭਜਨ ਸਿੰਘ, ਅੰਬਾਤੀ ਰਾਇਡੂ, ਮੁਰਲੀ ਵਿਜੇ, ਕੇਦਾਰ ਜਾਧਵ, ਤੇ ਸ਼ੇਨ ਵਾਟਸਨ ਸ਼ਾਮਿਲ ਹਨ ।

ਸਨਰਾਈਜ਼ਰਸ ਹੈਦਰਾਬਾਦ :
ਬੰਗਲਾਦੇਸ਼ੀ ਆਲਰਾਊਂਡਰ ਸ਼ਾਕਿਬ ਅਲ ਹਸਨ ਜੋ ਦੋ ਸਾਲ ਦੀ ਪਾਬੰਦੀ ਝੱਲ ਰਹੇ ਹਨ ਨੂੰ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਅਗਲੇ ਸੈਸ਼ਨ ਲਈ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਹੈਦਰਾਬਾਦ ਵੱਲੋਂ ਦੀਪਕ ਹੁੱਡਾ, ਮਾਰਟਿਨ ਗਪਟਿਲ, ਯੂਸਫ ਪਠਾਨ ਅਤੇ ਰਿਕੀ ਭੂਈ ਨੂੰ ਵੀ ਰਿਲੀਜ਼ ਕੀਤਾ ਗਿਆ ਹੈ । ਜਦਕਿ ਟੀਮ ਵੱਲੋਂ ਅਭਿਸ਼ੇਕ ਸ਼ਰਮਾ, ਬਾਸਿਲ ਥਾਂਪੀ, ਭੁਵਨੇਸ਼ਵਰ ਕੁਮਾਰ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਮੁਹੰਮਦ ਨਬੀ, ਰਾਸ਼ਿਦ ਖਾਨ, ਬਿਲੀ ਸਟੇਨਲੇਕ, ਡੇਵਿਡ ਵਾਰਨਰ, ਜਾਨੀ ਬੇਅਰਸਟੋ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸ਼੍ਰੀਵਤਸ ਗੋਸਵਾਮੀ, ਸਿਧਾਰਥ ਕੌਲ, ਸੱਯਦ ਖਲੀਲ ਅਹਿਮਦ, ਟੀ. ਨਟਰਾਜਨ, ਵਿਜੇ ਸ਼ੰਕਰ ਅਤੇ ਰਿਧੀਮਾਨ ਸਾਹਾ ਨੂੰ ਰਿਟੇਨ ਕੀਤਾ ਗਿਆ ਹੈ ।

ਰਾਜਸਥਾਨ ਰਾਇਲਜ਼:

ਦੁਨੀਆ ਦੇ ਨੰਬਰ ਇਕ ਟੈਸਟ ਬੱਲੇਬਾਜ਼ ਸਟੀਵ ਸਮਿਥ IPL ਦੇ 2020 ਵਿੱਚ ਹੋਣ ਵਾਲੇ 13ਵੇਂ ਸੈਸ਼ਨ ਵਿੱਚ ਰਾਜਸਥਾਨ ਰਾਇਲਜ਼ ਟੀਮ ਦੀ ਕਪਤਾਨੀ ਕਰੇਗਾ । ਰਾਜਸਥਾਨ ਵੱਲੋਂ ਸਮਿਥ, ਸੰਜੂ ਸੈਮਸਨ, ਜੋਫਰਾ ਆਰਚਰ, ਸ਼ਸ਼ਾਂਕ ਸਿੰਘ, ਸ਼੍ਰੇਅਸ ਗੋਪਾਲ, ਬੇਨ ਸਟੋਕਸ, ਜੋਸ ਬਟਲਰ, ਰਿਆਨ ਪਰਾਗ,ਮਹਿਪਾਲ ਲੋਮਰੋਰ, ਵਰੁਣ ਆਰੋਨ ਅਤੇ ਮਨਨ ਵੋਹਰਾ ਨੂੰ ਬਰਕਰਾਰ ਰੱਖਿਆ ਗਿਆ ਹੈ, ਜਦਕਿ ਐਸ਼ਟਨ ਟਰਨਰ, ਓਸ਼ਾਨੇ ਥਾਮਸ, ਲਿਆਮ ਲਿਵਿੰਗਸਟੋਨ,ਜੈਦੇਵ ਉਨਾਦਕਤ, ਰਾਹੁਲ ਤ੍ਰਿਪਾਠੀ, ਸਟੂਅਰਟ ਬਿੰਨੀ ਅਤੇ ਸੁਦੇਸ਼ਨ ਮਿਥੁਨ ਨੂੰ ਰਿਲੀਜ਼ ਕੀਤਾ ਗਿਆ ਹੈ ।