image caption:

ਪਿਉ ਨੇ ਧੀ ਨਾਲ ਕੀਤਾ ਬਲਾਤਕਾਰ, ਅਦਾਲਤ ਨੇ 20 ਸਾਲ ਦੀ ਸੁਣਾਈ ਸਜ਼ਾ

ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਵਿਸ਼ੇਸ਼ ਪੋਕਸੋ ਅਦਾਲਤ ਨੇ ਇੱਕ ਪਿਤਾ ਨੂੰ ਆਪਣੀ ਹੀ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਪੋਕਸੋ ਅਦਾਲਤ ਨੇ ਪਿਤਾ ਨੂੰ ਆਪਣੀ ਧੀ ਨਾਲ ਬਲਾਤਕਾਰ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ।
ਪੋਕਸੋ ਕੋਰਟ ਦੇ ਵਕੀਲ ਦਿਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਯੂਪੀ ਪੁਲਿਸ ਨੇ 18 ਫਰਵਰੀ, 2016 ਨੂੰ ਪਿਤਾ ਦੁਆਰਾ ਉਸਦੀ ਆਪਣੀ ਧੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਇਲਜ਼ਮ ਲਾਇਆ ਗਿਆ ਸੀ ਕਿ ਪਿਤਾ ਨੇ ਉਸ ਦੀ ਆਪਣੀ ਧੀ ਨਾਲ ਚਾਰ ਮਹੀਨਿਆਂ ਤਕ ਬਲਾਤਕਾਰ ਕੀਤਾ ਸੀ।
ਪਿਤਾ ਨੇ ਧੀ ਨੂੰ ਧਮਕੀ ਦਿੱਤੀ ਸੀ ਕਿ ਜੇ ਉਸਨੇ ਕਿਸੇ ਨੂੰ ਬਲਾਤਕਾਰ ਬਾਰੇ ਦੱਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿਤਾ ਨੂੰ ਗ੍ਰਿ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਵਿਸ਼ੇਸ਼ ਪੋਕਸੋ ਅਦਾਲਤ ਨੇ ਇਸ 50 ਸਾਲਾ ਕਲਯੁਗੀ ਪਿਤਾ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 56,000 ਰੁਪਏ ਦਾ ਆਰਥਿਕ ਜ਼ੁਰਮਾਨਾ ਵੀ ਲਗਾਇਆ ਗਿਆ ਹੈ।