image caption:

ਧਰਮਕੋਟ ਦੇ ਵਿਧਾਇਕ 'ਤੇ ਹਮਲਾ, ਗੱਡੀ ਭੰਨ੍ਹੀ

ਮੋਗਾ: ਮੋਗਾ ਦੇ ਸਿਵਲ ਹਸਪਤਾਲ ਵਿੱਚ ਅੱਜ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ 'ਤੇ ਹਮਲਾ ਹੋ ਗਿਆ। ਭੜਕੇ ਲੋਕਾਂ ਨੇ ਗੱਡੀ ਦੀ ਭੰਨ-ਤੋੜ ਕੀਤੀ। ਵਿਧਾਇਕ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਵਿੱਚ ਇੰਨਾ ਗੁੱਸਾ ਸੀ ਕਿ ਵਿਧਾਇਕ ਨੇ ਭੱਜ ਕੇ ਜਾਨ ਬਚਾਈ।
ਦਰਅਸਲ ਵਿਆਹ ਵਿੱਚ ਗੋਲੀ ਚੱਲਣ ਨਾਲ ਡੀਜੇ ਵਾਲੇ ਦੀ ਮੌਤ ਹੋ ਗਈ ਸੀ। ਪਰਿਵਾਰ ਵਾਲੇ ਇਨਸਾਫ ਲਈ ਧਰਨੇ 'ਤੇ ਬੈਠੇ ਹਨ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।
ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਅੱਜ ਹਸਪਤਾਲ ਪਹੁੰਚੇ। ਵਿਧਾਇਕ ਨੇ ਕਿਹਾ ਕਿ ਇਹੋ ਜਿਹੇ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ। ਇਸ ਗੱਲ ਤੋਂ ਪਰਿਵਾਰ ਵਾਲੇ ਭੜਕ ਗਏ। ਉਨ੍ਹਾਂ ਵਿਧਾਇਕ ਦੀ ਗੱਡੀ ਭੰਨ ਦਿੱਤੀ। ਵਿਧਾਇਕ 'ਤੇ ਵੀ ਹਮਲਾ ਕਰ ਦਿੱਤਾ।