image caption:

ਬਬੀਤਾ ਫੋਗਾਟ ਬਣੀ ਪਹਿਲਵਾਨ ਵਿਵੇਕ ਸੁਹਾਗ ਦੀ ਦੁਲਹਨ, ਅੱਠ ਫੇਰੇ ਲੈ ਦਿੱਤਾ ਇਹ ਖਾਸ ਸੁਨੇਹਾ

ਭਿਵਾਨੀ: ਦੰਗਲ ਗਰਲ ਬਬੀਤਾ ਫੋਗਾਟ ਐਤਵਾਰ ਨੂੰ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਦੇ ਬੰਧਨ &lsquoਚ ਬੱਝ ਗਈ। ਇਸ ਵਿਆਹ ਦੀ ਦਿਲਚਸਪ ਗੱਲ ਇਹ ਹੈ ਕਿ ਦੋਵਾਂ ਪਹਿਲਵਾਨਾਂ ਨੇ ਇਸ ਪਵਿੱਤਰ ਰਿਸ਼ਤੇ &lsquoਚ ਬੱਝੇ ਜਾਣ ਲਈ ਸੱਤ ਦੀ ਥਾਂ ਅੱਠ ਫੇਰੇ ਲਏ। ਅੱਠਵੇਂ ਫੇਰੇ ਦੌਰਾਨ ਬਬੀਤਾ ਤੇ ਵਿਵੇਕ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਸੁਨੇਹਾ ਦਿੱਤਾ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਬਲਾਲੀ ਪਿੰਡ &lsquoਚ ਹੋਏ ਇਸ ਵਿਆਹ &lsquoਚ ਸਮਾਜਕ ਸਨੇਹਾ ਦੇਣ ਲਈ ਸੱਤ ਦੀ ਥਾਂ ਅੱਠ ਫੇਰੇ ਲਏ ਗਏ। ਵਿਆਹ ਨੂੰ ਲੈ ਕੇ ਦੋਵਾਂ ਹੀ ਪਰਿਵਾਰਾਂ &lsquoਚ ਪਿਛਲੇ ਇੱਕ ਹਫਤੇ ਤੋਂ ਖਾਸ ਤਿਆਰੀਆਂ ਚੱਲ ਰਹੀਆਂ ਸੀ। ਵਿਆਹ &lsquoਚ ਖਾਸ ਦੇਸੀ ਹਰਿਆਣਾਵੀਂ ਖਾਣਾ ਤਿਆਰ ਕਰਵਾਇਆ ਗਿਆ ਸੀ। ਵਿਆਹ ਸਾਦਗੀ ਨਾਲ ਕੀਤਾ ਗਿਆ ਜਿਸ ਕਰਕੇ ਬਰਾਤੀਆਂ &lsquoਚ ਮਹਿਜ਼ 21 ਲੋਕ ਆਏ ਸੀ। ਉਂਝ ਇਸ ਸਮਾਗਮ &lsquoਚ ਕੁਝ ਵਿਦੇਸ਼ੀ ਪਹਿਲਵਾਨ ਵੀ ਸ਼ਾਮਲ ਰਹੇ।
ਉਧਰ, ਵਿਆਹ ਚੰਗੇ ਤਰੀਕੇ ਨਾਲ ਸਿਰੇ ਚੜ੍ਹ ਗਿਆ ਇਸ ਤੋਂ ਦੋਵਾਂ ਪਰਿਵਾਰ ਦੇ ਮੈਂਬਰ ਕਾਫੀ ਖੁਸ਼ ਹਨ। ਦੋ ਦਸੰਬਰ ਨੂੰ ਯਾਨੀ ਅੱਜ ਦੋਵਾਂ ਪੱਖਾਂ ਨੇ ਦਿੱਲੀ &lsquoਚ ਖਾਸ ਪ੍ਰੋਗਰਾਮ ਰੱਖਿਆ ਹੈ ਜਿਸ &lsquoਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀਆਂ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਸੱਦਾ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਕਈ ਵੱਡੀਆਂ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।