image caption:

ਵਿਆਹ ਦੇ 21 ਸਾਲ ਬਾਅਦ ਅਲੱਗ ਹੋਈ ਇਹ ਜੋੜੀ ,ਤਲਾਕ ਲਈ ਦਿੱਤੀ ਸੀ ਅਰਜੀ

ਬਾਲੀਵੁੱਡ &lsquoਚ ਜੋੜੀਆਂ ਕਦੋਂ ਬਣਦੀਆਂ ਹਨ ਅਤੇ ਕਦੋਂ ਟੁੱਟਦੀਆਂ ਹਨ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ।ਵਿਆਹ ਦੇ 21 ਸਾਲਾਂ ਬਾਅਦ ਹੁਣ ਅਰਜੁਨ ਰਾਮਪਾਲ ਅਤੇ ਮੇਹਰ ਜੇਸੀਆ ਅਧਿਕਾਰਤ ਤੌਰ &lsquoਤੇ ਵੱਖ ਹੋ ਗਏ ਹਨ। ਦੋਹਾਂ ਦਾ ਤਲਾਕ ਹੋ ਗਿਆ ਹੈ। ਆਪਸੀ ਸਹਿਮਤੀ ਤੋਂ ਬਾਅਦ, ਪਰਿਵਾਰਕ ਅਦਾਲਤ ਨੇ ਮੰਗਲਵਾਰ ਨੂੰ ਦੋਹਾਂ ਨੂੰ ਤਲਾਕ ਦੇ ਦਿੱਤਾ ਹੁਣ ਅਰਜੁਨ ਰਾਮਪਾਲ ਨੂੰ ਹੀ ਲੈ ਲਓ ਉਨ੍ਹਾਂ ਦਾ ਪਤਨੀ ਨਾਲ 21 ਸਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ ਹੈ ।
ਉਨ੍ਹਾਂ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਹੈ। ਮੁੰਬਈ ਦੀ ਇੱਕ ਖ਼ਬਰ ਮੁਤਾਬਕ ਪ੍ਰਿੰਸੀਪਲ ਜੱਜ ਸ਼ੈਲਜਾ ਸਾਵੰਤ ਨੇ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਇਸ ਜੋੜੇ ਨੂੰ ਤਲਾਕ ਦੀ ਮਨਜ਼ੂਰੀ ਦੇ ਦਿੱਤੀ ।ਦੱਸ ਦਈਏ ਕਿ ਦੋਨਾਂ ਨੇ  ਅਪ੍ਰੈਲ 2018 ਨੂੰ ਤਲਾਕ ਲਈ ਅਰਜ਼ੀ ਦਿੱਤੀ ਸੀ ਅਤੇ 6 ਮਹੀਨੇ ਬਾਅਦ ਦੋਨਾਂ ਨੂੰ ਤਲਾਕ ਮਿਲ ਗਿਆ । ਅਰਜੁਨ ਦੀਆਂ ਦੋਨੇਂ ਧੀਆਂ ਮਾਂ ਮੇਹਰ ਨਾਲ ਰਹਿਣਗੀਆਂ । ਦੋਨਾਂ ਦੇ ਰਿਸ਼ਤੇ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਅਣਬਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ।ਪਿਛਲੇ ਸਾਲ ਹੀ ਦੋਨਾਂ ਨੇ ਵੱਖ-ਵੱਖ ਹੋਣ ਲਈ ਐਲਾਨ ਕਰ ਦਿੱਤਾ ਸੀ ਅਤੇ ਅਰਜੁਨ ਕਿਰਾਏ ਦੇ ਘਰ &lsquoਚ ਸ਼ਿਫਟ ਹੋ ਗਏ ਸਨ ।
ਆਪਣੀ ਗਰਲ ਫ੍ਰੈਂਡ ਨੂੰ ਲੈ ਕੇ ਅਰਜੁਨ ਰਾਮਪਾਲ ਕਾਫੀ ਚਰਚਾ &lsquoਚ ਰਹੇ ਹਨ  ਅਤੇ ਹਾਲ ਹੀ &lsquoਚ ਉਨ੍ਹਾਂ ਦੀ ਗਰਲ ਫ੍ਰੈਂਡ ਨੇ ਉਨ੍ਹਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ । ਦੋਵੇਂ ਲਿਵ ਇਨ ਰਿਲੇਸ਼ਨਸ਼ਿਪ &lsquoਚ ਰਹਿ ਰਹੇ ਹਨ ।ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬਰੀਲਾ ਦੇ ਵਿਆਹ ਹੋਣ ਬਾਰੇ ਵੀ ਅਟਕਲਾਂ ਹਨ। ਪਰ ਵਿਆਹ ਬਾਰੇ ਦੋਵਾਂ ਤੋਂ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲ ਹੀ ਵਿੱਚ ਅਰਜੁਨ ਰਾਮਪਾਲ ਆਪਣੀ ਗਰਲ ਫਰੈਂਡ ਗੈਂਬਰਿਲਾ ਨੂੰ ਲੈ ਕੇ ਸੁਰਖੀਆਂ &lsquoਚ ਹਨ । ਸੁਰਖੀਆਂ &lsquoਚ ਹੋਣ ਵੀ ਕਿਉਂ ਨਾਂ। ਅਰਜੁਨ ਰਾਮਪਾਲ ਆਪਣੀ ਪਤਨੀ ਤੋਂ ਤਲਾਕ ਲਏ ਬਿਨਾਂ ਆਪਣੀ ਗਰਲ ਫਰੈਂਡ ਨਾਲ ਵਿਆਹ ਤੋਂ ਪਹਿਲਾਂ ਹੀ ਗੁੱਡ ਨਿਊਜ਼ ਦੇਣ ਜਾ ਰਹੇ ਹਨ । ਦਰਅਸਲ ਉਨਹਾਂ ਦੀ ਗਰਲ ਫਰੈਂਡ ਪਰੈਗਨੇਂਟ ਹੈ,ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇਸ ਗੁੱਡ ਨਿਊਜ਼ ਨੂੰ ਆਪਣੇ ਇੰਸਟਾਗ੍ਰਾਮ &lsquoਤੇ ਵੀ ਸਾਂਝਾ ਕੀਤਾ ਸੀ ।