image caption:

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲਤਾ ਦੇ ਦੇਹਾਂਤ ਦੀ ਖਬਰ

 ਭਾਰਤ ਦੀ ਸਵਰ ਕੋਕਿਲਾ ਅਤੇ ਭਾਰਤ ਰਤਨ ਨਾਲ ਸਨਮਾਨਤ ਹੋਈ ਭਾਰਤ ਦੀ ਗਾਇਕਾ ਲਤਾ ਮੰਗੇਸ਼ਕਰ ਦੇ ਪਰਿਵਾਰ ਨੇ ਕਿਹਾ ਕਿ ਉਹ ਬਿਲਕੁਲ ਤੰਦਰੁਸਤ ਹੈ। ਪਰ ਸੋਸ਼ਲ ਮੀਡੀਆ &lsquoਤੇ ਉਸ ਦੀ ਮੌਤ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜਦੋਂ ਕਿ ਲਤਾ ਮੰਗੇਸ਼ਕਰ ਦੇ ਪਰਿਵਾਰ ਨੇ ਵਾਲਿਆ ਨੇ ਗੱਲਬਾਤ ਦੋਰਾਨ ਦੱਸਿਆ ਕਿ ਕਈ ਤਰ੍ਹਾ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਪਰ ਲਤਾ ਜੀ ਤਬੀਅਤ ਵਿੱਚ ਹੁਣ ਠੀਕ ਹੋ ਰਹੀ ਹੈ

ਡਾਕਟਰ ਉਹਨਾਂ ਦੀ ਦੇਖਭਾਲ ਕਰ ਰਹੇ ਹਨ।&rdquoਪਰਿਵਾਰਕ ਮੈਂਬਰਾਂ ਨੇ ਕਿਹਾ, &ldquoਕੋਈ ਵੀ ਪਰਿਵਾਰ ਜਲਦੀ ਬਿਮਾਰੀ ਵਿੱਚ ਆਪਣੇ ਪਰਿਵਾਰ ਨੂੰ ਹਸਪਤਾਲ ਤੋਂ ਘਰ ਨਹੀਂ ਲੈ ਜਾਂਦਾ, ਕਿਉਂਕਿ ਵਧੀਆ ਇਲਾਜ ਹਸਪਤਾਲ ਵਿੱਚ ਹੀ ਹੋਵੇਗਾ। ਸਾਡੀ ਕੋਸ਼ਿਸ਼ ਹੈ ਕਿ ਲਤਾ ਜੀ ਜਲਦੀ ਠੀਕ ਹੋ ਜਾਣ ਅਤੇ ਘਰ ਚਲੇ ਜਾਣ ਅਤੇ ਮੀਡੀਆ ਨੂੰ ਬੇਨਤੀ ਹੈ ਕਿ ਲਤਾ ਜੀ ਦਾ ਸਤਿਕਾਰ ਕਰਨ ਅਫਵਾਹਾਂ ਨਾ ਫੈਲਾੳਣ। ਇੰਨਾ ਹੀ ਨਹੀਂ, ਲਤਾ ਮੰਗੇਸ਼ਕਰ ਦੀ ਟੀਮ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇਕ ਬਿਆਨ ਵੀ ਜਾਰੀ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਲਤਾ ਦੀ ਸਥਿਤੀ ਸਥਿਰ ਬਣੀ ਹੋਈ ਹੈ,ਅਤੇ ਉਹਨਾਂ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਫਿਲਮ ਨਿਰਦੇਸ਼ਕ ਮਧੁਰ ਭੰਡਾਕਰ ਨੇ ਵੀ ਲਤਾ ਮੰਗੇਸ਼ਕਰ ਦੀ ਸਥਿਤੀ ਨੂੰ ਸਥਿਰ ਦੱਸਦਿਆਂ ਅਫਵਾਹਾਂ ਨਾ ਫੈਲਾਉਣ ਦੀ ਗੱਲ ਕਹੀ ਹੈ। ਲਤਾ ਦੀ ਹਾਲਤ ਹੁਣ ਸਥਿਰ ਹੈ ਜੋ ਕਿ ਹੁਣ ਪਹਿਲਾਂ ਨਾਲੋਂ ਠੀਕ ਹਨ। ਤੁਹਾਡੇ ਸਾਰੀਆਂ ਦਾ ਪ੍ਰਾਰਥਨਾਵਾਂ ਕਰਨ ਲਈ ਧੰਨਵਾਦ। ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਣ ਤਾਂ ਜੋ ਉਨ੍ਹਾਂ ਨੂੰ ਜਲਦੀ ਘਰ ਲਿਆਂਦਾ ਜਾ ਸਕੇ। ਲਤਾ ਦੀ ਸਿਹਤ ਬਾਰੇ ਹਸਪਤਾਲ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।

ਹਾਲਾਂਕਿ, ਡਾ.ਸਮਾਧਨੀ ਨੇ ਦੱਸਿਆ,ਉਹਨਾਂ ਦੀ ਸਥਿਤੀ ਵਿਚ ਹੌਲੀ ਹੌਲੀ ਸੁਧਾਰ ਆ ਰਿਹਾ ਹੈ। ਪਰ ਉਹਨਾਂ ਦੀ ਹਾਲਤ ਹਜੇ ਵੀ ਗੰਭੀਰ ਬਣੀ ਹੋਈ ਹੈ। ਇਸ ਸਮੇਂ ਕੁਝ ਕਹਿਣਾ ਮੁਸ਼ਕਿਲ ਹੈ।  ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ। &rdquoਲਤਾ ਮੰਗੇਸ਼ਕਰ ਦੀ ਭਤੀਜੀ ਰਚਨਾ ਸ਼ਾਹ ਨੇ ਦੱਸਿਆ ਕਿ ਉਹਨਾਂ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਦਵਾਈਆ ਨਾਲ ਉਹਨਾਂ ਨੂੰ ਕਾਫੀ ਫਰਕ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲਤਾ ਨੂੰ ਠੀਕ ਹੋਣ ਲਈ ਕੁਝ ਦਿਨ ਲੱਗਣਗੇ।